ਲਹਿਰਾਗਾਗਾ 30 ਜੁਲਾਈ (ਸਾਰਾ ਯਹਾਂ/ਰੀਤਵਾਲ) ਪਿਛਲੇ ਕਈ ਦਿਨਾਂ ਤੋਂ ਹੋ ਰਹੀ ਮ¨ਸਲਾਧਾਰ ਵਰਖਾ ਦੇ ਚੱਲਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਦੇ ਵਾਰਡ ਨੰਬਰ 13 ਸਮੇਤ ਹੋਰਨਾਂ ਵਾਰਡਾਂ ਵਿੱਚੋਂ ਗੁਜ਼ਰਦੀ ਡਿੱਚ ਡਰੇਨ ਦੀ ਸਫਾਈ ਨਾ ਹੋਣ ਦੇ ਕਾਰਨ ਜਿੱਥੇ ਸ਼ਹਿਰ ਅੰਦਰ ਹੜ੍ਹਾਂ ਵਰਗੇ ਹਾਲਾਤ ਹੋ ਜਾਂਦੇ ਹਨ, ਉੱਥੇ ਸ਼ਹਿਰ ਤੋਂ ਬਾਹਰ ਜਾਖਲ ਰੋਡ ਤੇ ਡਿੱਚ ਡਰੇਨ ਦੇ ਨਜ਼ਦੀਕ ਦਰਜਨਾਂ ਏਕੜ ਫæਸਲ ਪਾਣੀ ਵਿਚ ਡੁੱਬ ਕੇ ਬਰਬਾਦ ਹੋ ਗਈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸ੍ਰੀਮਤੀ ਸੁਦੇਸ਼ ਰਾਣੀ ਦੇ ਪਤੀ ਰਤਨ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਨੂੰ ਵਾਰ ਵਾਰ ਕਹਿਣ ਦੇ ਬਾਵਜ¨ਦ ਵੀ ਵਿੱਚ ਡਰੇਨ ਦੀ ਸਫ਼ਾਈ ਨਾ ਹੋਣ ਦੇ ਕਾਰਨ ਜਿੱਥੇ ਸ਼ਹਿਰ ਅੰਦਰ ਥਾਂ ਥਾਂ ਪਾਣੀ ਭਰ ਕੇ ਮਾਲੀ ਨੁਕਸਾਨ ਕਰ ਰਿਹਾ ਹੈ ਉਥੇ ਹੀ ਜਾਨੀ ਨੁਕਸਾਨ ਹੋਣ ਦਾ ਖæਤਰਾ ਵੀ ਹਮੇਸæਾ ਬਣਿਆ ਰਹਿੰਦਾ ਹੈ, ਗੰਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਵੜ ਜਾਂਦਾ ਅਤੇ ਡਿੱਚ ਡਰੇਨ ਦੇ ਨਾਲ ਲੱਗਦੀ ਉਨਾ ਦਰਜਨਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ,ਜੇਕਰ ਨਗਰ ਕੌਂਸਲ ਜਾਂ ਡਰੇਨਜ਼ ਵਿਭਾਗ ਵੱਲੋਂ ਉਕਤ ਡਿੱਚ ਡਰੇਨ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਹਰ ਤਰ੍ਹਾਂ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ, ਅੜਕਵਾਸ ਰੋਡ ਤੇ ਸਥਿਤ ਇਕ ਫਰਨੀਚਰ ਦੀ ਦੁਕਾਨ ਵਿੱਚ ਬਰਸਾਤੀ ਪਾਣੀ ਭਰ ਜਾਣ ਦੇ ਕਾਰਨ ਹਜæਾਰਾਂ ਰੁਪਏ ਦਾ ਨੁਕਸਾਨ ਹੋ ਗਿਆ ,ਪਰ ਸੁਣਵਾਈ ਕਿਤੇ ਵੀ ਨਹੀਂ, ਸ੍ਰੀ ਸ਼ਰਮਾ ਨੇ ਡਿੱਚ ਡਰੇਨ ਨੂੰ ਪੱਕਾ ਤੇ ਸਫਾਈ ਨਾ ਕਰਨ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ,
ਕੌਂਸਲਰ ਦੀ ਵੀ ਕੋਈ ਸੁਣਵਾਈ ਨਹੀਂ:
ਸੁਦੇਸ਼ ਰਾਣੀ ਦ¨ਜੇ ਪਾਸੇ ਕੌਂਸਲਰ ਸ੍ਰੀਮਤੀ ਸੁਦੇਸ਼ ਰਾਣੀ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਕੌਂਸਲਰ ਦੀ ਵੀ ਕੋਈ ਸੁਣਵਾਈ ਨਹੀਂ, ਅਜਿਹੇ ਵਿੱਚ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਵਿਅਕਤੀ ਦਾ ਕੀ ਹਾਲ ਹੁੰਦਾ ਹੋਵੇਗਾ, ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ,ਡਿੱਚ ਡਰੇਨ ਨੂੰ ਪੱਕਾ ਕਰਨ ਲਈ ਬੀਬੀ ਭੱਠਲ ਦੇ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਗਰਾਂਟ ਮਨਜæ¨ਰ ਹੋਣ ਦੇ ਚੱਲਦੇ ਟੈਂਡਰ ਲੱਗ ਚੁੱਕੇ ਹਨ ਪਰ ਬਾਵਜ¨ਦ ਇਸਦੇ ਡਰੇਨ ਨੂੰ ਪੱਕਾ ਜਾਂ ਸਫæਾਈ ਕਰਨ ਦਾ ਕੰਮ ਸæੁਰ¨ ਨਾ ਹੋਣਾ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੂੰ ਜਨਮ ਦਿੰਦਾ ਹੈ, ਉਕਤ ਮਾਮਲਾ ਬੀਬੀ ਭੱਠਲ ਦੇ ਧਿਆਨ ਚਲਾ ਕੇ ਲਿਆ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨਗੇ ।