ਬੁਢਲਾਡਾ 30 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ ): ਪੰਜਾਬ ਦੀ ਜਨਤਾ ਨੂੰ ਮੁੱਖ ਮੁੱਦਿਆਂ ਤੋਂ ਭੜਕਾ ਕੇ ਵਿਰੋਧੀ ਸਿਆਸੀ ਪਾਰਟੀਆਂ ਕੁਰਸੀ ਦੀ ਰਾਜਨੀਤੀ ਵਿੱਚ ਉਲਝੀਆਂ ਬੈਠੀਆ ਹਨ। ਇਹ ਸਬਦ ਹਲਕੇ ਦੇ ਸ੍ਰੋਮਣੀ ਅਕਾਲੀ ਦਲ (ਬ) ਦੇ ਇੱਕ ਵਫਦ ਨਾਲ ਗੱਲਬਾਤ ਕਰਦਿਆਂ ਮੈਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਕਹੇ। ਇਸ ਮੌਕੇ ਤੇ ਉਨ੍ਹਾਂ ਹਲਕੇ ਨਾਲ ਸੰਬੰਧਤ ਲੋਕਾਂ ਦੀਆਂ ਮੁਸਕਲਾ ਅਤੇ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਤੇ ਹਲਕਾ ਇੰਚਾਰਜ ਡਾਕਟਰ ਨਿਸਾਨ ਸਿੰਘ ਦੀ ਅਗਵਾਈ ਹੇਠ ਕੋਰ ਕਮੇਟੀ ਦੇ ਮੈਬਰ ਠੇਕੇਦਾਰ ਗੁਰਪਾਲ ਸਿੰਘ ਵੱਲੋ ਸਹਿਰ ਦੇ ਕੋਸਲਰਾ ਸਮੇਤ ਕੋਸਲ ਪ੍ਰਧਾਨ ਦੇ ਦਸਤਖਤਾ ਵਾਲਾ ਇੱਕ ਮੰਗ ਪੱਤਰ ਵੀ ਸੋਪਿਆ ਗਿਆ। ਜਿਸ ਵਿੱਚ ਉਨ੍ਹਾ ਸਹਿਰ ਦੇ ਵਿਕਾਸ ਅਤੇ ਤਰੱਕੀ ਲਈ ਵਿਸੇਸ ਗ੍ਰਾਟਾ ਦੀ ਮੰਗ ਕੀਤੀ ਗਈ ਉੱਥੇ ਠੇਕੇਦਾਰ ਗੁਰਪਾਲ ਸਿੰਘ ਨੇ ਰੇਲਵੇ ਅੰਡਰ ਬ੍ਰਿਜ ਬਣਾਉਣ, ਗਰੀਨ ਪਾਰਕ, ਖੇਡ ਸਟੇਡੀਅਮ ਦੇ ਨਿਰਮਾਣ ਲਈ ਗ੍ਰਾਟ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਸੰਬੰਧੀ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ। ਪਰ ਉਨ੍ਹਾ ਦੇ ਸੁਪਨੇ ਮੁਗੇਰੀ ਲਾਲ ਦੇ ਸੁਪਨੇ ਹੀ ਸਾਬਤ ਹੋਣਗੇ ਕਿਉਕਿ ਪੰਜਾਬ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ। ਉਨ੍ਹਾ ਕਿਹਾ ਕਿ ਗਿਰਗਟ ਵਾਗ ਰੰਗ ਬਦਲਣ ਚ ਮਾਹਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਅੱ ਅਗਾਮੀ ਚੋਣਾਂ ਦੇ ਮੱਦੇਨਜਰ ਸੂਬੇ ਦੇ ਲੋਕਾਂ ਨੂੰ ਭਰਮਾਉਣ ਵਾਸਤੇ ਇੱਕ ਪਾਸੇ 300 ਯੂਨੀਟ ਮੁਫਤ ਬਿਜਲੀ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਸਰੇ ਪਾਸੇ ਪੰਜਾਬ ਦੇ ਪਾਵਰ ਪਲਾਟ ਬੰਦ ਕਰਵਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ। ਜਿਸਤੋਂ ਸਪਸਟ ਹੁੰਦਾ ਹੈ ਕਿ ਕੇਜਰੀਵਾਲ ਦਾ ਮੁਫਤ ਬਿਜਲੀ ਦੇਣ ਦਾ ਲਾਰਾ ਮਹਿਜ ਇੱਕ ਝੂਠਾ ਸਬਜਬਾਗ ਦਿਖਾਇਆ ਜਾ ਰਿਹਾ ਹੈ। ਕੇਜਰੀਵਾਲ ਦਾ ਪੰਜਾਬ ਵਿਰੋਧੀ ਚਹਿਰਾ ਜਨਤਾ ਦੀ ਕਚਿਹਰੀ ਚ ਨੰਗਾ ਹੋਣ ਤੋਂ ਬਾਅਦ ਲੋਕਾਂ ਨੇ ਆਮ ਮੁੰਹ ਫੇਰਨਾ ਸੁਰੂ ਕਰ ਦਿੱਤਾ ਹੈ। ਇਸ ਮੌਕੇ ਤੇ ਵਫਦ ਅਮਰ ਜੀਤ ਸਿੰਘ ਕੁਲਾਣਾ, ਵਿਵੇਕ ਜਲਾਨ, ਮਾਘੀ, ਆਦਿ ਹਾਜ਼ਰ ਸਨ।