ਮਾਨਸਾ 20 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ )ਰੇਡੀਮੇਡ ਗਾਰਮੈਂਟਸ ਯੁਨੀਅਨ ਮਾਨਸਾ ਦੀ ਚੋਣ ਦੀ ਸਾਰੀ ਪ੍ਰਕਿਰਿਆ ਜ਼ਿਲ੍ਹਾ ਪ੍ਰਧਾਨ ਸਤਿੰਦਰ ਗਰਗ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਸਾਰੇ ਹੀ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਅੱਜ ਨਵੀਂ ਟੀਮ ਚੁਣੀ ਗਈ ਹੈ ਇਹ ਸਾਰੇ ਦੁਕਾਨਦਾਰ ਵੀਰਾਂ ਦੇ ਹੱਕਾਂ ਦੀ ਰਾਖੀ ਕਰੇਗੀ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਨਾਲ ਖਡ਼੍ਹੇਗੀ ਇਸ ਮੌਕੇ ਸਾਰੀ ਕਾਰਵਾਈ ਉਨ੍ਹਾਂ ਦੀ ਪ੍ਰਧਾਨਗੀ ਅਤੇ ਦੇਖ ਰੇਖ ਹੇਠ ਹੋਈ। ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਸ੍ਰੀ ਮਨੋਜ ਗੋਇਲ (ਪਹਿਨਾਵਾਂ ਗਾਰਮੈਂਟਸ ) ਨੂੰ ਦੁਬਾਰਾ ਰੇਡੀਮੇਡ ਯੁਨੀਅਨ ਮਾਨਸਾ ਦਾ ਪ੍ਰਧਾਨ ਚੁਣਆ ਗਿਆ । ਅੱਜ ਰੋਈ ਸਲਾਨਾ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਮਨੋਜ ਗੋਇਲ ਪ੍ਰਧਾਨ, ਰਜਨੀਸ਼ ਸੇਤੀਆ ਅਤੇ ਰਾਜ ਕੁਮਾਰ ਗਾਰਗੀ ਉਪ ਪ੍ਰਧਾਨ , ਦੀਪਕ ਮਿੱਤਲ ਸੇੈਕਟਰੀ , ਅਨਿਲ ਬਤਰਾ ਸਕੱਤਰ ,
ਸੁਵਸ਼ ਗਰਗ ਜੀ ਨੂੰ ਕੈਸ਼ੀਅਰ ਚੁਣਆ ਗਿਆ। ਇਸ ਮੌਕੇ ਮਨੋਜ ਗੋਇਲ ਨੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਉਹ ਉਨ੍ਹਾਂ ਨੂੰ ਆ ਰਹੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ।ਜਿਨ੍ਹਾਂ ਮੁਸ਼ਕਲਾਂ ਦਾ ਸਬੰਧ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੈ ਉਨ੍ਹਾਂ ਦਾ ਹੱਲ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਤੇ ਜੋ ਪੰਜਾਬ ਸਰਕਾਰ ਤੱਕ ਦੀਆਂ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕਰਾਉਣ ਲਈ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਦੂਜੀ ਵਾਰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ।ਉਨ੍ਹਾਂ ਕਿਹਾ ਕਿ ਉਹ ਆਪਣੇ ਉੱਪਰ ਪ੍ਰਗਟਾਏ ਇਸ ਵਿਸ਼ਵਾਸ ਨੂੰ ਕਾਇਮ ਰੱਖਣਗੇ।