*ਦੋ ਸਾਲਾਂ ਤੋਂ ਨਹੀਂ ਮਿਲੀ ਤਨਖਾਹ, ਕੱਚੇ ਮੁਲਾਜ਼ਮਾਂ ਨੇ 24 ਘੰਟਿਆਂ ਤੋਂ ਡੀਜੀਐਮ ਸਣੇ 16 ਕਰਮਚਾਰੀ ਅੰਦਰ ਡੱਕੇ*

0
26

ਬਠਿੰਡਾ 20,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਜ਼ਿਲ੍ਹੇ ਦੇ ਭਾਰਤ ਨਗਰ ਵਿਖੇ ਮੰਗਲਵਾਰ ਨੂੰ ਬੀਐਸਐਨਐਲ ਦੇ ਕੱਚੇ ਕਾਮਿਆਂ ਵੱਲੋਂ ਪਿਛਲੇ 24 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਪਿਛਲੇ 24 ਘੰਟੇ ਤੋਂ ਦਫ਼ਤਰ ਵਿੱਚ ਬੈਠੇ ਸਰਕਾਰੀ ਮੁਲਾਜਮਾਂ ਨੂੰ ਬੰਦੀ ਬਣਾ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੇ ਨੇ ਦੱਸਿਆ ਕਿ ਅਸੀਂ ਇਸ ਮਹਿਕਮੇ ਵਿੱਚ ਪਿਛਲੇ 24-25 ਸਾਲਾਂ ਤੋਂ ਕੱਚੇ ਕਾਮੇ ਵਜੋਂ ਕੰਮ ਕਰਦੇ ਆ ਰਹੇ ਹਾਂ। ਸਾਡੀ 24 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਥੋਂ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਠੇਕੇਦਾਰ ਦੇਵੇਗਾ ਤੇ ਜਦੋਂ ਠੇਕੇਦਾਰ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ ਕਿ ਮੇਰੇ ਬਿੱਲ ਨਹੀਂ ਪਾਸ ਹੋਏ। ਇੱਥੇ 2 ਸਾਲਾਂ ਤੋਂ ਤਨਖ਼ਾਹਾਂ ਨਾ ਮਿਲਣ ਵਾਲੇ ਪ੍ਰੇਸ਼ਾਨ ਕਾਮੀਆਂ ਨੇ ਕਿਹਾ ਕਿ ਸਾਨੂੰ ਕਿਸੇ ਬਿੱਲ ਤੋਂ ਕੋਈ ਮਤਲਬ ਨਹੀਂ। ਅਸੀਂ ਕੰਮ ਕੀਤਾ ਤੇ ਸਾਨੂੰ ਪੈਸੇ ਮਿਲਣੇ ਚਾਹੀਦੇ ਹਨ।

ਆਪਣੀਆਂ ਮੰਗਾਂ ਨੂੰ ਲੈਕੇ ਇਨ੍ਹਾਂ ਕਾਮੀਆਂ ਨੇ ਹੁਣ ਡੀਜੀਐਮ ਸਮੇਤ 16 ਤੋਂ 17 ਮੁਲਾਜ਼ਮਾਂ ਨੂੰ ਅੰਦਰ ਬੰਦ ਕੀਤਾ ਹੋਇਆ ਹੈ। ਇਨ੍ਹਾਂ ਕਾਮੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਦਿਆਂ ਸਾਡਾ ਘਿਰਾਓ ਜਾਰੀ ਰਹੇਗਾ।

ਦੂਜੇ ਪਾਸੇ ਬਾਹਰ ਖੜ੍ਹੇ ਬੀਐਸਐਨਐਲ ਦੇ ਸਰਕਾਰੀ ਮੁਲਾਜਮਾਂ ਨੇ ਕਿਹਾ ਕਿ ਸੈਂਟਰ ਤੋਂ ਫੰਡ ਨਹੀਂ ਆ ਰਹੇ। ਇਸ ‘ਚ ਸਾਡਾ ਕੀ ਕਸੂਰ ਹੈ? ਇਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਪਰ ਸਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਬੀਐਸਐਨਐਲ ਦੇ ਡੀਜੀਐਮ ਗਿਆਨ ਚੰਦ ਨੇ ਕਿਹਾ ਕਿ ਸਾਨੂੰ ਠੇਕੇਦਾਰ ਨੇ ਹਾਲੇ ਤੱਕ ਕੋਈ ਬਿੱਲ ਨਹੀਂ ਦਿੱਤਾ ਜਿਸ ਦੇ ਚੱਲਦੇ ਅਸੀਂ ਉਨ੍ਹਾਂ ਨੂੰ ਪੇਮੈਂਟ ਨਹੀਂ ਕਰ ਸਕੇ। ਬਾਕੀ ਸਾਡੇ ਜੀਐਮ ਆ ਜਾਣ ਜਿਸ ਤੋਂ ਬਾਅਦ ਹੀ ਅੱਗੇ ਕੁਝ ਕੀਤਾ ਜਾਵੇਗਾ।

LEAVE A REPLY

Please enter your comment!
Please enter your name here