ਮਾਨਸਾ 20,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ): 20 ਜੁਲਾਈ ਮੌਨਸੂਨ ਦੀ ਪਹਿਲੀ ਬਾਰਸ਼ ਨੇ ਹੀ ਨਗਰ ਕੌਂਸਲ ਮਾਨਸਾ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ । ਪਹਿਲੀ ਬਾਰਸ਼ ਨਾਲ ਪੂਰਾ ਸ਼ਹਿਰ ਜਲ ਥਲ ਹੋ ਗਿਆ ਸਾਰਾ ਯਹਾਂ . ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਨੇ ਸ਼ਹਿਰ ਦੇ ਸਾਰੇ ਬਜਾਰਾ ਬੱਸ ਸਟੈਂਡ ਚੌਕ, ਰਾਮ ਬਾਗ ਰੋਡ ,ਵਨ ਵੇ ਟਰੈਫਿਕ ਰੋਡ, ਅੰਡਰ ਬਰਿੱਜ ,ਕਚਹਿਰੀ ਰੋਡ, ਤਿੰਨਕੋਣੀ ਉਪਰ, ਸਾਰੀਆਂ ਸਿਫਰ ਜਾ ਕੇ ਜਾਇਜ਼ਾ ਲੈਣ ਤੋਂ ਬਾਅਦ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਮਾਨਸਾ ਦੇ ਦਾਅਵਿਆਂ ਦੀ ਫੂਕ ਉਸ ਸਮੇ ਨਿਕਲ ਗਈ ਜਦੋਂ ਮੌਨਸੂਨ ਦੀ ਪਹਿਲੀ ਹਲਕੀ ਜਿਹੀ ਬਰਸਾਤ ਕਾਰਨ ਪੂਰਾ ਸ਼ਹਿਰ ਪਾਣੀ ਨਾਲ ਭਰ ਗਿਆ। ਚਾਰੇ ਪਾਸੇ ਪਾਣੀ ਪਾਣੀ ਹੀ ਪਾਣੀ ਦਿਸ ਰਿਹਾ ਹੈ ਅੰਡਰਬ੍ਰਿਜ ਵਿੱਚ ਪਾਣੀ ਭਰ ਜਾਣ ਕਾਰਨ ਰਾਮਬਾਗ ਰੋਡ ਤੋਂ ਮੇਨ ਬਾਜ਼ਾਰ ਤੱਕ ਬਹੁਤ ਲੰਬੇ ਲੰਬੇ ਜਾਮ ਲੱਗ ਗਏ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਸ਼ੱਕ ਨਗਰ ਕੌਂਸਲ ਮਾਨਸਾ ਹਰ ਸਾਲ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਹੈ।
ਪਰ ਹਲਕੀ ਜਿਹੀ ਬਾਰਿਸ਼ ਕਾਰਨ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਹੈ ਅਜੇ ਮੌਨਸੂਨ ਸ਼ੁਰੂ ਹੋਇਆ ਹੈ ਆਉਂਦੇ ਦਿਨਾਂ ਵਿਚ ਹੋਰ ਬਹੁਤ ਸਾਰੀਆਂ ਬਰਸਾਤਾਂ ਹੋਣਗੀਆਂ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ।ਅੰਡਰਬ੍ਰਿਜ ਵਿਚ ਜੋ ਪਾਣੀ ਭਰਿਆ ਹੈ ਉਹ ਹੁਣ ਕਈ ਦਿਨਾਂ ਤਕ ਇਸੇ ਤਰ੍ਹਾਂ ਖਿੜਿਆ ਰਹੇਗਾ ਜਿਸ ਕਾਰਨ ਲੈਣੋਂ ਪਾਰ ਆਉਂਦੇ ਜਾਂਦੇ ਲੋਕਾਂ ਨੂੰ ਵੱਡੇ ਵੱਡੇ ਜਾਮ ਵਿਚ ਲੰਘਣਾ ਪਵੇਗਾ ਜੇਕਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਹੋਣ ਵਾਲੀਆਂ ਬਰਸਾਤਾਂ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ
ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਜਾਵੇਗੀ ਨਗਰ ਕੌਂਸਲ ਨੂੰ ਚਾਹੀਦਾ ਹੈ। ਕਿ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਕੀਤੇ ਜਾਣ।