*ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਲਾਇਆ ਕੋਵਿਡ 19 ਟੀਕਾਕਰਨ ਕੈਂਪ*

0
36

ਬੁਢਲਾਡਾ 24 ਜੁਲਾਈ  (ਸਾਰਾ ਯਹਾਂ/ਅਮਨ ਮਹਿਤਾ) : ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਕੋਵਿਡ 19 ਤੋਂ ਬਚਾਅ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰੀ ਹਦਾਇਤਾਂ ਅਨੁਸਾਰ ‘ਟੀਕਾਕਰਨ ਕੈਂਪ’ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 50 ਲੋਕਾਂ ਦੇ ਵੈਕਸੀਨ ਲਗਾਈ ਗਈ। ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ ਨੇਦੱਸਿਆ ਕਿ ਅੱਜ ਦੇ ਸਮੇਂ ‘ਚ ਹਰ ਮਨੁੱਖ ਟੀਕਾ ਲਗਵਾ ਕੇ ਆਪਣੇ ਆਪ ਨੂੰ ਇਸ ਭਿਆਨਕ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਸੀ ਦੂਰੀ ਰੱਖ ਕੇ, ਮਾਸਕ ਦੀ ਵਰਤੋਂ ਕਰ ਕੇ, ਬਾਰ-ਬਾਰ ਹੱਥ ਧੋ ਕੇ ਅਤੇ ਟੀਕਾਕਰਨ ਕਰਵਾ ਕੇ ਆਪਣੇ ਆਪ ਨੂੰ ਅਰੋਗ ਰੱਖ ਕੇ ਇੱਕ ਨਿਰੋਗ ਸਮਾਜ ਦੀ ਨੀਂਹ ਰੱਖ ਸਕਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤੀਸ਼ ਸਿੰਗਲਾ, ਸੀ ਐਚ ਓ ਸਵਿੰਦਰ ਕੌਰ, ਬੀਰਜੀਤ ਕੌਰ, ਏ ਐਨ ਐਮ ਅਮਰਜੀਤ ਕੌਰ, ਪ੍ਰਦੀਪ ਕੌਰ, ਜਸਪ੍ਰੀਤ ਕੌਰ, ਐਮ ਪੀ ਡਬਲਯੂ ਮੰਗਲ ਸਿੰਘ, ਹਰਕੇਸ਼ ਸਿੰਘ, ਨਿਰਭੈ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here