*ਡਾਇਟ ਅਹਿਮਦਪੁਰ ਮਾਨਸਾ ਦਾ ਨਿਊਜ਼ਲੈਟਰ ਕੀਤਾ ਗਿਆ ਰਿਲੀਜ਼*

0
179

ਬੁਢਲਾਡਾ 22 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਜ਼ਿਲ੍ਹਾ ਮਾਨਸਾ ਦਾ ਜੁੂਨ 2021ਦਾ ਨਿਊਜ਼ਲੈਟਰ ਡਾਇਰੈਕਟਰ ਐਸ.ਸੀ.ਈ.ਆਰ.ਟੀ., ਡਾ. ਜਗਤਾਰ  ਸਿੰਘ ਕੁਲੜੀਆਂ ਵੱਲੋਂ ਦਫਤਰ  ਐਸ.ਸੀ.ਈ.ਆਰ.ਟੀ.  ਵਿਖੇ ਰਿਲੀਜ਼ ਕੀਤਾ ਗਿਆ। ਸੰਸਥਾ ਦੇ ਨਿਊਜ਼ ਲੈਟਰ ਵਿੱਚ ਜਨਵਰੀ ਤੋਂ ਜੂਨ ਤਕ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਕੀਤੇ ਗਏ  ਸੰਸਥਾ ਦੇ   ਵਿੱਦਿਅਕ ਅਤੇ ਸਹਿ ਵਿੱਦਿਅਕ ਕਾਰਜਾਂ ਦਾ ਬਹੁਤ ਵਧੀਆ ਤਰੀਕੇ ਨਾਲ ਵਰਣਨ ਕੀਤਾ ਗਿਆ ਹੈ । ਡਾਇਰੈਕਟਰ  ਐੱਸ.ਸੀ.ਈ.ਆਰ.ਟੀ., ਡਾ. ਕੁਲੜੀਆ ਨੇ ਦੱਸਿਆ ਕਿ ਨਿਊਜ਼ਲੈਟਰ ਕਿਸੇ ਸੰਸਥਾ ਵਿੱਚ ਕੀਤੇ ਗਏ ਕਾਰਜਾਂ ਨੂੰ ਸ਼ੀਸ਼ੇ ਦੀ ਤਰ੍ਹਾਂ ਪੇਸ਼ ਕਰਦਾ ਹੈ । ਉਨ੍ਹਾਂ ਨੇ ਸੰਸਥਾ ਦੇ   ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ, ਸਮੂਹ ਸਟਾਫ ਅਤੇ ਸੰਪਾਦਕੀ ਮੰਡਲ ਨੂੰ ਇਸ ਅਵਸਰ ‘ਤੇ  ਵਧਾਈ ਦਿੱਤੀ  । ਨਿਊਜ਼ਲੈਟਰ ਰਿਲੀਜ਼ ਮੌਕੇ ਹਾਜਰ ਲੋਕਾ ਵਲੋ ਪ੍ਰਿੰਸੀਪਲ ਤੇ ਸਮੂਹ ਸਟਾਫ  ਗਿਆਨਦੀਪ ਸਿੰਘ, ਸਰੋਜ ਰਾਣੀ, ਸਤਨਾਮ ਸਿੰਘ ,ਬਲਤੇਜ ਸਿੰਘ , ਨੀਰਜ ਗਰਗ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here