*ਅਮਰੀਕਾ ਦੇ ਅਲਾਸਕਾ ਵਿੱਚ 8.2 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ*

0
49

ਅਲਾਸਕਾ 29,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਵਿਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੈਕਟਰ ਸਕੇਲ ‘ਤੇ 8.2 ਦਿੱਤੀ ਗਈ ਹੈ। ਇਹ ਝਟਕੇ ਇੰਨੇ ਜ਼ਬਰਦਸਤ ਸੀ ਕਿ ਉਨ੍ਹਾਂ ਦੇ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭੁਚਾਲਾਂ ਕਾਰਨ ਭਿਆਨਕ ਤਬਾਹੀ ਦਾ ਖਦਸ਼ਾ ਹੈ। ਫਿਲਹਾਲ ਭੂਚਾਲ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਯੂਐਸ ਜੀਓਲੌਜੀਕਲ ਸਰਵੇ ਨੇ ਰਾਤ 11:15 ਵਜੇ ਸਤਹ ਤੋਂ 29 ਮੀਲ ਹੇਠਾਂ ਭੂਚਾਲ ਨੂੰ ਮਹਿਸੂਸ ਕੀਤਾ। ਇਸਦਾ ਪ੍ਰਭਾਵ ਕੇਂਦਰ ਤੋਂ ਬਹੁਤ ਦੂਰ ਹੈ। USGS ਮੁਤਾਬਕ ਇੱਥੇ ਘੱਟੋ ਘੱਟ ਦੋ ਹੋਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 6.2 ਅਤੇ 5.6 ਦਰਜ ਕੀਤੀ ਗਈ। ਪਿਛਲੇ ਸੱਤ ਦਿਨਾਂ ਵਿੱਚ ਇਸ ਖੇਤਰ ਦੇ 100 ਮੀਲ ਦੇ ਅੰਦਰ 3 ਦੀ ਤੀਬਰਤਾ ਤੋਂ ਵੱਧ ਦਾ ਕੋਈ ਭੂਚਾਲ ਨਹੀਂ ਆਇਆ ਹੈ।

ਇਨ੍ਹਾਂ ਭੁਚਾਲਾਂ ਤੋਂ ਬਾਅਦ ਦੱਖਣੀ ਅਲਾਸਕਾ, ਅਲਾਸਕਾ ਦਾ ਪ੍ਰਾਇਦੀਪ ਅਤੇ Aleutian ਟਾਪੂ ‘ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ, ਕਿਉਂਕਿ ਭੂਚਾਲ ਜ਼ਮੀਨ ਤੋਂ ਜ਼ਿਆਦਾ ਹੇਠ ਨਹੀਂ ਸੀ, ਇਸ ਲਈ ਸੁਨਾਮੀ ਦੀਆਂ ਲਹਿਰਾਂ ਉੱਠਣ ਕਾਰਨ ਜ਼ਿਆਦਾ ਨੁਕਸਾਨ ਦਾ ਖਦਸ਼ਾ ਨਹੀਂ ਹੈ। ਇਸ ਦੇ ਨਾਲ ਹੀ ਦੇਸ਼ ਦੇ ਪੱਛਮੀ ਤੱਟ ‘ਤੇ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

NWS Pacific Tsunami Warning Center ਨੇ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ ਦੇ ਕੰਢੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਇਸ ਤੋਂ ਇਲਾਵਾ ਗੁਆਮ ਅਤੇ ਹਵਾਈ ਵਿਚ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਤੱਟ ਤੋਂ ਦੂਰ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਅਲਾਸਕਾ ਦਾ ਖੇਤਰ ਅਤਿਅੰਤ ਕਿਰਿਆਸ਼ੀਲ

ਅਲਾਸਕਾ ਪੈਸੀਫਿਕ ਰਿੰਗ ਆਫ ਫਾਇਰ ਦਾ ਹਿੱਸਾ ਹੈ, ਜੋ ਭੂਚਾਲ ਦੀਆਂ ਗਤੀਵਿਧੀਆਂ ਵਿਚ ਬਹੁਤ ਸਰਗਰਮ ਮੰਨਿਆ ਜਾਂਦਾ ਹੈ। ਇੱਥੇ ਹੀ ਮਾਰਚ 1964 ਵਿੱਚ ਉੱਤਰੀ ਅਮਰੀਕਾ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਰਿਕਾਰਡ ਕੀਤਾ ਗਿਆ, ਜਿਸਦਾ ਰਿਕਟਰ ਪੈਮਾਨੇ ‘ਤੇ 9.2 ਤੀਬਰਤਾ ਮਾਪੀ ਗਈ ਸੀ। ਇਸ ਨਾਲ ਐਂਕਰੇਜ, ਅਲਾਸਕਾ ਦੀ ਖਾੜੀ, ਅਮਰੀਕਾ ਦੇ ਪੱਛਮੀ ਤੱਟ ਅਤੇ ਹਵਾਈ ਵਿਚ ਵੱਡੀ ਤਬਾਹੀ ਹੋਈ ਸੀ। ਭੂਚਾਲ ਅਤੇ ਸੁਨਾਮੀ ਵਿਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here