*ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਵੱਧਦੀ ਮਹਿੰਗਾਈ ਨੂੰ ਲੈਕੇ ਲਗਾਇਆ ਮਾਨਸਾ ਵਿਖੇ ਜਿਲਾ ਪੱਧਰੀ ਰੋਸ ਧਰਨਾ*

0
45

ਮਾਨਸਾ ,15 ਜੁਲਾਈ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਮਾਨਸਾ ਦੇ ਡੀਸੀ ਦਫਤਰ ਨਜਦੀਕ ਵੱਧਦੀ ਮਹਿੰਗਾਈ ਨੂੰ ਲੈਕੇ ਜਿਲਾ ਪੱਧਰੀ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਸਮੂਹ ਆਗੂਆਂ ਨੇ ਪਾਰਟੀ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ਦੀ ਅਗੁਵਾਈ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਤੇ ਡੀਸੀ ਮਾਨਸਾ ਦੇ ਜਰਿਏ ਤਹਿਸੀਲਦਾਰ ਮਾਨਸਾ ਨੂੰ ਧਰਨੇ ਦੌਰਾਨ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਹੈ, ਕਿ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਵਿੱਚ 33 ਫੀਸਦੀ ਮਹਿੰਗਾਈ ਵੱਧੀ ਹੈ, ਵੱਧ ਰਹੀਆਂ ਤੇਲ ਕੀਮਤਾਂ, ਘਰੇਲੂ ਵਸਤਾਂ ਆਦਿ ਦੀ ਮਹਿੰਗਾਈ ਘੱਟ ਕਰਨ ਨੂੰ ਕਿਹਾ ਗਿਆ।
ਅੱਜ ਦੇ ਵਿਸ਼ਾਲ ਧਰਨੇ ਵਿੱਚ ਜਿਲੇ ਭਰ ਤੋਂ ਆਏ ਕਿਸਾਨ ,ਮਜਦੂਰ ਅਤੇ ਕਿਰਤੀਆਂ ਸਮੇਤ ਸਮੂਹ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਵਿਸ਼ਾਲ ਰੋਸ ਧਰਨੇ ਦਾ ਇਕੱਠ ਹੀ ਦੱਸਦਾ ਹੈ ਕਿ ਦੇਸ਼ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਿੰਨਾ ਤੰਗ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਸਾਲ 2014 ਵਿੱਚ ਕੇਂਦਰ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਤੇ ਕੁੱਝ ਹੀ ਸਮੇਂ ਵਿੱਚ ਦੇਸ਼ ਨੂੰ ਕੰਗਾਲੀ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਜਿਸਨੇ ਦੇਸ਼ ਦਾ ਅੰਨਦਾਤਾ ਨੂੰ ਖੁਦਕਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ, ਅਤੇ ਹਰ ਵਰਗ ਇਸਤੋਂ ਬੇਹਦ ਦੁੱਖੀ ਹੈ। ਉਹਨਾਂ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ ਦੇ ਨਾਲ ਹਨ ਅਤੇ ਤਿੰਨੋਂ ਕਾਲੇ ਕਾਨੂੰਨਾਂ ਦਾ ਜਬਰਦਸਤ ਵਿਰੋਧ ਕਰਦਿਆਂ ਕਿਸਾਨਾਂ ਨਾਲ ਖੜੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਪੁਰਾਣੇ ਅਕਾਲੀ ਦਲ 1920 ਦੀ ਤਰਾਂ ਅਪਨੇ ਅਕਾਲੀ ਦਲ ਦੇ ਵਰਕਰਾਂ ਦਾ ਸਨਮਾਨ ਕਰਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਮੋਦੀ ਦੇਸ਼ ਦਾ ਰਾਜਾ ਤਾਂ ਬਣ ਗਿਆ ਪਰ ਦੇਸ਼ ਨੂੰ ਚਲਾਉਣ ਦੇ ਕਾਬਿਲ ਹੀ ਨਹੀਂ ਹੈ।ਉਹਨਾਂ ਕਿਹਾ ਕਿ ਮੋਦੀ ਤੋਂ ਬਾਅਦ ਪੰਜਾਬ ਰਾਜ ਦੀ ਗੱਲ ਕਰੀਏ ਤਾਂ ਇੱਥੇ ਵੀ ਸਰੇਆਮ ਗੁੰਡਾਰਾਜ ਚੱਲ ਰਿਹਾ ਹੈ, ਕੈਪਟਨ ਸਾਹਬ ਨੂੰ ਲੋਕ ਸਮਝਦੇ ਸਨ, ਕਿ ਉਹ ਉਹਨਾਂ ਦੇ ਹਮਦਰਦ ਹੈ। ਜਦੋਂ ਕਿ ਕੁੱਝ ਹੀ ਸਮੇਂ ਵਿੱਚ ਲੋਕਾਂ ਨੂੰ ਸਮਝ ਆ ਗਿਆ ਕਿ ਕੈਪਟਨ ਵੀ ਕਿਸੇ ਦਾ ਹਮਦਰਦੀ ਨਹੀਂ ਹੈ। ਕਿਉਂਕਿ ਬੇਅਦਬੀ ਲਈ ਤਿਆਰ ਕੀਤੀ ਸਿੱਟ ਕਮੇਟੀ ਨੇ ਵੀ ਇਸ ਕਾਂਡ ਦੇ ਪੀੜਿਤਾਂ ਲਈ ਇੰਸਾਫ ਨਹੀਂ ਦਿਵਾ ਸਕੇ। ਇਸ ਕਰਕੇ ਕੈਪਟਨ ਵੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਦੂਸਰੇ ਪਾਵਨ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਪੰਜਾਬ ਚੋਂ ਨਸ਼ਾ ਨਹੀਂ ਖਤਮ ਕਰ ਸਕੇ।
ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਔਲਖ,ਜਿਲਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਨੇਕੇ, ਮਲਕੀਤ ਸਮਾਉਂ, ਗੁਰਸੇਵਕ ਝੁਨੀਰ,ਜਸਵਿੰਦਰ ਰਿਉਂਦ, ਰਾਜਦੀਪ ਬਰੇਟਾ, ਲਲਿਤ ਸ਼ਰਮਾ, ਭੋਲਾ ਕਾਹਨਗੜ,ਅਵਤਾਰ ਛਾਪਿਆਂਵਾਲੀ, ਸੁੱਖ ਐਮਸੀ ਸਰਦੂਲਗੜ, ਅਜੈ ਪਰੋਚਾ ਬੋਨੀ, ਪਰਮਜੀਤ ਭੀਖੀ, ਜਸਵੰਤ ਕੋਟੜਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here