ਮਾਨਸਾ 16ਅਗਸਤ( ਸਾਰਾ ਯਹਾਂ/ਬੀਰਬਲ ਧਾਲੀਵਾਲ )ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ 75 ਵੇਂ ਆਜ਼ਾਦੀ ਅਮ੍ਰਿਤ ਮਹਾਂਉਤਸਵ ਅਤੇ ਸਵੱਛਤਾ ਪੰਦਰਵਾੜੇ ਦੋਰਾਨ ਭਾਗ ਲੈਣ ਵਾਲੀਆਂ ਯੂਥ ਕਲੱਬਾਂ ਅਤੇ ਸਵੱਛਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਹਿੱਤ ਕਰਵਾਏ ਗਏ ਪੇਟਿੰਗ,ਲੇਖ,ਸੁੰਦਰ ਲਿਖਾਈ,ਭਾਸ਼ਣ ਅਤੇ ਕੁਇੱਜ ਮੁਕਾਬਿਲਆਂ ਦੇ ਜੈਤੂਆਂ ਨੂੰ ਇਨਾਮ ਵੰਡ ਕੇ ਮਨਾਇਆ ਗਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਦਫਤਰ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਅਤੇ ਕੋਮੀ ਗੀਤ ਗਾ ਕੇ ਕੀਤੀ ਗਈ। ਨਾਲ ਕੀਤੀ ਗਈਦੇ ਸਬੰਧ ਵਿੱਚ ਸਵੱਛਤਾ ਦੂਤ ਨੁੰ ਸਮਰਪਿਤ ਕਰਕੇ ਮਨਾਇਆ ਗਿਆ।ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਯੂਥ ਅਫਸਰ ਸ੍ਰ.ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ ਸੰਦੀਪ ਸਿੰਘ ਘੰਡ ਵੱਲੋਂ ਕੀਤੀ ਗਈ।ਉਹਨਾਂ ਇਸ ਮੌਕੇ ਬੋਲਦਿਆ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਹਜਾਰਾਂ ਲੋਕਾਂ ਨੇ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਹੈ।ਇਸ ਲਈ ਸਾਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ।ਉਹਨਾ ਕਿਹਾ ਕਿ ਯੂਥ ਕਲੱਬਾਂ ਵੱਲੋਂ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਸ ਸਵੱਛਤਾ ਪੰਦਰਵਾੜੇ ਦੋਰਾਨ ਕੰਮ ਕਰਨ ਵਾਲੀਆਂ ਯੂਥ ਕਲੱਬਾਂ ਜਿੰਨਾਂ ਨੂੰ ਇਸ ਮੋਕੇ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ ਜਿੰਨਾਂ ਵਿੱਚ ਸ਼ਹੀਦ ਰਣ ਮੰਡਲ ਸਪੋਰਟਸ ਕਲੱਬ ਅਤਲਾ ਖੁਰਦ,ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੰਦਗੜ,ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਹੀਰਕੇ,ਸ਼ਹਿਬਜਾਦਾ ਜੀਤ ਸਿੰਘ ਸਪੋਰਸ ਕਲੱਬ ਆਹਲੂਪੁਰ,ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਸਰਦੂਲੇਵਾਲਾ,ਸੰਤ ਬਾਬਾ ਰਤਨ ਦਾਸ ਜੀ ਯੁਵਕ ਭਲਾਈ ਕਲੱਬ ਗੁਰਨੇ ਖੁਰਦ,ਦਸ਼ਮੇਸ਼ ਸਪੋਰਟਸ ਕਲੱਬ ਰਿਉਂਦ ਕਲਾਂ,ਯੁਵਕ ਭਲਾਈ ਕਲੱਬ ਫੁਲ਼ਵਾਲਾਡੋਡ ਸ਼ਹੀਦ ਭਗਤ ਸਿੰਘ ਕਲੱਬ ਅੱਕਾਂਵਾਲੀ,ਯੂਥ ਕਲੱਬ ਅਨੂਪਗੜ,ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬਰੇਟਾ ਨੇ ਕਿਹਾ ਕਿ ਪਿੰਡ ਵਿੱਚ ਸਾਫ ਸਫਾਈ ਅਤੇ ਵਾਤਾਵਰਣ ਲਈ ਪਿੰਡਾਂ ਵਿੱਚ ਪੌਦੇ ਲਗਾ ਕੇ ਮਨ ਨੂੰ ਜੋ ਸ਼ਕੂਨ ਮਿਲਦਾ ਹੈ ਉਸ ਨੂੰ ਬਿਆਨ ਨਹੀ ਕੀਤਾ ਜਾ ਸਕਦਾ ਅਤੇ ਉਹਨਾਂ ਪ੍ਰਣ ਕੀਤਾ ਕਿ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਸਵੱਛਤਾ ਸਬੰਧੀ ਪਿੰਡ ਅੱਕਾਂਵਾਲ਼ੀ ਵਿਖੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਸਿਮਰਜੀਤ ਕੌਰ ਨੇ ਪਹਿਲਾ,ਜਸ਼ਨਪ੍ਰੀਤ ਸਿੰਘ ਨੇ ਦੂਜਾ ਅਤੇ ਰੁਕਮਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸੇ ਤਰ੍ਹਾਂ ਅਲਪਾਈਨਵੈਲੀ ਪਬਲਿਕ ਸਕੂਲ਼ ਅਕਲੀਆਂ ਵਿਖੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਕੌਰ,ਰਾਜਪ੍ਰੀਤ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਸਕੈਡੰਰੀ ਸਕੂਲ਼ ਆਹਲੂਪੁਰ ਵਿਖੇ ਪੇਟਿੰਗ ਮੁਕਾਬਲੇ ਵਿੱਚ ਨਵਜੋਤ ਕੌਰ ਨੇ ਪਹਿਲਾ ,ਸੀਮਾ ਰਾਣੀ ਨੇ ਦੂਜਾ ,ਜੋਤੀ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪਿੰਡ ਆਹਲੂਪੁਰ ਵਿਖੇ ਹੀ ਕਰਵਾਏ ਗਏ ਲੇਖ ਮੁਕਾਬਲਿਆਂ ਵਿਚ ਪ੍ਰਵੀਨ ਕੌਰ ਨੇ ਪਹਿਲੇ ਸਥਾਨ ਦੀ ਬਾਜ਼ੀ ਮਾਰੀ,ਹਰਮਨਪ੍ਰੀਤ ਕੌਰ ਤੇ ਪਰਵਿੰਦਰ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਨਾਲ ਸਬਰ ਕਰਨਾ ਪਿਆ।ਸਰਕਾਰੀ ਸੀਨੀਅਰ ਸਕੈਡੰਰੀ ਸਕੂਲ਼ ਲੜਕੀਆ ਸਰਦੂਲਗੜ ਵਿਖੇ ਕਰਵਾਏ ਗਏ,ਸੂੰਦਰ ਲਿਖਾਈ ਮੁਕਾਬਲੇ ਵਿੱਚ ਪ੍ਰਿੰਕਾ ਰਾਣੀ ਪਹਿਲੇ,ਬਿੰਦਿਆ ਰਾਣੀ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਅਤਲਾ ਕਲਾਂ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੋਤੀ ਕੌਰ ਪਹਿਲੇ,ਪਰਮਜੀਤ ਕੌਰ ਦੂਜੇ, ਅਤੇ ਪ੍ਰਵੀਨ ਕੌਰ ਨੇ ਤੀਜੇ ਸਥਾਨ ਤੇ ਰਹੀ।
ਪ੍ਰਿੰਸੀਪਲ ਵਿਜੈ ਕੁਮਾਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ਼ ਬੁਢਲਾਡਾ ਦੀ ਅਗਵਾਈ ਹੇਠ ਕਰਵਾਏ ਗਏ ਲੇਖ ਅਤੇ ਸੁੰਦਰ ਲਿਖਾਈ ਵਿੱਚ ਸਤਨਾਮ ਸਿੰਘ ਪਹਿਲੇ ,ਮਨਜੀਤ ਸਿੰਘ ਦੂਜੇ ਅਤੇ ਸਾਹਿਲ ਕੁਮਾਰ ਤੀਜੇ ਸਥਾਨ ਤੇ ਆਏ।ਸਰਕਾਰੀ ਹਾਈ ਸਕੂਲ ਮੋਹਰ ਸਿੰਘ ਵਾਲਾ ਵਿਖੇ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਸੁਮਨਪ੍ਰੀਤ ਕੌਰ ,ਕੁਲਵਿੰਦਰ ਕੌਰ ਅਤੇ ਗੁਰਸੇਵਕ ਸਿੰਘ ਨੇ ਕ੍ਰਮਵਾਰ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਨਮਾਨ ਵੰਡ ਸਮਾਰੋਹ ਵਿੱਚ ਹੋਰਨਾਂ ਤੋ ਇਲਾਵਾ ਪ੍ਰਿਸੀਪਲ ਵਿਜੇ ਕੁਮਾਰ,ਹਰਦੀਪ ਸਿਧੂ ਸਟੇਟ ਮੀਡੀਆ ਕੋਆਰਡੀਨੇਟਰ ਅਕਬਰ ਸਿੰਘ,ਗੁਰਮੀਤ ਸਿੰਘ ਅੱਕਾਂਵਾਲੀ,ਗੁਰਦੇਵ ਸਿੰਘ ਅਤਲਾ ਕਲਾਂ,ਸੁਖਵਿੰਦਰ ਕੌਰ ਅਕਲੀਆਂ ਸਮੂਹ ਅਧਿਆਪਕ, ਮਨੋਜ ਕੁਮਾਰ ਛਾਪਿਆਂ ਵਾਲੀ ਜਗਦੇਵ ਮਾਂਹੂ,ਤੋਤਾ ਸਿੰਘ ਹੀਰਕੇ ਅਤੇ ਵੱਡੀ ਗਿਣਤੀ ਵਿੱਚ ਕਲੱਬ ਮੇਬਰਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਪੰਦਰਵਾੜੇ ਦੋਰਾਨ ਵਲੰਟੀਅਰ ਗੁਰਪ੍ਰੀਤ ਸਿੰਘ ਨੰਦਗੜ,ਮੰਜੂ ਰਾਣੀ ਸਰਦੂਲਗੜ,ਮਨਪ੍ਰੀਤ ਕੌਰ ਆਹਲੂਪੁਰ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਕਰਮਜੀਤ ਕੌਰ ਬੁਢਲਾਡਾ,ਪਰਮਜੀਤ ਕੌਰ ਬੁਢਲਾਡਾ,ਜੋਨੀ ਕੁਮਾਰ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ ਨੂੰ ਵੀ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।