ਬੁਢਲਾਡਾ 11 ਅਗਸਤ(ਸਾਰਾ ਯਹਾਂ/ ਅਮਨ ਮੇਹਤਾ): ਗਣਿਤ ਦੀ ਸਾਡੇ ਜੀਵਨ ਵਿਚ ਬਹੁਤ ਵੱਡਮੁੱਲਾ ਸਥਾਨ ਹੈ। ਹਰ ਇੱਕ ਕੰਮ ਕਰਨ ਲਈ ਸਾਨੂੰ ਗਣਿਤ ਦੀ ਹੀ ਮਦਦ ਲੈਣੀ ਪੈਦੀ ਹੈ ਚਾਹੇ ਉਹ ਦੁਕਾਨਦਾਰੀ ਹੋਵੇ, ਚਾਹੇ ਕੋਈ ਵੀ ਹਿਸਾਬ ਕਿਤਾਬ। ਇਸ ਸੰਬੰਧੀ ਨਜ਼ਦੀਕੀ ਪਿੰਡ ਅਹਿਮਦਪੁਰ ਦੇ ਸਰਕਾਰੀ ਹਾਈ ਸਕੁਲ ਵਿਖੇ ਹੈਂਡ ਮਾਸਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਗਣਿਤ ਵਿਸੇ ਦੇ ਅਧਿਆਪਕ ਰਾਜ ਕੁਮਾਰ ਅਤੇ ਨੀਰੂ ਬਾਲਾ ਨੇ ਸਕੂਲ ਦੇ ਮਿਡਲ ਵਿਭਾਗ ਅਤੇ ਹਾਈ ਵਿਭਾਗ ਦੇ ਗਣਿਤ ਵਿਸੇ ਤੇ ਮਾਡਲ, ਚਾਰਟ ਅਤੇ ਐਕਟਿਵੀਆਂ ਕਰਵਾਈਆ। ਇਸ ਮੌਕੇ ਸਕੂਲ ਦੇ ਹੈਡ ਮਾਸਟਰ ਜਗਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਜਿੱਥੇ ਵਿਦਿਆਰਥੀਆ ਨੂੰ ਗਿਆਨ ਪ੍ਰਦਾਨ ਕਰਦੇ ਹਾਂ ਉੱਥੇ ਪੜਾਈ ਨੂੰ ਰੋਚਕ ਬਣਾਉਣ ਵਿਚ ਵੀ ਸਹਾਈ ਹੁੰਦੇ ਹਨ। ਇਸ ਮੌਕੇ ਸਕੁਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਗਣਿਤ ਵਿਸੇ ਸੰਬੰਧਤ ਉਨ੍ਹਾਂ ਦੇ ਮਾਡਲਾ ਦੇ ਅਨੁਸਾਰ ਪ੍ਰਸਨ ਵੀ ਪੁੱਛੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਜਵਾਬ ਵੀ ਦਿੱਤਾ ਗਿਆ। ਇਸ ਮੌਕੇ ਗੁਰਬਿੰਦਰ ਸਿੰਘ, ਗੁਰਮੇਲ ਸਿੰਘ, ਗੀਤਾ ਰਾਣੀ, ਅਮਨਦੀਪ ਕੋਰ, ਅਮਰਪ੍ਰੀਤ ਕੋਰ, ਬਿਮਲ ਰਾਣੀ, ਸਮੇਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।