*ਮਹੀਨੇ ਤੋਂ ਜੋਗਾ `ਚ ਬੀ.ਐਸ.ਐਨ.ਐਲ ਕੰਪਨੀ ਦੇ ਸਿੰਮਾਂ `ਤੇ ਇੰਟਰਨੈਟ ਨਾ ਚੱਲਣ ਕਾਰਨ ਲੋਕ ਪ੍ਰੇਸ਼ਾਨ*

0
42

ਜੋਗਾ, 2 ਅਗਸਤ (ਸਾਰਾ ਯਹਾਂ/)ਗੋਪਾਲ ਅਕਲੀਆ )-ਕਸਬਾ ਜੋਗਾ ਵਾਸੀਆਂ ਨੂੰ ਪਿਛਲੇ 4 ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਭਾਰਤ ਸੰਚਾਰ ਨਿਗਮ ਲਿਮਿਟਡ ਦੀਆਂ ਘਟੀਆ ਇੰਟਰਨੈਟ ਸੇਵਾਵਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ.ਐਸ.ਐਨ.ਐਲ  ਐਕਸਚੇਂਜ ਜੋਗਾ ਦੀ ਘਟੀਆ ਕਾਰਗੁਜ਼ਾਰੀ ਕਾਰਨ ਜਿੱਥੇ ਲਾਕਡਾਊਨ ਦੌਰਾਨ ਬੱਚਿਆਂ ਨੂੰ ਆਨ੍ਲਾਈਨ ਪੜ੍ਹਾਈ ਕਰਨ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਨਾਲ ਹੀ ਪ੍ਰਾਈਵੇਟ ਇੰਟਰਨੈਟ ਕੰਪਨੀਆਂ ਦੇ ਮਹਿੰਗੇ ਸਿੰਮ ਕਾਰਡ ਖਰੀਦਣ ਲਈ ਮਜ਼ਬੂਰ ਹੋਣਾ ਪਿਆ। ਹੁਣ ਪਿਛਲੇ 4 ਦਿਨਾਂ ਤੋਂ ਬੀ.ਐਸ.ਐਨ.ਐਲ ਐਕਸਚੇਂਜ ਦਾ ਨੈਟਵਰਕ ਕਿਸੇ ਤਕਨੀਕੀ ਖਰਾਬੀ ਕਾਰਨ ਬਿਲਕੁਲ ਹੀ ਠੱਪ ਹੋਇਆ ਪਿਆ ਹੈ।
      ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਪਿਛਲੇ 4 ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਐਕਸਚੇਂਜ ਜੋਗਾ ਦੀਆਂ ਸੇਵਾਵਾਂ ਠੱਪ ਹਨ, ਜਿਸ ਕਾਰਨ ਬੀ.ਐਸ.ਐਨ.ਐਲ ਕੰਪਨੀ ਦੇ ਮੋਬਾਇਲ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹਨਾਂ ਦੱਸਿਆ ਕਿ ਜੋਗਾ ਐਕਸਚੇਂਜ ਵਿੱਚ ਪਾਵਰ ਬੈਕਅੱਪ ਨਾ ਹੋਣ ਕਾਰਨ ਮੋਬਾਇਲ ਫੋਨ ਤੇ ਗੱਲਬਾਤ ਕਰਦੇ ਸਮੇਂ ਜੇਕਰ ਬਿਜਲੀ ਚਲੀ ਜਾਂਦੀ ਹੈ ਤਾਂ ਬਿਜਲੀ ਕੱਟਣ ਦੇ ਨਾਲ ਹੀ ਫੋਨ ਦਾ ਨੈਟਵਰਕ ਵੀ ਟੁੱਟਣ ਕਾਰਨ ਗੱਲਬਾਤ ਬੰਦ ਹੋ ਜਾਂਦੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਕੋਲ ਬੀ.ਐਸ.ਐਨ.ਐਲ ਕੰਪਨੀ ਦੇ 4 ਸਿੰਮ ਕਾਰਡ ਕੁਨੈਕਸ਼ਨ ਸਨ, ਪਰ ਨੈਟਵਰਕ ਦੀ ਸਮੱਸਿਆ ਕਾਰਨ ਇੰਟਰਨੈਟ ਨਾ ਚੱਲਣ ਕਰਕੇ ਆਨ ਲਾਈਨ ਕਲਾਸਾਂ ਲਗਾਉਣ ਵਿੱਚ ਸਮੱਸਿਆ ਆਉਂਦੀ ਸੀ, ਇਸ ਲਈ ਉਹਨਾਂ ਨੇ ਆਪਣੇ 2 ਸਿੰਮ ਕਾਰਡ ਪ੍ਰਾਈਵੇਟ ਕੰਪਨੀਆਂ ਵਿੱਚ ਤਬਦੀਲ ਕਰਵਾ ਲਏ ਹਨ। ਉਹਨਾਂ ਨੇ ਦੱਸਿਆ ਕਿ ਜੇਕਰ ਇੱਕ ਦੋ ਦਿਨਾਂ ਅੰਦਰ ਐਕਸਚੇਂਜ ਦੀ ਸਮੱਸਿਆ ਹੱਲ ਨਾ ਹੋਈ ਤਾਂ ਸਾਰੇ ਕਸਬਾ ਵਾਸੀਆਂ ਨੂੰ ਆਪਣੇ ਸਿੰਮ ਕਾਰਡ ਪ੍ਰਾਈਵੇਟ ਕੰਪਨੀਆਂ ਵਿੱਚ ਤਬਦੀਲ ਕਰਵਾਉਣ ਲਈ ਮਜ਼ਬੂਰ ਹੋਣਾ ਪਵੇਗਾ। ਜਿਕਰਯੋਗ ਹੈ ਕਿ ਬੀ.ਐਸ.ਐਨ.ਐਲ ਐਕਸਚੇਂਜ ਜੋਗਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਕਰਮਚਾਰੀ ਨਾ ਹੋਣ ਕਾਰਨ ਐਕਸਚੇਂਜ਼ ਜੋਗਾ ਵਿਖੇ ਪੱਕਾ ਹੀ ਤਾਲਾ ਲੱਗਿਆ ਹੋਇਆ ਹੈ। ਮਹਿਕਮੇ ਦੀ ਇਸ ਲਾਪਰਵਾਹੀ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਬੀ.ਐਸ.ਐਨ.ਐਲ ਐਕਸਚੇਜ਼ ਜੋਗਾ ਦੀਆਂ ਪਾਵਰ ਬੈਕਅੱਪ ਵਾਲੀਆਂ ਬੈਟਰੀਆਂ ਵੀ ਚੋਰੀ ਕਰ ਲਈਆਂ ਹਨ, ਜਿਸ ਕਾਰਨ ਪਾਵਰ ਕੱਟ ਲੱਗਣ ਸਮੇਂ ਇਹ ਟੈਲੀਫੋਨ ਐਕਸਚੇਂਜ ਦਾ ਕੰਮ ਵੀ ਠੱਪ ਹੋ ਜਾਂਦਾ ਹੈ। ਬਿਜਲੀ ਸਪਲਾਈ ਬਹਾਲ ਹੋਣ ਤੋਂ ਇੱਕ ਘੰਟਾ ਬਾਅਦ ਬੜੀ ਮੁਸ਼ਕਿਲ ਨਾਲ ਟੈਲੀਫੋਨ ਐਕਸਚੇਂਜ ਦਾ ਨੈਟਵਰਕ ਜੁੜਦਾ ਹੈ।
ਇਸ ਸਬੰਧੀ ਜੇਟੀਓ ਮਾਨਸਾ ਰਾਜੂ ਸਿੰਘ ਨੇ ਕਿਹਾ ਕਿ ਐਕਸਚੇਂਜ ਵਿੱਚ ਸਟਾਫ ਦੀ ਘਾਟ ਕਾਰਨ ਅਤੇ ਬੈਟਰੇ ਚੋਰੀ ਹੋ ਜਾਣ ਕਾਰਨ ਲੋਕਾ ਨੂੰ ਕਾਫ਼ੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਲੋਕਾਂ ਦੀ ਇਸ ਸਮੱਸਿਆ ਜਲਦ ਹੱਲ ਕਰਨ ਦੀ ਕੋਸਿ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here