ਬੁਢਲਾਡਾ 25 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ): ਸਿਖਿਆ ਵਿਭਾਗ ਪੰਜਾਬ ਦੇ ਹਰ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਨੈਸ਼ਨਲ ਐਚੀਵਮੈਟ ਸਰਵੇਖਣ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ਇਸ ਲਈ ਬਲਾਕ ਪਧਰ ਤੇ ਸੁਰੂ ਕਰ ਦਿੱਤੀ ਗਈ ਟਰੇਨਿੰਗ ਅਧੀਨ ਬੀ ਐਨ ਓ ਮੁਕੇਸ਼ ਕੁਮਾਰ ਦੀ ਦੇਖ ਰੇਖ ਵਿੱਚ ਸਕੂਲ ਮੁੱਖੀਆ ਅਤੇ ਨੋਡਲ ਅਧਿਆਪਕਾ ਲਈ ਸਰਕਾਰੀ ਸੈਕੰਡਰੀ ਸਕੂਲ ਕੁੜੀਆਂ ਅਤੇ ਮਨੂੰ ਵਾਟਿਕਾ ਸਕੂਲ ਵਿੱਚ ਦੋ ਦਿਨਾ ਕੈਪ ਲਗਾਇਆ ਗਿਆ। ਜਿਸ ਵਿੱਚ ਇਸ ਵਿੱਚ ਬਲਾਕ ਦੇ 47 ਸਰਕਾਰੀ ਸਕੂਲਾਂ ਦੇ 90 ਸਕੂਲ ਮੁਖੀ ਅਤੇ ਨੋਡਲ ਅਧਿਆਪਕ ਨੇ ਭਾਗ ਲਿਆ। ਇਸ ਵਿੱਚ ਡਾਕਟਰ ਵਨੀਤ ਕੁਮਾਰ ਵਲੋਂ ਨੈਸ਼ਨਲ ਐਚੀਵਮੈਟ ਸਰਵੇਖਣ ਸਬੰਧੀ ਐਲ ਓ ਬਾਰੇ ਜਾਣਕਾਰੀ ਦਿੱਤੀ ਇਸ ਵਿੱਚ ਹਰਜਿੰਦਰ ਸਿੰਘ ਬੀ ਐਮ, ਅਰੁਣ ਬੀ ਐਮ ਬੁਢਲਾਡਾ ਨੇ ਮੁੱਖ ਭੂਮਿਕਾ ਨਿਭਾਈ। ਇਸ ਵਿੱਚ ਨੈਸ਼ਨਲ ਐਚੀਵਮੈਟ ਸਰਵੇਖਣ ਦੇ ਪੇਪਰ ਸਬੰਧੀ ਗਾਈਡ ਲਾਇਨਜ਼ ਡਾ ਵਨੀਤ ਕੁਮਾਰ ਰਿਸੋਰਸ ਪਰਸਨ ਦਿੱਤੀ ਅਤੇ ਇਸ ਵਿੱਚ ਅੰਗਰੇਜ਼ੀ ਦਾ ਨੈਸ਼ਨਲ ਐਚੀਵਮੈਟ ਸਰਵੇਖਣ ਪੇਪਰ ਤਿਆਰ ਕਰਵਾਇਆ ਗਿਆ।