*ਦਿੱਲੀ ਸਰਕਾਰ ਨੇ 26 ਜੁਲਾਈ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਵਿਆਹਾਂ ‘ਚ ਮਹਿਮਾਨਾਂ ਦੀ ਵਧੇਗੀ ਗਿਣਤੀ*

0
16

25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ ਲਗਾਤਾਰ ਘਟਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਨੇ 26 ਜੁਲਾਈ ਤੋਂ ਦਿੱਲੀ ‘ਚ ਹੋਰ ਰਾਹਤਾਂ ਦਾ ਐਲਾਨ ਕੀਤਾ ਹੈ। ਨਵੇਂ ਹੁਕਮਾਂ ਦੇ ਮੁਤਾਬਕ 26 ਜੁਲਾਈ ਤੋਂ ਦਿੱਲੀ ‘ਚ ਸਿਨੇਮਾ ਹਾਲ, ਥੀਏਟਰ ਤੇ ਮਲਟੀਪਲੈਕਸ 50 ਸੰਸਦ ਸਮਰੱਥਾ ਨਾਲ ਖੁੱਲਣਗੇ।਼

ਇਸ ਤੋ ਇਲਾਵਾ ਦਿੱਲੀ ਸਰਕਾਰ ਨੇ ਹੁਣ ਸੋਮਵਾਰ ਤੋਂ ਵਿਆਹ ਸਮਾਰੋਹਾਂ ਚ 100 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ‘ਚ ਵਿਆਹ ਸਮਾਗਮਾਂ ‘ਚ ਸਿਰਫ 50 ਲੋਕਾਂ ਨੂੰ ਹੀ ਸਾਹਲ ਹੋਣ ਦੀ ਇਜਾਜ਼ਤ ਸੀ। ਹੁਕਮਾਂ ‘ਚ ਅੰਤਿਮ ਸੰਸਕਾਰ ‘ਚ ਸਾਹਲ ਹੋਣ ਵਾਲੇ ਲੋਕਾਂ ਦੀ ਸੰਖਿਆਂ ‘ਚ ਵੀ ਇਜ਼ਾਫਾ ਕੀਤਾ ਗਿਆ ਹੈ। ਹੁਣ ਦਿੱਲੀ ‘ਚ ਜ਼ਿਆਦਾਤਰ 100 ਲੋਕ ਅੰਤਿਮ ਸੰਸਕਾਰ ‘ਚ ਸਾਮਲ ਹੋ ਸਕਣਗੇ।

ਮੈਟਰੋ ਲਈ ਜਾਰੀ ਹੋਇਆ ਹੁਕਮ

ਦਿੱਲੀ ਮੈਟਰੋ ‘ਚ ਯਾਤਰਾ ਕਰਨ ਵਾਲਿਆਂ ਨੂੰ ਵੀ ਸਰਕਾਰ ਨੇ ਰਾਹਤ ਦਿੱਤੀ ਹੈ। ਹੁਕਮਾਂ ‘ਚ ਦੱਸਿਆ ਗਿਆ ਕਿ ਮੈਟਰੋ ਸੋਮਵਾਰ ਤੋਂ 100 ਸੰਸਦ ਸੀਟ ਸਮਰੱਥਾ ਨਾਲ ਚੱਲੇਗੀ। ਹਾਲਾਂਕਿ ਕਿਸੇ ਵੀ ਯਾਤਰੀ ਨੂੰ ਖੜੇ ਹੋਕੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਸ਼ਰਤਾਂ ਨਾਲ ਸਪਾ ਖੋਲ੍ਹਣ ਦੀ ਇਜਾਜ਼ਤ

ਇਸ ਵਾਰ ਸਰਕਾਰ ਨੇ ਕਾਰੋਬਾਰੀ ਪ੍ਰਦਰਸ਼ਨੀਆਂ ਨੂੰ ਵੀ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਇਨ੍ਹਾਂ ਚ ਸਿਰਫ ਕਾਰੋਬਾਰੀ ਹੀ ਸ਼ਿਰਕਤ ਕਰ ਸਕਣਗੇ। ਇਸ ਤੋਂ ਇਲਾਵਾ ਸਪਾ ਵੀ ਖੁੱਲ੍ਹਣਗੇ। ਇਸ ਲਈ ਹਾਲਾਂਕਿ ਸਰਕਾਰ ਨੇ ਕੁਝ ਨਿਯਮ ਤੈਅ ਕਰ ਲਏ ਹਨ। ਨਿਯਮਾਂ ਦੇ ਮੁਤਾਬਕ ਇਨ੍ਹਾਂ ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਪੂਰਨ ਟੀਕਾਕਰਨ ਜਾਂ ਤੈਅ ਸਮੇਂ ਤੇ ਆਂਟੀ-ਪੀਸੀਆਰ ਜਾਂਚ ਕਰਾਇਆ ਜਾਣਾ ਜ਼ਰੂਰੀ ਹੋਵੇਗਾ।

ਡੀਡੀਐਮਏ ਦੇ ਹੁਕਮਾਂ ਦੇ ਮੁਤਾਬਕ ਹੁਣ ਸੋਮਵਾਰ ਤੋਂ ਅੰਤਰ-ਰਾਜੀ ਆਮਦ ਵਾਲੀਆਂ ਜਨਤਕ ਬੱਸਾਂ ਨੂੰ ਦਿੱਲੀ ਚ ਪੂਰੀ ਸੀਟ ਸਮਰੱਥਾ ਦੇ ਨਾਲ ਸੋਮਵਾਰ ਤੋਂ ਚੱਲਣ ਦੀ ਇਜਾਜ਼ਤ ਹੋਵੇਗੀ।

ਦਿੱਲੀ ‘ਚ ਹੁਣ ਵੀ ਕੀ ਕੁਝ ਰਹੇਗਾ ਬੰਦ

ਸਕੂਲ, ਕਾਲਜ, ਐਜੂਕੇਸ਼ਨ, ਕੋਚਿੰਗ ਇੰਸਟੀਟਿਊਟ

ਸਾਰੇ ਸਮਾਜਿਕ, ਸਿਆਸੀ, ਸਪੋਰਟਸ, ਐਂਟਰਟੇਨਮੈਂਟ, ਸੰਸਕ੍ਰਿਤਕ, ਧਾਰਮਿਕ, ਤਿਉਹਾਰਾਂ ਨਾਲ ਸਬੰਧਤ ਆਯੋਜਨਾਂ ‘ਤੇ ਪਾਬੰਦੀ

ਹੁਕਮਾਂ ‘ਚ ਕਿਹਾ ਗਿਆ ਹੈ ਕਿ ਹੁਣ ਦਿੱਲੀ ‘ਚ ਉਨ੍ਹਾਂ ਸਾਰੀਆਂ ਐਕਟੀਵਿਟੀਜ਼ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਿਨ੍ਹਾਂ ਨੂੰ ਖਾਸ ਤੌਰ ਤੇ ਪਾਬੰਦ ਨਹੀਂ ਕੀਤਾ ਗਿਆ। ਹਾਲਾਂਕਿ ਕੰਟੇਨਮੈਂਟ ਜ਼ੋਨ ‘ਚ ਸਿਰਫ ਜ਼ਰੂਰੀ ਸੇਵਾਵਾਂ ਵਾਲੀ ਗਤੀਵਿਧੀਆਂ ਦੀ ਹੀ ਇਜਾਜ਼ਤ ਹੋਵੇਗੀ।Tags:

LEAVE A REPLY

Please enter your comment!
Please enter your name here