*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ 10 ਮੁਕੱਦਮੇ ਦਰਜ਼ ਕਰਕੇ 17 ਮੁਲਜਿਮਾਂ ਨੂੰ ਕੀਤਾ ਕਾਬੂ*

0
104

ਮਾਨਸਾ, 07—08—2021 (ਸਾਰਾ ਯਹਾਂ/ਮੁੱਖ ਸੰਪਾਦਕ ):ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ
ਗਸ਼ਤਾ ਕੱਢ ਕੇ ਅਤ ੇ ਢੁੱਕਵੀਆ ਥਾਵਾਂ ਤੇ ਦਿਨ/ਰਾਤ ਦੇ ਨਾਕ ੇ ਕਾਇਮ ਕਰਕੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ
ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦਾ ਧੰਦਾ ਕਰਨ ਵਾਲੇ 17 ਮੁਲਜਿਮਾਂ
ਨੂੰ ਕਾਬ ੂ ਕਰਕੇ ਉਹਨਾਂ ਵਿਰੁੱਧ 10 ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਨਸਿ਼ਆਂ ਦੀ ਬਰਾਮਦਗੀ ਕਰਵਾਉਣ ਵਿੱਚ
ਸਫਲਤਾਂ ਹਾਸਲ ਕੀਤੀ ਗਈ ਹੈ।
ਐਨ.ਡੀ.ਪੀ.ਐਸ. ਐਕਟ:

ਇੰਚਾਰਜ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੀ ਪੁਲਿਸ ਪਾਰਟੀ ਨੇ ਬਾਵਾ ਸਿੰਘ ਉਰਫ ਮੂੰਗੀ ਪੁੱਤਰ
ਜਰਨੈਲ ਸਿੰਘ ਅਤ ੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਜਗਸੀਰ ਸਿੰਘ ਵਾਸੀਅਨ ਨੰਗਲ ਕਲਾਂ ਨੂੰ ਮੋਟਰਸਾਈਕਲ ਹੀਰੋ
ਡੀਲਕਸ ਬਿਨਾ ਨੰਬਰੀ ਸਮੇਤ ਕਾਬ ੂ ਕਰਕੇ 8 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਕਰਕੇ ਮੁਲਜਿਮਾਂ ਦੇ ਵਿਰੁੱਧ ਥਾਣਾ ਸਦਰ
ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ ਜਸਪਰੀਤ ਸਿੰਘ ਉਰਫ
ਸੋਨੂੰ ਪੁੱਤਰ ਭਜਨ ਸਿੰਘ ਵਾਸੀ ਜਗਤਗੜ ਬਾਂਦਰਾ ਨੂੰ ਕਾਬ ੂ ਕਰਕੇ 5 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ
ਗਈ। ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਨੇ ਜਗਸੀਰ ਸਿੰਘ ਉਰਫ ਲੱਕੂ ਪੁੱਤਰ ਰੂਪ ਸਿੰਘ ਵਾਸੀ ਮਾਨਸਾ ਨੂੰ
ਕਾਬ ੂ ਕਰਕੇ 5 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਸੱਤ ਨਰਾਇਣ
ਪੁੱਤਰ ਗਿਰਧਾਰੀ ਲਾਲ ਵਾਸੀ ਕੈਂਚੀਆ ਠੂਠਿਆਵਾਲੀ ਮਾਨਸਾ ਅਤੇ ਅਨਮੋਲ ਸਿੰਗਲਾਂ ਪੁੱਤਰ ਨਰੇਸ਼ ਕੁਮਾਰ ਵਾਸੀ ਮਾਨਸਾ
ਨੂੰ ਕਾਬ ੂ ਕਰਕੇ 3 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ
ਬਲਕਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਤੀਕੇ ਅਤੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰੱਤਾਖੇੜਾ ਨੂੰ ਕਾਰ
ਇੰਨੋਵਾ ਨੰ: ਪੀਬੀ.03ਏਟੀ—2894 ਸਮੇਤ ਕਾਬ ੂ ਕਰਕੇ 100 ਗ੍ਰਾਮ ਭੁੱਕੀ ਪੋਸਤ ਡੋਡੇ ਬਰਾਮਦ ਕੀਤੇ ਗਏ। ਉਕਤ
ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ
ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅ/ਧ 29 ਐਨ.ਡੀ.ਪੀ.ਐਸ. ਐਕਟ ਤਹਿਤ ਹੋਰ ਮੁਲਜਿਮ ਨਾਮਜਦ
ਕਰਕੇ ਗ੍ਰਿਫਤਾਰ ਕਰਕੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਆਬਕਾਰੀ ਐਕਟ:

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਦੇ ਸ:ਥ: ਗੁਰਮੇਲ ਸਿੰਘ ਥਾਣਾ ਸਿਟੀ ਬੁਢਲਾਡਾ ਨੇ ਸੰਜੂ
ਪੁੱਤਰ ਚਰਨਾ ਰਾਮ ਵਾਸੀ ਬੁਢਲਾਡਾ ਨੂੰ ਪਿੱਕਅੱਪ ਗੱਡੀ ਨੰ: ਪੀਬੀ.31ਐਲ—8657 ਸਮੇਤ ਕਾਬੂ ਕਰਕੇ ਉਸ ਪਾਸੋਂ 264
ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌ ਼ਕੀਨ (ਹਰਿਆਣਾ) ਬਰਾਮਦ ਕੀਤੀ, ਜਿਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ
ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤ ੇ ਪਿਕਅੱਪ ਗੱਡੀ ਨੂੰ ਕਬਜਾ ਪੁਲਿਸ ਵਿੱਚ ਲਿਆ
ਗਿਆ ਹੈ। ਇਸੇ ਤਰਾ ਮਹਿਕਮਾ ਪੁਲਿਸ ਦੇ ਐਕਸਾਈਜ ਸਟਾਫ ਮਾਨਸਾ ਦੇ ਹੌਲਦਾਰ ਪ੍ਰਦੀਪ ਸਿੰਘ ਸਮੇਤ ਪੁਲਿਸ ਪਾਰਟੀ
ਨੇ ਰਾਜਿੰਦਰ ਸਿੰਘ ਉਰਫ ਰਾਜ ਪੁੱਤਰ ਕਾਲਾ ਸਿੰਘ ਵਾਸੀ ਫਫੜੇ ਭਾਈਕੇ ਅਤ ੇ ਜਸਵੀਰ ਜੱਸੀ ਸਿੰਘ ਪੁੱਤਰ ਗੁਰਦੀਪ ਸਿੰਘ
ਵਾਸੀ ਭੀਖੀ ਨੂੰ ਮਾਰੂਤੀ ਕਾਰ ਨੰ: ਪੀਬੀ.31ਬੀ—0152 ਸਮੇਤ ਕਾਬ ੂ ਕਰਕੇ ਉਹਨਾਂ ਪਾਸੋਂ 168 ਬੋਤਲਾਂ ਸ਼ਰਾਬ ਠੇਕਾ ਦੇਸੀ
ਮਾਰਕਾ ਮਸਤ ਸਹਿਸ਼ਾਹ (ਹਰਿਆਣਾ) ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ
ਬਰਾਮਦ ਮਾਲ ਅਤ ੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਹੈਪੀ ਸਿੰਘ
ਉਰਫ ਮਾਨੀ ਪੁੱਤਰ ਜਰਨੈਲ ਸਿੰਘ ਵਾਸੀ ਝੁਨੀਰ ਨੂੰ ਹੌਂਡਾ ਸਿਟੀ ਕਾਰ ਨੰ: ਪੀਬੀ.31ਵੀ—9841 ਸਮੇਤ ਕਾਬੂ ਕਰਕੇ
ਹਰਿਆਣਾ ਮਾਰਕਾ ਸ਼ਰਾਬ ਦੀਆ 168 ਬੋਤਲਾਂ (96 ਬੋਤਲਾਂ ਮਾਰਕਾ ਸ਼ਾਹੀO72 ਬੋਤਲਾਂ ਮਾਰਕਾ ਸੌਫੀ) ਬਰਾਮਦ ਕਰਕੇ

ਮੁਲਜਿਮ ਵਿਰੁੱਧ ਥਾਣਾ ਸਰਦੂਲਗੜ ਵਿਖੇ ਮੁਕਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤ ੇ ਕਾਰ ਨੂੰ ਕਬਜਾ ਪੁਲਿਸ ਵਿੱਚ
ਲਿਆ ਗਿਆ ਹੈ। ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ
ਮੀਰਪੁਰ, ਗੁਰਲਾਲ ਸਿੰਘ ਪੁੱਤਰ ਥੰਮਣ ਸਿੰਘ ਵਾਸੀ ਸਾਹਪੁਰ, ਜਸਪਾਲ ਸਿੰਘ ਪੁੱਤਰ ਤਰਜਿੰਦਰ ਸਿੰਘ ਅਤ ੇ ਅਰਸ਼ਦੀਪ
ਸਿੰਘ ਉਰਫ ਹਰਸ਼ ਪੁੱਤਰ ਹਰਭਜਨ ਸਿੰਘ ਵਾਸੀਅਨ ਸਿਰਸਾ (ਹਰਿਆਣਾ) ਨੂੰ ਸਵਿਫਟ ਕਾਰ ਨੰ:
ਐਚ.ਆਰ.51ਏ.ਐਕਸ—9081 ਸਮੇਤ ਕਾਬ ੂ ਕਰਕੇ ਹਰਿਆਣਾ ਮਾਰਕਾ ਸ਼ਰਾਬ ਦੀਆ 120 ਬੋਤਲਾਂ ਬਰਾਮਦ ਕਰਕੇ
ਬਰਾਮਦ ਮਾਲ ਅਤੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮਨਦੀਪ ਸਿੰਘ
ਉਰਫ ਜੱਗੀ ਪੁੱਤਰ ਜੰਟਾ ਸਿੰਘ ਵਾਸੀ ਜਖੇਪਲ ਨੂੰ ਸਕ ੂਟਰੀ ਹੀਰੋ ਮੈਜਿਸਟਰੋ ਨੰ:ਪੀਬੀ.13ਐਚ—8073 ਸਮੇਤ ਕਾਬੂ ਕਰਕੇ
35 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌ ਼ਕੀਨ (ਹਰਿਆਣਾ) ਬਰਾਮਦ ਕੀਤੀ ਗਈ।

ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ

ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here