*ਲਵਪ੍ਰੀਤ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ, ਬੇਅੰਤ ਕੌਰ ਦੇ ਘਰ ਪਹੁੰਚਿਆ ਨਕਲੀ ਅੰਬੈਸੀ ਅਧਿਕਾਰੀ*

0
140

ਬਰਨਾਲਾ 15,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਨੌਜਵਾਨ ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਹਰੁਾ ਪਰਿਵਾਰ ਦੇ ਘਰ ਜਾਅਲੀ ਅੰਬੈਸੀ ਅਧਿਕਾਰੀ ਬਣਕੇ ਪੁੱਜੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ। ਨੌਜਵਾਨ ਨੇ ਕੈਨੈਡਾ ਇਮੀਗ੍ਰੇਸ਼ਨ ਦਾ ਅਧਿਕਾਰੀ ਦੱਸ ਕੇ ਬੇਅੰਤ ਕੌਰ ਦੇ ਪਰਿਵਾਰ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ।

ਉਸ ਨੇ ਪਰਿਵਾਰ ਵਿਰੁੱਧ ਪਰਚੇ ਦਰਜ ਹੋਣ ਤੇ ਬੇਅੰਤ ਦੇ ਡਿਪੋਰਟ ਹੋਣ ਦਾ ਡਰਾਵਾ ਦਿੱਤਾ ਸੀ। ਨੌਜਵਾਨ ਨੇ ਪਰਿਵਾਰ ਨੂੰ ਬਚਾਉਣ ਲਈ 2 ਲੱਖ ਰੁਪਏ ਮੰਗੇ। ਪਰਿਵਾਰ ਨੇ ਸ਼ੱਕ ਪੈਣ ਤੇ ਪੰਚਾਇਤ ਤੇ ਪੁਲਿਸ ਨੂੰ ਸੱਦ ਲਿਆ। ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਨੌਜਵਾਨ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ, ਜਿਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਲਵਪ੍ਰੀਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਬੇਅੰਤ ਕੌਰ ਦੇ ਘਰ ਪਹੁੰਚਿਆ ਨਕਲੀ ਅੰਬੈਸੀ ਅਧਿਕਾਰੀ

ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਰਾਤ ਅੱਠ ਵਜੇ ਉਨ੍ਹਾਂ ਦੇ ਘਰ ਦੋ ਨੌਜਵਾਨ ਗੱਡੀ ‘ਤੇ ਪੁੱਜੇ ਸਨ ਜਿਨ੍ਹਾਂ ਵਿੱਚੋਂ ਇੱਕ ਕਾਰ ਦਾ ਡਰਾਈਵਰ ਸੀ। ਉਕਤ ਇੱਕ ਨੌਜਵਾਨ ਆਪਣੇ ਆਪ ਨੂੰ ਭਾਰਤੀ ਅੰਬੈਸੀ ਦਾ ਅਧਿਕਾਰੀ ਦੱਸ ਰਿਹਾ ਸੀ ਜਿਸ ਨੇ ਮੇਰੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਘਰ ਦੀਆਂ ਔਰਤਾਂ ਤੋਂ ਦੂਰ ਹੋ ਕੇ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਮੇਰੇ ਚਾਚੇ ਦੇ ਮੁੰਡੇ ਦੇ ਘਰ ਬੈਠ ਗਿਆ।https://imasdk.googleapis.com/js/core/bridge3.471.1_en.html#goog_628677867Ad ends in 20s

ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਆਖ ਰਿਹਾ ਸੀ ਕਿ ਉਹ ਕੈਨੈਡਾ ਤੋਂ ਆਏ ਹਨ। ਉਨ੍ਹਾਂ ਦੀ ਲੜਕੀ ਦੇ ਅੱਠ ਦਿਨਾਂ ਵਿੱਚ ਕੈਨੇਡਾ ਤੋਂ ਡਿਪੋਰਟ ਹੋਣ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਉਤੇ ਕਈ ਧਾਰਾਵਾਂ ਤਹਿਤ ਪਰਚਾ ਦਰਜ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਨੇ ਦੋ ਲੱਖ ਰੁਪਏ ਦੀ ਮੰਗ ਕਰਕੇ ਇਸ ਸਮੱਸਿਆ ਹੱਲ ਕਰਨ ਨੂੰ ਕਿਹਾ। ਇਸ ਉਪਰੰਤ ਅਸੀਂ ਪੰਚਾਇਤ ਬੁਲਾ ਲਈ ਤੇ ਸਰਪੰਚ ਸਾਡੇ ਘਰ ਆ ਗਿਆ।

ਇਸ ਉਪਰੰਤ ਸਰਪੰਚ ਦੇ ਪੁੱਛਣ ਤੇ ਵੀ ਨੌਜਵਾਨ ਨੇ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ। ਇਸ ਉਪਰੰਤ ਸਰਪੰਚ ਵੱਲੋਂ ਪੁਲਿਸ ਬੁਲਾਈ ਗਈ ਤੇ ਉਕਤ ਨੌਜਵਾਨਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਲੜਕੀ ਦੇ ਕੇਸ ਸਬੰਧ. ਪਹਿਲਾਂ ਹੀ ਪ੍ਰੇਸ਼ਾਨ ਹਨ। ਉਪਰੋਂ ਅਜਿਹੇ ਲੋਕ ਉਨ੍ਹਾਂ ਨੂੰ ਹੋਰ ਤੰਗ ਪ੍ਰੇਸ਼ਾਨ ਕਰ ਰਹੇ ਹਨ।

ਜਾਂਚ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ ਲੜਕੀ ਜੋ ਕੈਨੇਡਾ ਵਿੱਚ ਹੈ। ਉਸ ਦਾ ਪਰਿਵਾਰ ਖੁੱਡੀ ਕਲਾਂ ਪਿੰਡ ਰਹਿ ਰਿਹਾ ਹੈ। ਉਨ੍ਹਾਂ ਦੇ ਘਰ ਇੱਕ ਨੌਜਵਾਨ ਨਵਦੀਪ ਸਿੰਘ ਜਿਲ੍ਹਾ ਜਲੰਧਰ ਤੋਂ ਆਇਆ ਸੀ। ਉਸ ਨੇ ਪਰਿਵਾਰ ਨੂੰ ਕੈਨੇਡਾ ਤੋਂ ਇਮੀਗ੍ਰੇਸ਼ਨ ਅਧਿਕਾਰੀ ਦੱਸਦਿਆਂ ਕਿਹਾ ਕਿ ਤੁਹਾਡੀ ਲੜਕੀ ਤੇ ਤੁਹਾਡੇ ਵਿਰੁੱਧ ਕਈ ਪਰਚੇ ਦਰਜ ਹੋਣਗੇ ਤੇ ਤੁਹਾਡੀ ਲੜਕੀ ਕੈਨੇਡਾ ਤੋਂ ਡਿਪੋਰਟ ਹੋਵੇਗੀ। ਇਸ ਕਰਕੇ ਇਸ ਤੋਂ ਬਚਣ ਲਈ ਤੁਹਾਡਾ ਫ਼ਾਇਦਾ ਕਰ ਸਕਦਾ ਹਾਂ ਤੇ 2 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਨੂੰ ਮੌਕੇ ਤੋਂ ਕਾਬੂ ਕਰਕੇ ਉਸ ਵਿਰੁੱਧ ਪਰਚਾ ਦਰਜ ਕਰ ਲਿਆ ਹੈ।

ਉੱਥੇ ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਆਇਆ ਹੈ। ਬੇਅੰਤ ਦੇ ਪਰਿਵਾਰ ਨਾਲ ਗੱਲ ਕਰਨਾ ਆਇਆ ਸੀ। ਉਸ ਨੇ ਕੋਈ ਪੈਸਿਆਂ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਪਰਿਵਾਰ ਦੀ ਮੱਦਦ ਲਈ ਪਰਿਵਾਰ ਤੱਕ ਪਹੁੰਚ ਕੀਤੀ ਸੀ। ਉਹ ਆਪ ਅਕਾਉਂਟੈਂਟ ਦਾ ਕੰਮ ਕਰਦਾ ਹੈ।

LEAVE A REPLY

Please enter your comment!
Please enter your name here