*ਮਾਨਸਾ ਵਿੱਚ ਕੂੜੇ ਦੇ ਢੇਰਾਂ ਤੋਂ ਰਿਜ਼ਰਵ ਚਾਰ ਵਾਰਡਾਂ ਦੇ ਲੋਕ ਹਨ ਡਾਢੇ ਦੁਖੀ*

0
138

 ਮਾਨਸਾ 9 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ  )ਮਾਨਸਾ ਸ਼ਹਿਰ ਸੀਵਰੇਜ ਸਫਾਈ ਪ੍ਰਬੰਧਾਂ ਅਤੇ ਅਵਾਰਾ ਪਸ਼ੂਆਂ ਨੂੰ ਲੈ ਕੇ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ।ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸਾਰੇ ਵਾਅਦੇ  ਕੀਤੇ ਪਰ ਕਿਸੇ ਵੀ ਸਰਕਾਰ ਦੇ ਵਾਅਦੇ ਵਫ਼ਾ ਨਾ ਹੋ ਸਕੇ। ਮਾਨਸਾ ਦੇ ਅੰਡਰ ਬ੍ਰਿਜ ਕੋਲੋਂ ਖੋਖਰ ਰੋਡ ਨੂੰ ਜਾਂਦੀ ਸੜਕ  ਉਪਰ ਕੂੜੇ ਦੇ ਲੱਗੇ ਢੇਰ ਸਿਹਤ ਲਈ ਬਹੁਤ ਵੱਡੀ ਸਮੱਸਿਆ ਪੈਦਾ ਕਰ ਰਹੇ ਹਨ। ਕਿਉਂਕਿ ਇਨ੍ਹਾਂ  ਕੂੜੇ ਦੇ ਢੇਰਾਂ ਨਾਲ ਮਾਨਸਾ ਦੇ ਚਾਰ ਰਿਜ਼ਰਵ ਵਾਰਡ ਸਤਾਰਾਂ 15 ,17 ’25, 26 ਦੇ ਦਲਿਤ ਸਮਾਜ ਦੇ  ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਰੇਡ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਰਹਿੰਦੇ ਲੋਕ ਇਸ ਗੰਦਗੀ ਦੇ ਢੇਰਾਂ ਕਾਰਨ  ਜਿੱਥੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਥੇ ਇਥੋਂ ਲੰਘਣਾ ਬਹੁਤ ਮੁਸ਼ਕਲ ਹੈ ਇਨ੍ਹਾਂ ਕੂੜੇ ਦੇ ਢੇਰਾਂ ਦੇ ਵਿਚਕਾਰਲੀ ਜਾਂਦੀ ਸੜਕ ਤੇ ਦੋ ਵੱਡੇ  ਧਾਰਮਕ ਡੇਰੇ ਅਤੇ ਗੁਰਦੁਆਰਾ  ਸਾਹਿਬ ਵੀ ਹੈ ।ਜਿਸ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਇਸ ਪਾਸੇ ਜਾਂਦੇ ਰਸਤੇ ਨੂੰ ਸਾਫ ਸੁਥਰਾ ਅਤੇ ਕੂਡ਼ਾ ਮੁਕਤ ਕਰਨਾ ਚਾਹੀਦਾ ਹੈ ।  ਕਾਮਰੇਡ ਚੌਹਾਨ ਨੇ ਕਿਹਾ ਕਿ ਅਸੀਂ ਇਨ੍ਹਾਂ ਕੂੜੇ ਦੇ ਵੱਡੇ ਢੇਰਾਂ ਨੂੰ ਚੁਕਾਉਣ ਲਈ ਸਮੇਂ ਸਮੇਂ ਦੇ ਪ੍ਰਧਾਨਾਂ  ਨੂੰ ਮਿਲ ਕੇ ਮੰਗ ਕਰਦੇ ਰਹੇ ਹਾਂ। ਕਿ ਇਸ ਕੂਡ਼ੇ ਦੇ ਢੇਰਾਂ ਦਾ ਹੱਲ ਕੀਤਾ ਜਾਵੇ ਪਰ ਕਿਸੇ ਵੀ ਸਮੇਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਇਨ੍ਹਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ ਇੱਥੇ ਕਾਗਜ਼ਾਂ ਵਿੱਚ ਤਾਂ ਇੱਕ ਸਟੇਡੀਅਮ ਵੀ ਬਣਾਇਆ  ਗਿਆ ਹੈ ॥ਅਸੀਂ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਪਿਛਲੀ ਨਗਰ ਕੌਂਸਲ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਇਨ੍ਹਾਂ ਕੂੜੇ ਦੇ ਢੇਰਾਂ ਦਾ ਹੱਲ ਕਰਨ ਸਬੰਧੀ ਮੰਗ ਕੀਤੀ ਸੀ। ਪਰ ਉਨ੍ਹਾਂ ਨੇ ਇੱਕ ਮੀਟਿੰਗ ਕਰਨ ਤੋਂ ਬਾਅਦ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ  ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਜੇ ਸਮਝੌਤੇ ਵਿੱਚ ਇਹ ਲਿਖਿਆ ਹੋਇਆ ਹੈ। ਕਿ ਉਹ ਮਾਨਸਾ ਦਾ ਸਾਰਾ ਹੀ ਪਾਣੀ ਉੱਥੇ ਲਿਜਾ ਕੇ ਉਸ ਨੂੰ ਟਰੀਟ ਕਰਕੇ ਅੱਗੇ ਦਰੱਖਤਾਂ ਲਈ  ਵਰਤਣਗੇ ਕਿਉਂਕਿ ਇਹ ਕਾਨੂੰਨ ਹੈ ਕਿ 18 ਕਿੱਲੋਮੀਟਰ ਦੇ ਘੇਰੇ ਵਿੱਚ ਇੰਡਸਟਰੀ ਲੱਗਦੀ ਹੈ ਤਾਂ ਉਹ ਸਬੰਧਤ ਸ਼ਹਿਰ ਦਾ ਪਾਣੀ ਲਿਜਾ ਕੇ ਸਾਫ਼ ਕਰਕੇ ਵਾਤਾਵਰਨ ਲਈ ਵਰਤਦੀ ਹੈ ।ਜੇਕਰ ਬਣਾਂਵਾਲੀ ਥਰਮਲ ਪਲਾਂਟ ਇਸ ਸਾਰੇ ਸ਼ਹਿਰ ਦੇ ਪਾਣੀ ਨੂੰ ਆਪਣੇ ਪਲਾਂਟ ਵਿਚ ਲਿਜਾਂਦਾ ਹੈ ਇਸ ਨਾਲ ਜਿੱਥੇ ਲੱਖਾਂ ਦਰੱਖ਼ਤ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਉੱਥੇ ਹੀ ਜੋ ਨਹਿਰੀ ਪਾਣੀ ਥਰਮਲ ਵੱਲੋਂ ਵਰਤਿਆ ਜਾ ਰਿਹਾ ਹੈ। ਉਸ ਉੱਪਰ ਵੀ ਰੋਕ ਲੱਗੇ  ਕਿਸਾਨਾਂ ਦਾ ਬਹੁਤ ਕੀਮਤੀ ਪਾਣੀ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਵਰਤਿਆ ਜਾ ਰਿਹਾ ਹੈ ।ਉੱਥੇ ਹੀ ਮਾਨਸਾ ਸ਼ਹਿਰ ਦਾ ਪਾਣੀ ਨਾ ਲਿਜਾਕੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਗਿਆ ਹੈ ॥ਇਸ ਪਾਸੇ ਪੰਜਾਬ ਸਰਕਾਰ ਨੂੰ ਫ਼ੌਰੀ ਧਿਆਨ ਦਿੰਦੇ ਹੋਏ ਬਣਾਂਵਾਲੀ ਥਰਮਲ ਪਲਾਂਟ ਦੇ ਹੁਕਮ ਦੇਣੇ ਚਾਹੀਦੇ ਹਨ ।ਕਿ  ਮਾਨਸਾ ਸ਼ਹਿਰ ਦਾ ਸਾਰਾ ਪਾਣੀ ਆਪਣੇ ਖਰਚ ਤੇ ਪਾਈਪਾਂ ਰਾਹੀਂ ਥਰਮਲ ਪਲਾਂਟ ਵਿੱਚ ਲਿਜਾਇਆ ਜਾਵੇ ਅਤੇ ਜੋ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਉਸ ਨੂੰ ਬੰਦ ਕੀਤਾ ਜਾਵੇ॥   ਜਿਸ ਨਾਲ ਮਾਨਸਾ ਦਾ ਸੀਵਰੇਜ ਅਤੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਹੋਵੇ ॥ਮਾਨਸਾ ਸ਼ਹਿਰ ਅੰਦਰ ਦੂਜੀ ਵੱਡੀ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ। ਜਿਸ ਨੂੰ ਲੈ ਕੇ ਸਮੇਂ ਸਮੇਂ ਤੇ ਸੰਘਰਸ਼ ਵੀ ਹੋਏ ਜਦੋਂ ਵੀ ਕਿਸੇ ਦੀ ਅਵਾਰਾ ਪਸ਼ੂਆਂ ਕਾਰਨ ਮੋਤ ਹੁੰਦੀ ਹੈ ਤਾਂ ਬਹੁਤ ਵੱਡੇ ਵੱਡੇ ਰੋਸ ਧਰਨੇ ਦਿੰਦੇ ਹਨ। ਪਰ ਬਾਅਦ ਵਿੱਚ  ਫਿਰ ਗੱਲ ਆਈ ਗਈ ਹੋ ਜਾਂਦੀ ਹੈ। ਮਾਨਸਾ ਵਿੱਚ ਅਵਾਰਾ ਪਸ਼ੂਆਂ ਨੂੰ ਲੈ ਕੇ ਇਕ ਸ਼ੰਘਰਸ਼ ਕਮੇਟੀ ਬਣੀ ਸੀ ਜਿਸ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਨੇ ਪਹੁੰਚ ਕੇ ਸ਼ਹਿਰ ਵਾਸੀਆਂ ਨੇ ਨੂੰ ਭਰੋਸਾ ਦਿਵਾਇਆ ਸੀ ਕਿ ਇਨ੍ਹਾਂ ਪਸ਼ੂਆਂ ਦਾ ਹੱਲ ਕਰਾਂਗਾ ਉੱਥੇ ਕਾਂਗਰਸ ਪਾਰਟੀ ਦੇ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਰਣਇੰਦਰ ਸਿੰਘ ਟਿੰਕੂ ਨੇ ਮਾਨਸਾ ਬਾਸੀ ਅਤੇ ਸੰਘਰਸ਼ ਕਮੇਟੀ ਨੂੰ ਇਹ  ਭਰੋਸੇ ਨਾਲ ਧਰਨਾ ਚੁਕਵਾ ਦਿੱਤਾ ਸੀ ਕਿ ਜੋ ਕਿ ਜੋਗਾ ਗਊਸ਼ਾਲਾ ਬਣੇਗੀ  ਉਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ ਅਤੇ ਮਾਨਸਾ ਸ਼ਹਿਰ ਵਿਚ ਜਿੰਨੇ ਵੀ ਆਵਾਰਾ ਪਸ਼ੂ ਘੁੰਮ ਰਹੇ ਹਨ ।ਮਾਨਸਾ ਵਿੱਚ ਆਵਾਰਾ ਘੁੰਮ ਰਹੇ ਅਤੇ ਲੋਕਾਂ ਦੀ ਮੌਤ ਦਾ ਕਾਰਨ ਵਾਲੇ ਸਾਰੇ ਹੀ ਪਸ਼ੂਆਂ ਨੂੰ ਜੋਗਾ   ਵਾਲੀ  ਗਊਸ਼ਾਲਾ ਵਿਚ ਲਿਜਾਇਆ ਜਾਵੇਗਾ ।ਇਹ ਵਾਅਦਾ ਵੀ ਵਫ਼ਾ ਨਹੀਂ ਹੋ ਸਕਿਆ ਮਾਨਸਾ ਸ਼ਹਿਰ ਵਿੱਚ ਲੱਗੇ ਕੂੜੇ ਦੇ ਵੱਡੇ ਢੇਰਾਂ ਨੂੰ ਚੁਕਵਾਉਣ ਲਈ ਹੁਣ ਸਬੰਧਤ ਨਗਰ ਕੌਂਸਲ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਚੋਣਾਂ ਤੋਂ ਪਹਿਲਾਂ ਇਸ ਦਾ ਹੱਲ ਜ਼ਰੂਰ ਕਰਵਾਓਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰੇ ਹੀ ਵਾਰਡਾਂ ਵਿੱਚ ਥੋੜ੍ਹੀ ਜਿਹੀ ਬਾਰਸ਼ ਅਤੇ ਬਾਰਸ਼ ਤੋਂ ਬਗੈਰ ਵੀ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਪਾਣੀ ਖਡ਼੍ਹਾ ਰਹਿੰਦਾ ਹੈ। ਇਸ ਵਿੱਚ ਦੀ ਚਾਰ ਪਹੀਆ ਵਾਹਨ ਅਤੇ ਵਹੀਕਲਾਂ ਵਾਲੇ ਤਾਂ ਬੜੀ ਮੁਸ਼ਕਲ ਨਾਲ ਲੰਘਦੇ ਹੀ ਹਨ ਉੱਥੇ ਹੀ ਪੈਦਲ  ਲੰਘਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਕਿਉਂਕਿ ਗੰਦੇ ਪਾਣੀ ਚੋਂ ਲੰਘਣ ਨਾਲ ਬਹੁਤ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਮਾਨਸਾ ਦੇ ਬੱਸ ਸਟੈਂਡ ਵਿਚ ਜੋ ਦੁਕਾਨਾਂ ਨਗਰ ਕੌਂਸਲ ਕੋਲੋਂ ਕਿਰਾਏ ਤੇ ਦਿੱਤੀਆਂ ਹੋਈਆਂ ਹਨ। ਉਹ ਦੁਕਾਨਾਂ ਦੀ ਬਜਾਏ ਆਪਣਾ ਸਾਮਾਨ ਬਹੁਤ ਬਾਹਰ ਤੱਕ ਵਧਾ ਕੇ ਰੱਖਦੇ ਹਨ ।ਜਿਸ ਕਾਰਨ ਬੱਸ ਸਟੈਂਡ ਵਿਚ ਖੜ੍ਹਦੇ  ਲੋਕਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਮਿਲਦੀ। ਅਤੇ ਉਹ ਏਧਰ ਓਧਰ ਧੁੱਪੇ ਛਾਵੇਂ ਖੜਦੇ ਹਨ ਇਸ ਤੋਂ ਇਲਾਵਾ ਬੱਸ ਸਟੈਂਡ ਵਿਚ ਔਰਤਾਂ ਤੋਂ ਪਿਸ਼ਾਬ ਕਰਨ ਦੇ ਪੰਜ ਰੁਪਏ ਲਏ ਜਾਂਦੇ ਹਨ ।ਉਸ ਨੂੰ ਵੀ ਨਗਰ ਕੌਂਸਲ ਨੂੰ  ਆਪਣਾ ਫ਼ੈਸਲਾ ਵਾਪਸ  ਲੈਣਾ ਚਾਹੀਦਾ ਹੈ। ਬਹੁਤ ਵਾਰ ਵੇਖਿਆ ਗਿਆ ਹੈ ਕਿ ਔਰਤਾਂ ਇਸ ਗੱਲ ਨੂੰ ਲੈ ਕੇ ਝਗੜਾ ਕਰਦੀਆਂ ਵੇਖੀਆਂ ਜਾਂਦੀਆਂ ਹਨ ।ਇਸ ਲਈ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਔਰਤਾਂ ਤੋਂ ਬਾਥਰੂਮ ਜਾਣ ਦੇ ਲਏ ਜਾਂਦੇ ਪੈਸਿਆਂ ਵਾਲਾ ਫੇੈਸਲਾ ਵਾਪਸ ਲਿਆ ਜਾਵੇ। ਅਤੇ ਬੱਸ ਸਟੈਂਡ ਵਿਚ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਹ ਆਪਣਾ ਸਾਮਾਨ ਦੁਕਾਨਾਂ ਵਿੱਚ ਰੱਖਣ ਇਸ ਤੋਂ ਇਲਾਵਾ ਬੱਸ ਸਟੈਂਡ ਵਿਚ ਨਗਰ ਕੌਂਸਲ ਨੂੰ ਸਾਫ਼ ਸਫ਼ਾਈ ਅਤੇ  ਪਾਣੀ ਅਤੇ ਬਿਜਲੀ ਦੇ ਪੱਖੇ ਲਗਾਤਾਰ ਚਲਦੇ ਰਹਿਣ ਲਈ ਵੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ 

LEAVE A REPLY

Please enter your comment!
Please enter your name here