ਮਾਨਸਾ, 16 ਅਗਸਤ (ਬੀਰਬਲ ਧਾਲੀਵਾਲ ) ਸਾਉਣ ਦੇ ਮਹੀਨੇ ਵਿਚ ਲੜਕੀਆਂ ਦਾ ਤਿਉਹਾਰ ਤੀਆਂ ਤੀਜ ਦੀਆਂ ਕਰਵਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਨੰਗਲ ਕਲਾਂ ਦੀ ਗਰਾਮ ਪੰਚਾਇਤ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਵਿੱਚ ਤੀਆਂ ਤੀਜ ਦੀਆਂ ਦਾ ਮੇਲਾ ਕਰਵਾਇਆ ਗਿਆ ਇਸ ਮੌਕੇ ਮੇਲੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ , ਜ਼ਿਲ੍ਹਾ ਪ੍ਰੀਸ਼ਦ ਦੀ ਵਾਈਸ ਚੇਅਰਮੈਨ ਗੁਰਮੀਤ ਕੌਰ ਅਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਜਸਬੀਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਲੜਕੀਆਂ ਵਲੋਂ ਇਕੱਠੇ ਹੋ ਕੇ ਸਕੂਲ ਵਿੱਚ ਜਿੱਥੇ ਤੀਆਂ ਦੇ ਮੇਲੇ ਦੌਰਾਨ ਭੰਗੜੇ ਗਿੱਧੇ ਪਾਏ ਗਏ ਉਥੇ ਹੀ ਪੀਂਘਾਂ ਝੂਟ ਕੇ ਵੀ ਇਸ ਤੀਆਂ ਦੇ ਮੇਲੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਲੜਕੀਆਂ ਦਾ ਤਿਉਹਾਰ ਤੀਆਂ ਜਦੋਂ ਵੀ ਆਉਂਦਾ ਹੈ ਤਾਂ ਲੜਕੀਆਂ ਦੇ ਮਨਾਂ ਵਿਚ ਬਹੁਤ ਖੁਸ਼ੀ ਹੁੰਦੀ ਹੈ ਅਤੇ ਹਰ ਪਿੰਡ ਦੇ ਵਿਚ ਲੜਕੀਆਂ ਪੀਂਘਾਂ ਝੂਟ ਕੇ ਅਤੇ ਗਿੱਧਾ ਭੰਗੜਾ ਪਾ ਕੇ ਆਪਣੀਆਂ ਸਹੇਲੀਆਂ ਨਾਲ ਤੀਆਂ ਦਾ ਮੇਲਾ ਮਨਾਉਂਦੀਆਂ ਹਨ ਅੱਜ ਹੋਰ ਵੀ ਸ਼ਲਾਘਾਯੋਗ ਕਦਮ ਹੈ ਕਿ ਜੋ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲੜਕੀਆਂ ਦੇ ਲਈ ਤੀਆਂ ਦੇ ਮੇਲੇ ਕਰਵਾ ਕੇ ਉਨ੍ਹਾਂ ਦੇ ਲਈ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਕਰਵਾਈ ਜਾਂਦੀ ਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡਾ ਇਹ ਪੁਰਾਤਨ ਵਿਰਸਾ ਅੱਜ ਤ੍ਰਿੰਝਣਾਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ ਪਰ ਫਿਰ ਵੀ ਪੰਚਾਇਤਾਂ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਵਿਰਸੇ ਦੇ ਨਾਲ ਜੋੜੀ ਰੱਖਣ ਦੇ ਲਈ ਤੀਆਂ ਦੇ ਮੇਲੇ ਕਰਵਾਏ ਜਾ ਰਹੇ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਜਸਬੀਰ ਕੌਰ ਨੇ ਵੀ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ਅਤੇ ਲੜਕੀਆਂ ਦੇ ਨਾਲ ਗਿੱਧਾ ਭੰਗੜਾ ਪਾ ਕੇ ਤੀਆਂ ਦਾ ਮੇਲੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਵਾਈਸ ਚੇਅਰਮੈਨ ਗੁਰਮੀਤ ਕੌਰ ਪਿੰਡ ਨੰਗਲ ਕਲਾਂ ਦੀ ਗਰਾਮ ਪੰਚਾਇਤ ਸਾਬਕਾ ਸਰਪੰਚ ਜਗਤਾਰ ਸਿੰਘ ਭਲੇਰੀਆ ਅਤੇ ਪਿੰਡ ਵਾਸੀ ਹਾਜ਼ਰ ਸਨ