ਬੁਢਲਾਡਾ 26 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ) – ਹਰ ਖਤਰੇ ਅਤੇ ਸਮਾਜ ਵਿਰੋਧੀ ਅਨਸਰਾ ਨਾਲ ਟਾਕਰਾ ਕਰਨ ਲਈ ਪੁਲਸ ਪੂਰੀ ਤਰ੍ਹਾਂ ਤਿਆਰ ਹੈ, ਆਮ ਜਨਤਾ ਸਹਿਯੋਗ ਦੇਵੇ। ਇਹ ਸਬਦ ਐਸ ਐਸ ਪੀ ਮਾਨਸਾ ਡਾਕਟਰ ਨਰਿੰਦਰ ਭਾਰਗਵ ਵੱਲੋਂ ਕਹੇ ਗਏ। ਪੁਲਸ ਨੇ ਅੱਜ ਬੁਢਲਾਡਾ ਵਿਖੇ ਨੋਡਲ ਅਫਸਰ ਐਸ ਪੀ ਸਤਨਾਮ ਸਿੰਘ ਅਤੇ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਦੀ ਅਗਵਾਈ ਹੇਠ ਸਹਿਰ ਚ ਜਿੱਥੇ ਭਾਰੀ ਪੁਲਸ ਫੋਰਸ ਸਮੇਤ ਫਲੈਗ ਮਾਰਚ ਕੱਢਿਆ ਗਿਆ ਉੱਥੇ ਸਮਾਜ ਵਿਰੋਧੀ ਅਨਸਰਾਂ ਨੂੰ ਸੁਚੈਤ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਸ ਨੇ ਚੱਪੇ ਚੱਪੇ ਪੈਣੀ ਨਜ਼ਰ ਰੱਖੀ ਹੋਈ ਹੈ। ਸਹਿਰ ਦੇ ਮੇਨ ਚੌਕਾ ਵਿਚ ਪੁਲਿਸ ਭਾਰੀ ਫੋਰਸ ਸਮੇਤ ਤਾਇਨਾਤ ਕੀਤੀ ਹੋਈ ਸੀ। ਸੱਕੀ ਵਿਅਕਤੀਆਂ, ਵਸਤੂਆਂ ਦੀ ਚੈਕਿੰਗ ਕੀਤੀ ਗਈ। ਦੂਸਰੇ ਪਾਸੇ ਸਹਿਰ ਅੰਦਰ ਪੁਲਸ ਦੇ ਫਲੈਗ ਮਾਰਚ ਨੂੰ ਲੈ ਕੇ ਕਿਸੇ ਅਣਸੁਖਾਵੇਂ ਖਤਰੇ ਨੂੰ ਭਾਫਦਿਆਂ ਲੋਕਾਂ ਦੇ ਮਨ੍ਹਾ ਵਿਖ ਵੱਖ ਵੱਖ ਤਰ੍ਹਾਂ ਦੀਆਂ ਸੰਕਾਵਾਂ ਪੈਦਾ ਹੋ ਰਹੀਆ ਸਨ ਪਰੰਤੂ ਐਸ ਐਸ ਪੀ ਮਾਨਸਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਫਲੈਗ ਮਾਰਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਰੂਟੀਨ ਐਕਸਰਸਾਇਜ਼ ਦੱਸਿਆ।