ਬੁਢਲਾਡਾ 21 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ)ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਧਾਨਕ ਬਸਤੀ ਵਿੱਚ ਰਹਿੰਦੀ ਇੱਕ ਲੋੜਵੰਦ ਵਿਧਵਾ ਦਾ ਖ਼ਸਤਾ ਹਾਲਤ ਦਾ ਮਕਾਨ ਦੁਬਾਰਾ ਬਣਾ ਕੇ ਦਿੱਤਾ ਗਿਆ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਜਿਥੇ ਰਾਸ਼ਨ, ਫ਼ੀਸ, ਸਟੇਸ਼ਨਰੀ, ਬੀਮਾਰਾਂ ਦਾ ਇਲਾਜ, ਪਾਣੀ ਸੇਵਾ, ਬੱਚੀਆਂ ਦੇ ਵਿਆਹ ਆਦਿ ਸੇਵਾਵਾਂ ਕਰਦੀ ਹੈ , ਉਥੇ ਹੀ ਧਾਨਕ ਬਸਤੀ ਦੀ ਇੱਕ ਵਿਧਵਾ ਬਾਲਾਂ ਦੇਵੀ ਦਾ ਗਿਰ ਰਿਹਾ ਮਕਾਨ ਨਵਾਂ ਬਣਾ ਕੇ ਦਿੱਤਾ ਤਾਂ ਜੋ ਕੋਈ ਅਣਹੋਣੀ ਨਾ ਵਾਪਰ ਜਾਵੇ। ਅੱਜ ਪਰਮਾਤਮਾ ਦੇ ਸ਼ੁਕਰਾਨੇ ਦੀ ਅਰਦਾਸ ਕਰਕੇ ਬਾਲਾਂ ਦੇਵੀ ਨੂੰ ਮਕਾਨ ਸੌਂਪਿਆ ਗਿਆ।ਅੰਤ ਵਿੱਚ ਮਾਸਟਰ ਕੁਲਵੰਤ ਸਿੰਘ ਨੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ ਦੋ ਹੋਰ ਮਕਾਨਾਂ ਦਾ ਕੰਮ ਚੱਲ ਰਿਹਾ ਹੈ। ਵਿੱਕੀ ਬੋੜਾਵਾਲੀਆ ਸਟਰਿੰਗ ਵਲੋਂ ਫ੍ਰੀ ਸਟਰਿੰਗ ਦੀ ਸੇਵਾ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ, ਚਰਨਜੀਤ ਸਿੰਘ ਲੇਖਾਕਾਰ, ਅਮਨਪ੍ਰੀਤ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਟਿੰਕੂ ਪੰਜਾਬ, ਮਿਸਤਰੀ ਜਰਨੈਲ ਸਿੰਘ,ਨਥਾ ਸਿੰਘ, ਇੰਦਰਜੀਤ ਸਿੰਘ, ਬਾਲਾਂ ਦੇਵੀ ਸਮੇਤ ਸਾਰਾ ਪਰਿਵਾਰ ਹਾਜ਼ਰ ਸੀ।