ਮਾਨਸਾ 22,ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : 32ਵੀਆਂ ਉਲਿੰਪਕ ਖੇਡਾਂ ਇਸ ਵਾਰ ਜਪਾਨ ਦੇ ਸ਼ਹਿਰ ਟੋਕੀਓ ਵਿੱਚ ਹੋ ਰਹੀਆਂ ਹਨ।ਇਹਨਾਂ ਖੇਡਾਂ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਖਿਡਾਰੀਆਂ ਦੀ ਹੋਸਲਾ ਅਫਜਾਈ ਲਈ ਯੂਥ ਕਲੱਬਾਂ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਅਤੇ ਚੀਅਰ ਫਾਰ ਇੰਡੀਆ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ਜਿਲ੍ਹੇ ਦੀਆਂ ਸਮੂਹ ਯੂਥ ਕਲੱਬਾਂ ਵੱਲੋਂ ਹਰ ਪਿੰਡ ਵਿੱਚ ਖਿਡਾਰੀਆਂ ਦੀ ਹੋਸਲਾ ਅਫਜਾਈ ਲਈ ਦੋੜ ਦਾ ਆਯੋਜਨ ਕਰਨਗੇ।ਇਸ ਤੋ ਇਲਾਵਾ ਯੂਥ ਕਲੱਬਾਂ ਵੱਲੋਂ ਭਾਰਤ ਸਰਕਾਰ ਵੱਲੋ ਉਲਿੰਪਕ ਖੇਡਾ ਦੇ ਪ੍ਰਚਾਰ ਲਈ ਕਰਵਾਏ ਜਾਣ ਵਾਲੇ ਕੁਇੱਜ ਮੁਕਾਬਲੇ ਵਿੱਚ ਵੀ ਭਾਗ ਲੇਣਗੇ ।ਇਸ ਮੋਕੇ ਇੱਕ ਸੈਲਫੀ ਪੁਆਇੰਟ ਦਾ ਉਦਘਾਟਨ ਵੀ ਜਿਲਾਂ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਵੱਲੋਂ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਵਾਰ ਉਲਿੰਪਕ ਵਿੱਚ ਖਿਡਾਰੀਆਂ ਤੋ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਅਤੇ ਇਸ ਵਾਰ ਕਈ ਨਾਮਵਰ ਖਿਡਾਰੀ ਜਿੰਨਾਂ ਵਿੱਚੋ ਤੌਰ ਅੰਦਾਜੀ ਵਿੱਚ ਤਰਨਦੀਪ,ਅਤਲਾ ਦਾਸ,ਪ੍ਰਵੀਨ ਯਤਦਵ ਅਤੇ ਲੜਕੀਆਂ ਵਿੱਚ ਦੀਪਕਾ ਕੁਮਾਰੀ,ਕੁਸ਼ਤੀ ਵਿੱਚ ਬਜਰੰਗ ਪੂਨੀਆ,ਰਵੀ ਦਹੀਆ,ਦੀਪਕ ਪੁਨੀਆ ਅਤੇ ਲੜਕੀਕਆਂ ਵਿੱਚ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਤੋ ਇਲਾਵਾ ਐਥਲੈਟਿਕਸ ਦੀ 50 ਕਿਲੋ ਮੀਟਰ ਪੈਦਲ ਚੱਲਣ ਵਿੱਚ ਗੁਰਪ੍ਰੀਤ ਸਿੰਘ ਬੋਕਿਸੰਗ ਵਿੱਚ ਮੈਰੀਕਾਮ ,ਬੈਡਮਿੰਟਨ ਵਿੱਚ ਪੀ.ਵੀ.ਸਿਂਧੂ ਅਤੇ ਟੈਨਿਸ ਵਿੱਚ ਸਾਨੀਆ ਮਿਰਜਾ ਸ਼ਾਮਲ ਹਨ।ਉਹਨਾਂ ਕਿਹਾ ਕਿ ਇਹ ਵੀ ਪੰਜਾਬ ਲਈ ਖੁਸ਼ੀ ਦੀ ਗੱਲ ਹੈ ਕਿ ਹਾਕੀ ਦੀ ਪ੍ਰਤੀਬਿੱਧਤਾ ਪੰਜਾਬ ਦੇ ਮਨਪ੍ਰੀਤ ਸਿੰਘ ਕਰ ਰਹੇ ਹਨ।
ਭਾਰਤ ਵੱਲੋ ਕੁੱਲ ਵੱਖ ਵੱਖ 18 ਤਰਾਂ ਦੀਆਂ ਗੇਮਾਂ ਵਿੱਚ 238 ਮੈਬਰਾਂ ਦਾ ਜੱਥਾ ਗਿਆ ਹੈ ਜਿਸ ਵਿੱਚ127 ਅਥਲੀਟਾਂ ਤੋ ਇਲਾਵਾ ਕੋਚ ਅਤੇ ਹੋਰ ਅਧਿਕਾਰੀ ਸ਼ਾਮਲ ਹਨ।
ਯੂਥ ਕਲੱਬਾਂ ਦੇ ਨੁਮਾਇੰਦਆਂ ਜਗਤਾਰ ਸਿੰਘ ਅਤਲਾ ਖੁਰਦ,ਪਰਮਜੀਤ ਕੌਰ ਬੁਢਲਾਡਾ,ਮਨਪ੍ਰੀਤ ਕੌਰ ਆਹਲੂਪੁਰ, ਮੰਜੂ ਸਰਦੂਲਗੜ,ਕਰਮਜੀਤ ਕੌਰ ਸ਼ੇਖਪੁਰ ਖੁਡਾਲ,ਗੁਰਪ੍ਰੀਤ ਕੌਰ ਅਕਲੀਆ,ਜੋਨੀ ਮਾਨਸਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ ਅਤੇ ਗੁਰਪ੍ਰੀਤ ਸਿੰਘ ਨੰਦਗੜ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚ 23 ਅਤੇ 24 ਜੁਲਾਈ ਨੂੰ ਖਿਡਾਰੀਆਂ ਦੀ ਹੋਸਲਾ ਅਫਜਾਈ ਲਈ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਵੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ।