*ਭਾਰਤ ਦੀਆਂ ਉਮੀਦਾਂ ਨੂੰ ਲੱਗਾ ਵੱਡਾ ਝਟਕਾ, ਪ੍ਰੀ-ਕੁਆਰਟਰ ਫਾਈਨਲ ‘ਚ ਹਾਰੀ ਮੈਰੀਕਾਮ*

0
28

29,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) :ਟੋਕੀਓ ਓਲੰਪਿਕਸ ਵਿੱਚ ਮੈਰੀਕਾਮ ਦੀ ਯਾਤਰਾ ਹੁਣ ਖਤਮ ਹੋ ਗਈ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿਚ ਕੋਲੰਬੀਆ ਦੀ ਖਿਡਾਰੀ ਦੇ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੁੱਕੇਬਾਜ਼ ਐਮਸੀ ਮੈਰੀ ਕੌਮ 51 ਕਿੱਲੋਗ੍ਰਾਮ ਫਲਾਈਵੇਟ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਕੋਲੰਬੀਆ ਦੀ ਇੰਗਰਟ ਵੈਲੈਂਸੀਆ ਤੋਂ 2-3 ਨਾਲ ਹਾਰ ਕੇ ਟੋਕਿਓ ਓਲੰਪਿਕ ਤੋਂ ਬਾਹਰ ਹੋ ਗਈ।

ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮਸੀ ਮੈਰੀਕਾਮ ਟੋਕਿਓ ਓਲੰਪਿਕ ਵਿੱਚ ਮਹਿਲਾਵਾਂ ਦੀ ਫਲਾਈਵੇਟ 51 ਕਿੱਲੋ ਭਾਰ ਵਰਗ ਵਿੱਚ ਇੱਕ ਰਾਊਂਡ -16 ਮੈਚ ਵਿੱਚ ਕੋਲੰਬੀਆ ਦੀ ਇੰਗਰਿਟ ਲੋਰੇਨਾ ਵਾਲੈਂਸੀਆ ਤੋਂ ਹਾਰ ਗਈ। ਭਾਰਤ ਦੇ ਤਗਮੇ ਦੀ ਮਜ਼ਬੂਤ ​​ਦਾਅਵੇਦਾਰ ਮੰਨੀ ਜਾਣ ਵਾਲੀ ਮੈਰੀਕਾਮ ਨੂੰ ਨੇੜਲੇ ਮੈਚ ਵਿਚ ਵਾਲੈਂਸੀਆ ਨੇ 3-2 ਨਾਲ ਮਾਤ ਦਿੱਤੀ।

ਇਸ ਤਰ੍ਹਾਂ ਪ੍ਰੀ-ਕੁਆਰਟਰ ਫਾਈਨਲ ਮੈਚ ਵਿਚ ਮੈਰੀਕਾਮ ਦੇ ਹਾਰਨ ਨਾਲ ਭਾਰਤ ਦੀਆਂ ਤਗਮਾ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਹਾਲਾਂਕਿ ਵਾਲੈਂਸੀਆ ਆਪਣੀ ਕਾਰਗੁਜ਼ਾਰੀ ਨਾਲ ਤਿੰਨ ਜੱਜਾਂ ਨੂੰ ਪ੍ਰਭਾਵਤ ਕਰਨ ਵਿਚ ਕਾਮਯਾਬ ਰਹੀ, ਮੈਰੀਕਾਮ ਨੇ ਸਿਰਫ ਦੋ ਜੱਜਾਂ ਨੂੰ ਪ੍ਰਭਾਵਤ ਕੀਤਾ। 

ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀ ਕੌਮ ਦਾ ਅੱਜ ਟੋਕੀਓ ਓਲੰਪਿਕਸ ਵਿੱਚ ਸੱਤਵੇਂ ਦਿਨ 51 ਕਿੱਲੋ ਭਾਰ ਵਰਗ ਦੇ ਰਾਊਂਡ -16 ਮੈਚ ਵਿੱਚ ਕੋਲੰਬੀਆ ਦੀ ਇੰਗਰਿਟ ਲੋਰੇਨਾ ਵਾਲੈਂਸੀਆ ਨਾਲ ਮੁਕਾਬਲਾ ਹੋਇਆ। ਇਸ ਮੈਚ ਦੇ ਪਹਿਲੇ ਗੇੜ ਵਿੱਚ ਮੈਰੀ ਕੌਮ 1-4 ਨਾਲ ਹਾਰ ਗਈ। ਪਰ ਦੂਜੇ ਗੇੜ ਵਿੱਚ ਮੈਰੀਕਾਮ ਨੇ 3-2 ਦੀ ਜਿੱਤ ਦਰਜ ਕਰਦਿਆਂ ਸ਼ਾਨਦਾਰ ਵਾਪਸੀ ਕੀਤੀ।

ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ

ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਭਾਰਤ ਨੇ 3-2 ਅਤੇ ਸਪੇਨ ਤੋਂ 3-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਭਲਕੇ ਮੇਜ਼ਬਾਨ ਜਾਪਾਨ ਨਾਲ ਪੂਲ ਦਾ ਅੰਤਮ ਮੈਚ ਖੇਡਣਾ ਹੈ।

LEAVE A REPLY

Please enter your comment!
Please enter your name here