22,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਚੀਨ ਵਿੱਚ ਇਨ੍ਹੀਂ ਦਿਨੀਂ ਭਾਰੀ ਹੜ੍ਹ ਆਇਆ ਹੋਇਆ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਫੌਜ ਨੂੰ ਬਚਾਅ ਲਈ ਆਉਣਾ ਪਿਆ। ਹੜ੍ਹ ਨਾਲ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੀਨੀ ਅਖਬਾਰ ‘ਗਲੋਬਲ ਟਾਈਮਜ਼’ ਦੀ ਰਿਪੋਰਟ ਅਨੁਸਾਰ 12 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ ਤੇ 1.60 ਲੱਖ ਲੋਕਾਂ ਨੂੰ ਬਚਾਇਆ ਗਿਆ ਹੈ।
ਚੀਨ ਦੀ ਰਾਜਧਾਨੀ ਹੇਨਾਨ ਦੀ ਰਾਜਧਾਨੀ ਜ਼ੇਂਗਜ਼ੂ ਦੇ ਸਬਵੇ ਸਟੇਸ਼ਨ ‘ਤੇ ਅਚਾਨਕ ਪਾਣੀ ਭਰ ਜਾਣ ਕਾਰਨ 500 ਤੋਂ ਜ਼ਿਆਦਾ ਯਾਤਰੀ ਇੱਥੇ ਫਸ ਗਏ। ਜਦੋਂ ਸਥਿਤੀ ਗੰਭੀਰ ਹੋ ਗਈ, ਬਚਾਅ ਲਈ ਇਕ ਟੀਮ ਭੇਜੀ ਗਈ। ਕਿਸੇ ਤਰ੍ਹਾਂ, ਰੱਸੀ ਦੀ ਸਹਾਇਤਾ ਨਾਲ, ਲੋਕਾਂ ਨੂੰ ਲੱਭਣ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਕੋਸ਼ਿਸ਼ ਦੇ ਬਾਅਦ, ਫਸੇ ਯਾਤਰੀਆਂ ਨੂੰ ਇੱਕ ਇੱਕ ਕਰਕੇ ਬਚਾ ਲਿਆ ਗਿਆ। ਇਸ ਜ਼ਮੀਨਦੋਜ਼ ਸਬਵੇਅ ਸਟੇਸ਼ਨ ਵਿਚ ਫਸੇ 500 ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ 12 ਵਿਅਕਤੀਆਂ ਦੀ ਮੌਤ ਹੋ ਗਈ।