ਲਹਿਰਾਗਾਗਾ 27 ਜੁਲਾਈ (ਸਾਰਾ ਯਹਾਂ/ਰੀਤਵਾਲ)-ਫਰਵਰੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਤੋਂ ਬਾਗੀ ਹੋ
ਕੇ ਅਲੱਗ ਫ਼ਤੁੋਟ;ਲਹਿਰਾ ਵਿਕਾਸ ਮੰਚਫ਼ਤੁੋਟ; ਬਣਾ ਕੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਚੋਣਾਂ ਲੜ ਕੇ ਸ¨ਬਾ ਪੱਧਰ ਤੇ
ਚਰਚਿਤ ਹੋਏ ਹਲਕੇ ਦੇ ਦਿੱਗਜ ਆਗ¨ ਐਡਵੋਕੇਟ ਵਰਿੰਦਰ ਗੋਇਲ ਵੱਲੋ ਅਗਾਮੀ 2022 ਵਿੱਚ ਲਹਿਰਾ ਹਲਕੇ
ਤੋਂ ਚੋਣ ਲੜਨ ਦੇ ਇਰਾਦੇ ਸਪੱਸ਼ਟ ਕਰਦਿਆਂ ਵੱਖ ਵੱਖ ਪਿੰਡਾਂ ਦੇ ਦੌਰੇ ਕਰਦਿਆ ਵੋਟਰਾਂ ਨਾਲ ਸੰਪਰਕ
ਕਰਕੇ ਆਪਣੇ ਹੱਕ ਵਿੱਚ ਲਾਮਬੰਦੀ ਸ਼ੁਰ¨ ਕਰਕੇ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ ਜੋ ਕਿ ਕਾਂਗਰਸ ਦੇ ਨਾਲ
ਨਾਲ ਅਕਾਲੀ ਦਲ (ਸੰਯੁਕਤ) ਲਈ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਸ੍ਰੀ ਗੋਇਲ ਹਲਕੇ ਅੰਦਰ ਕਿਸੇ ਪਹਿਚਾਣ ਦੇ
ਮੁਹਤਾਜ ਨਹੀਂÒ1992 ਵਿੱਚ ਵੀ ਵਿਧਾਨ ਸਭਾ ਚੋਣ ਲੜ ਚੁੱਕੇ ਬਰਿੰਦਰ ਗੋਇਲ ਅੱਜ ਕਿਸੇ ਵੀ ਸਿਆਸੀ ਪਾਰਟੀ
ਵਿੱਚ ਸ਼ਾਮਲ ਨਹੀਂ ਹਨ, ਨਗਰ ਕੌਂਸਲ ਚੋਣਾਂ ਵਿੱਚ ਆਪਣਾ ਸਿਆਸੀ ਦਮ ਦਿਖਾਉਣ ਤੋਂ ਬਾਅਦ ਹੁਣ
ਵਿਧਾਨ ਸਭਾ ਚੋਣਾਂ ਵਿੱਚ ਵੀ ਸਿਆਸੀ ਧੱਕ ਪਾਉਣ ਦੀ ਤਿਆਰੀ ਵਿੱਚ ਜੁਟ ਗਏ ਹਨ, ਜਿਸ ਦੇ ਚਲਦੇ ਇਲਾਕੇ
ਹੀ ਨਹੀਂ ਸ¨ਬੇ ਅੰਦਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਖਿਰਕਾਰ ਬਰਿੰਦਰ ਗੋਇਲ ਹਲਕੇ ਦੇ ਕਿੰਗ
ਬਣਨਗੇ ਜਾਂ ਫਿਰ ਕਿੰਗ ਮੇਕਰ ?ਕਿਉਂਕਿ ਬਰਿੰਦਰ ਗੋਇਲ ਦੇ ਮਜਬੁ¨ਤ ਵੋਟ ਬੈਂਕ ਨੂੰ ਕਿਸੇ ਵੀ ਪਾਰਟੀ ਵੱਲੋਂ
ਹਲਕੇ ਚ ਲੈਣਾ ਬਹੁਤ ਵੱਡੀ ਭੁੱਲ ਹੋਵੇਗੀ , ਪਰ ਦ¨ਜੇ ਪਾਸੇ ਅਤਿ ਭਰੋਸੇਯੋਗ ਸ¨ਤਰਾਂ ਅਨੁਸਾਰ ਸ੍ਰੀ ਗੋਇਲ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗ¨ ਪ੍ਰੋ ਪ੍ਰੇਮ ਸਿੰਘ ਚੰਦ¨ਮਾਜਰਾ ਨਾਲ ਲਗਾਤਾਰ ਸੰਪਰਕ
ਵਿੱਚ ਹਨ ।ਉਨ੍ਹਾਂ ਦੇ ਬਾਦਲ ਦਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਤਾ ਨਹੀਂ ਕੀਤਾ ਜਾ ਸਕਦਾ ਪਰ ਮਾਮਲਾ
ਟਿਕਟ ਤੇ ਆ ਕੇ ਅਟਕ ਸਕਦੇੈ ਕਿਉਂਕਿ ਸ੍ਰੀ ਗੋਇਲ ਹਰ ਹਾਲ ਵਿਚ ਆਜæਾਦ ਜਾਂ ਕਿਸੇ ਵੀ ਪਾਰਟੀ ਵੱਲੋਂ ਲਹਿਰਾ
ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦਾ ਪੱਕਾ ਮਨ ਬਣਾ ਚੁੱਕੇ ਹਨ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ
ਲਹਿਰਾਗਾਗਾ ਵਿਖੇ ਲੋਕਾਂ ਦੇ ਕੰਮਾਂ ਕਾਰਾਂ ਲਈ ਦਫਤਰ ਵੀ ਖੋਲਿ੍ਹਆ ਜਾ ਰਿਹਾ ਹੈ, ਸ੍ਰੀ ਗੋਇਲ ਦੀਆਂ
ਸਿਆਸੀ ਸਰਗਰਮੀਆਂ ਨੂੰ ਲੈ ਕੇ ਖੁਫੀਆ ਤੰਤਰ ਵੀ ਪ¨ਰੀ ਤਰ੍ਹਾਂ ਸੁਚੇਤ ਨਜ਼ਰ ਆ ਰਿਹੇੈ, ਉਨ੍ਹਾਂ ਦੀਆਂ
ਸਿਆਸੀ ਗਤੀਵਿਧੀਆਂ ਤੇ ਵੱਖ ਵੱਖ ਪਾਰਟੀਆਂ ਦੇ ਨਾਲ ਨਾਲ ਖੁਫੀਆ ਤੰਤਰ ਵੱਲੋਂ ਵੀ ਪੈਨੀ ਨਜ਼ਰ ਰੱਖੀ
ਜਾ ਰਹੀ ਹੈ, ਪਰ ਐਡਵੋਕੇਟ ਵਰਿੰਦਰ ਗੋਇਲ ਆਪਣੇ ਸਿਆਸੀ ਪੱਤੇ ਕਦੋਂ ਖੋਲ੍ਹਦੇ ਹਨ ਇਹ ਤਾਂ ਸਮਾਂ
ਦੱਸੇਗਾ ,ਫਿਲਹਾਲ ਉਨ੍ਹਾਂ ਵੱਲੋਂ ਪਿੰਡਾਂ ਦੇ ਦੌਰੇ ਕਰਕੇ ਆਪਣੇ ਲਈ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ
ਹੈ ਉਥੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।