ਮਾਨਸਾ23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਟੋਕੀਓ ਉਲਿੰਪਕ ਵਿੱਚ ਭਾਗ ਲੈਣ ਲਈ ਗਏ ਖਿਡਾਰੀਆਂ ਨੂੰ ਹੱਲਾਸ਼ੇਰੀ ਅਤੇ ਹੋਸਲਾ ਅਫਜਾਈ ਕਰਨ ਲਈ ਯੂਥ ਕਲੱਬਾਂ ਦੇ ਸ਼ਹਿਯੋਗ ਨਾਲ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀ ਹਨ।ਇਸ ਸਬੰਧੀ ਦਫਤਰ ਵਿੱਚ ਵਿਸ਼ੇਸ ਤੋਰ ਤੇ ਖਿਡਾਰੀਆਂ ਨੂੰ ਚੀਅਰ-ਅਪ ਕਰਨ ਵਾਸਤੇ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਜਿਸ ਵਿੱਚ ਨੌਜਵਾਨਾਂ ਵਿੱਚ ਸੈਲਫੀ ਲੇਕੇ ਸੋਸ਼ਲ ਮੀਡੀਆ ਤੇ ਆਪਣੀ ਪਸੰਦ ਦੇ ਖਿਡਾਰੀਆਂ ਨੂੰ ਟੈਗ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਮਾਨਸਾ ਵਿੱਚ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਮਸ਼ਾਲ ਮਾਰਚ ਦਾ ਆਯੋਜਨ ਕੀਤਾ ਗਿਆ।ਸਮੂਹ ਭਾਗੀਦਾਰਾਂ ਨੇ ਰਾਸ਼ਟਰੀ ਝੰਡਾ ਦੇ ਨਾਲ ਨਾਲ ਅਤੇ ਭਾਰਤ ਦੀ ਟੀਮ ਵਾਲੀਆਂ ਟੀ-ਸ਼ਰਟ ਪਾਈਆਂ ਹੋਈਆਂ ਸਨ ਅਤੇ ਨੌਜਵਾਨਾਂ ਵੱਲੋਂ ਚੀਅਰ ਇੰਡੀਆਂ ਦੇ ਨਾਹਰੇ ਵੀ ਲਗਾਏ ਜਾ ਰਹੇ ਸਨ।
ਇਸ ਦੀ ਸ਼ੁਰੂਆਤ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ਼੍ਹਾ ਯੂਥ ਅਫਸ਼ਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਕਿਹਾ ਕਿ ਦੇਸ਼ ਨੂੰ ਖਿਡਾਰੀਆਂ ਤੋ ਵੱਡੀਆਂ ਉਮੀਦਾਂ ਹਨ।ਪੰਜਾਬ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਲਿੰਪਕ ਖੇਡਾਂ ਦੇ ਉਦਘਾਟਨ ਸਮਾਗਮ ਦੇ ਮਾਰਚ ਪਾਸਟ ਵਿੱਚ ਭਾਰਤੀ ਜਥੇ ਦੀ ਅਗਵਾਈ ਹਾਕੀ ਟੀਮ ਦੇ ਕਪਤਾਨ ਅਤੇ ਬੋਕਿਸੰਗ ਦੀ ਸਟਾਰ ਖਿਡਾਰਣ ਮੈਰੀਕਾਮ ਕਰ ਰਹੇ ਹਨ।
ਉਹਨਾਂ ਕਿਹਾ ਕਿ 127 ਮੈਬਰਾਂ ਦੇ ਗਰੁੱਪ ਵਿੱਚ ਕਈ ਨਾਮਵਰ ਖਿਡਾਰੀ ਜਿੰਨਾ ਨੇ ਪਹਿਲਾਂ ਵੀ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਭਾਗ ਲੇ ਰਹੇ ਹਨ ।ਜਿੰਨਾਂ ਵਿੱਚ ਵਿਸ਼ੇਸ ਤੋਰ ਤੇ ਤੀਰ ਅੰਦਾਜੀ ਵਿੱਚ ਤਰਨਦੀਪ,ਅਤਲਾ ਦਾਸ,ਪ੍ਰਵੀਨ ਯਤਦਵ ਅਤੇ ਲੜਕੀਆਂ ਵਿੱਚ ਦੀਪਕਾ ਕੁਮਾਰੀ,ਕੁਸ਼ਤੀ ਵਿੱਚ ਬਜਰੰਗ ਪੂਨੀਆ,ਰਵੀ ਦਹੀਆ,ਦੀਪਕ ਪੁਨੀਆ ਅਤੇ ਲੜਕੀਕਆਂ ਵਿੱਚ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਤੋ ਇਲਾਵਾ ਐਥਲੈਟਿਕਸ ਦੀ 50 ਕਿਲੋ ਮੀਟਰ ਪੈਦਲ ਚੱਲਣ ਵਿੱਚ ਗੁਰਪ੍ਰੀਤ ਸਿੰਘ ਬੋਕਿਸੰਗ ਵਿੱਚ ਮੈਰੀਕਾਮ ,ਬੈਡਮਿੰਟਨ ਵਿੱਚ ਪੀ.ਵੀ.ਸਿਂਧੂ ਅਤੇ ਟੈਨਿਸ ਵਿੱਚ ਸਾਨੀਆ ਮਿਰਜਾ ਸ਼ਾਮਲ ਹਨ।
ਇਹ ਮਾਰਚ ਨਹਿਰੂ ਯੁਵਾ ਕੇਂਦਰ ਮਾਨਸਾ ਤੋ ਸ਼ੁਰੂ ਹੋਕੇ ਰਮਨ ਸਿਨੇਮਾ ਰੋਡ,ਚੰਦ ਦਹਿਲ ਵਾਲੀ ਗਲੀ,ਮਾਨਸਾ ਪਿੰਡ ਵਾਲੀ ਸੜਕ ਤੋਂ ਲੰਘਦੀ ਹੋਈ ਮਾਨਸਾ ਦਫਤਰ ਵਿੱਚ ਜਾਕੇ ਸਮਾਪਤ ਹੋਇਆ।
ਖਿਡਾਰੀਆਂ ਨੂੰ ਹੋਸਲਾ ਅਫਜਾਈ ਲਈ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਤੋ ਇਲਾਵਾ ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ ਸਿਖਿਆ ਵਿਭਾਗ,ਕੇਵਲ ਸਿੰਘ ਭਾਈ ਦੇਸਾ,ਮਨੋਜ ਕੁਮਾਰ ਛਾਪਿਆਂਵਾਲੀ,ਗੁਰਪ੍ਰੀਤ ਸਿੰਘ ਨੰਦਗੜ੍ਹ,ਪਰਮਜੀਤ ਕੌਰ ਬੁਢਲਾਡਾ,ਗੁਰਪ੍ਰੀਤ ਕੌਰ ਅਕਲੀਆਂ,ਐਡਵੋਕੇਟ ਮੰਜੂ ਰਾਣੀ ਸਰਦੂਲਗੜ,ਮਨਪ੍ਰੀਤ ਕੌਰ ਆਹਲੂਪੁਰ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਜੋਨੀ ਮਾਨਸਾ,ਕਰਮਜੀਤ ਬੁਰਜਰਾਠੀ ਅਤੇ ਕੁਲਦੀਪ ਸਿੰਘ ਮਾਨਸਾ ਨੇ ਸ਼ਮੂਲੀਅਤ ਕੀਤੀ।