*ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਪਿਛਲੇ ਹੋਏ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ*

0
28

ਬੁਢਲਾਡਾ 22 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਕੋਰੋਨਾ ਅਤੇ ਹੋਰ ਬਿਮਾਰੀਆਂ ਕਾਰਨ  ਸਵਰਗਵਾਸ ਹੋਏ ਸੰਸਥਾ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ  ਰਿਸ਼ਤੇਦਾਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਵਿੱਚ ਐਸੋਸੀਏਸ਼ਨ ਦੇ ਮੈਂਬਰ ਆਤਮਾ ਸਿੰਘ, ਰਾਜਿੰਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ, ਅਸ਼ੋਕ ਬਾਂਸਲ, ਸੀਤਾ ਰਾਮ ਗੋਇਲ, ਮਾਸਟਰ ਕਸ਼ਮੀਰੀ ਲਾਲ, ਮੈਂਬਰ ਰਤਨ ਲਾਲ ਸ਼ਰਮਾ ਦੇ ਸਪੁੱਤਰ ਪਰਵਿਦਰ ਸਰਮਾ, ਮੇਜਰ  ਸਿੰਘ ਦੀ ਪਤਨੀ ਸੁਰਜੀਤ ਕੌਰ ਤੇ ਇਕ ਹੋਰ ਮੈਂਬਰ ਜੋਗਿੰਦਰ ਸਿੰਘ ਦੀ ਨੇੜਲੇ ਰਿਸ਼ਤੇਦਾਰ ਸਵਰਗਵਾਸ ਹੋ ਗਏ ਸਨ  । ਇਸ ਤੋਂ ਬਾਅਦ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਨਵੇਂ ਮੈਂਬਰ ਵਿਮਲ ਜੈਨ, ਪਰਮਜੀਤ ਬਿਰਦੀ, ਅਵਤਾਰ ਸਿੰਘ, ਦਰਸ਼ਨ ਲਾਲ ਅਤੇ ਦੇਵਕੀ ਨੰਦਨ ਸ਼ਰਮਾ ਨੂੰ ਜੀ ਆਇਆਂ ਆਖਿਆ ਗਿਆ। ਐਸੋਸੀਏਸ਼ਨ ਦੀਆਂ ਵੱਖ ਵੱਖ ਕਮੇਟੀਆਂ ਦਾ ਗਠਨ ਕਰਨ ਬਾਰੇ ਇੱਕ ਸਲਾਹਕਾਰ ਬੋਰਡ ਦਾ ਗਠਨ ਦਾ ਅਧਿਕਾਰ ਪ੍ਰਧਾਨ ਨੂੰ ਦਿਵਾਇਆ ਗਿਆ। ਇਸ ਸਲਾਹਕਾਰ ਬੋਰਡ ਦੀ ਸਲਾਹ ਨਾਲ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਐਸੋਸੀਏਸ਼ਨ ਵੱਲੋਂ  ਅਕਤੂਬਰ ਨਵੰਬਰ ਵਿੱਚ ਆਪਣਾ ਸਾਲਾਨਾ ਇਜਲਾਸ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਇਸ ਵਿੱਚ 70 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਮੀਟਿੰਗ ਮੌਕੇ ਡਾ ਰਮੇਸ਼ ਚੰਦਰ ਬੰਗਾਲੀ, ਪ੍ਰਧਾਨ ਕੇਵਲ ਗਰਗ, ਸਤੀਸ਼ ਗੋਇਲ, ਜਸਵੰਤ ਸਿੰਗਲਾ, ਲਾਭ ਸਿੰਘ, ਰਮੇਸ਼ ਕੁਮਾਰ, ਵਿਜੇ ਗਰਗ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here