ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਕਿਸੇ ਦੀ ਕਾਰ ਲੈਕੇ ਫਰਾਰ ਹੋ ਗਿਆ। ਦਰਅਸਲ ਸੁਰਿੰਦਰ ਸਿੰਘ ਨਾਮਕ ਵਿਅਕਤੀ ਆਪਣੀ ਭਾਬੀ ਅਤੇ ਮਾਤਾ ਅਤੇ ਬੱਚੇ ਨੂੰ ਨਾਲ ਲੈ ਕੇ ਕਿਸੇ ਨਿੱਜੀ ਕੰਮ ਦੇ ਲਈ ਫਤਿਹਗੜ੍ਹ ਚੂੜੀਆਂ ਆਏ ਹੋਏ ਸਨ। ਰਸਤੇ ਵਿੱਚ ਉਹ ਅਤੇ ਉਸ ਦੀ ਭਾਬੀ ਏਟੀਐਮ ਤੋਂ ਪੈਸੇ ਕਢਵਾਉਣ ਦੇ ਲਈ ਚਲੇ ਗਏ ਅਤੇ ਗੱਡੀ ਨੂੰ ਸਟਾਰਟ ਹੀ ਛੱਡ ਦਿੱਤਾ।
ਗੱਡੀ ਵਿੱਚ ਉਸ ਦਾ ਬੱਚਾ ਅਤੇ ਉਸ ਦੀ ਮਾਤਾ ਬੈਠੇ ਹੋਏ ਸਨ। ਇਸ ਦੌਰਾਨ ਪਿੱਛੇ ਤੋਂ ਆਇਆ ਇਕ ਅਣਪਛਾਤਾ ਵਿਅਕਤੀ ਗੱਡੀ ਨੂੰ ਲੈ ਕੇ ਉਥੋਂ ਫਰਾਰ ਹੋ ਗਿਆ। ਜਿਸ ਵਿੱਚ ਬੱਚਾ ਅਤੇ ਮਾਤਾ ਬੈਠੇ ਹੋਏ ਸਨ ਅਤੇ ਕੁਝ ਦੂਰ ਜਾ ਕੇ ਉਸ ਨੇ ਬੱਚੇ ਅਤੇ ਮਾਤਾ ਨੂੰ ਗੱਡੀ ਵਿੱਚੋਂ ਉਤਾਰ ਦਿੱਤਾ ਅਤੇ ਗੱਡੀ ਲੈਕੇ ਮੌਕੇ ਤੋਂ ਫਰਾਰ ਹੋ ਗਿਆ।
ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਲੈਕੇ ਫਰਾਰ ਹੋਏ ਨੌਜਵਾਨ ਨੇ ਕੁਝ ਦੂਰੀ ‘ਤੇ ਗੱਡੀ ‘ਚ ਬੈਠੇ ਬੱਚੇ ਅਤੇ ਮਾਤਾ ਨੂੰ ਉਤਾਰ ਦਿਤਾ ਅਤੇ ਉਹ ਗੱਡੀ ਲੈਕੇ ਫਰਾਰ ਹੋ ਗਿਆ ਹੈ।
ਬੱਚਾ ਅਤੇ ਮਾਤਾ ਬਿਲਕੁਲ ਠੀਕ-ਠਾਕ ਹਨ ਅਤੇ ਜੋ ਵਿਅਕਤੀ ਗੱਡੀ ਲੈ ਕੇ ਫਰਾਰ ਹੋਇਆ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।