*ਰਾਜਕੁਮਾਰ ਵੇਰਕਾ ਦਾ ਬਿਆਨ, ਸਿੱਧੂ ਕਾਂਗਰਸ ਛੱਡ ਕੇ ਕੀਤੇ ਨਹੀਂ ਜਾਣਗੇ*

0
44

ਚੰਡੀਗੜ੍ਹ 13,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਲੀਡਰ ਰਾਜਕੁਮਾਰ ਵੇਰਕਾ ਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਹੈ।ਨਵਜਤੋ ਸਿੱਧੂ ਦੇ ਟਵੀਟ ਮਗਰੋਂ ਵੇਰਕਾ ਨੇ ਇਹ ਬਿਆਨ ਦਿੱਤਾ ਹੈ।

ਵੇਰਕਾ ਨੇ ਕਿਹਾ, “ਸਿੱਧੂ ਨੇ ਜੋ ਮੁੱਦੇ ਚੁੱਕੇ ਉਹ ਵਿਰੋਧੀਆਂ ਦੇ ਖਿਲਾਫ ਹੀ ਹਨ।ਬੇਅਦਬੀ ਦਾ ਮਾਮਲਾ ਅਕਾਲੀ ਦਲ ਦੇ ਖਿਲਾਫ ਹੈ, ਕਿਸਾਨਾਂ ਦਾ ਮੁੱਦ ਭਾਜਪਾ ਦੇ ਖਿਲਾਫ ਹੈ ਅਤੇ ਬਿਜਲੀ ਦਾ ਮੁੱਦਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ।”

ਉਨ੍ਹਾਂ ਕਿਹਾ ਕਿ, “ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਹੀ ਰਹਿਣਗੇ।ਡੁਬਦੇ ਜਹਾਜ਼ ਵਿੱਚ ਉਹ ਕਿਉਂ ਜਾਣਗੇ।ਕਾਂਗਰਸ ਹਾਈ ਕਮਾਨ ਨੇ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਐਲਾਨ ਕਰੇਗੀ ਅਤੇ ਇਸ ਤੋਂ ਬਾਅਦ ਇਹ ਸਾਰਾ ਮਾਮਲਾ ਹੱਲ ਹੋ ਜਾਏਗਾ।”

ਦੱਸ ਦੇਈਏ ਕਿ ਪੰਜਾਬ ‘ਚ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੀਤੇ ਕੱਲ੍ਹ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਿਆ ਸੀ ਕਿ ਸਿੱਧੂ ਕਾਂਗਰਸ ਪਾਰਟੀ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ (ਇੰਡੀਅਨ ਨੈਸ਼ਨਲ) ਲਏ ਕਰੋੜਾਂ ਰੁਪਏ ਫੰਡ ਤੇ ਟਵੀਟ ਕਰਨ। ਇਸ ਮਗਰੋਂ ਅੱਜ ਨਵਜੋਤ ਸਿੱਧੂ ਨੇ ਇਸ ਦਾ ਜਵਾਬ ਟਵੀਟ ਰਾਹੀਂ ਦਿੱਤਾ ਹੈ।

ਸਿੱਧੂ ਨੇ ਟਵੀਟ ਕਰ ਲਿਖਿਆ,”ਸਾਡੀ ਵਿਰੋਧੀ ਧਿਰ ‘ਆਪ’ ਨੇ ਹਮੇਸ਼ਾਂ ਹੀ ਮੇਰੇ ਵਿਜ਼ਨ ਤੇ ਪੰਜਾਬ ਲਈ ਕੰਮ ਨੂੰ ਮੰਨਿਆ ਹੈ। ਭਾਵੇਂ ਉਹ 2017 ਤੋਂ ਪਹਿਲਾਂ ਹੋਵੇ- ਬੇਅਦਬੀ, ਨਸ਼ਿਆਂ, ਕਿਸਾਨੀ ਮੁੱਦਿਆਂ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਦਾ ਮੁੱਦਾ ਮੇਰੇ ਵੱਲੋਂ ਉਠਾਇਆ ਗਿਆ ਜਾਂ ਅੱਜ ਜਦੋਂ ਮੈਂ “ਪੰਜਾਬ ਮਾਡਲ” ਪੇਸ਼ ਕਰਦਾ ਹਾਂ ਤਾਂ ਇਹ ਸਪੱਸ਼ਟ ਹੈ ਕਿ ਉਹ ਜਾਣਦੇ ਹਨ, ਅਸਲ ਵਿੱਚ ਕੌਣ ਪੰਜਾਬ ਲਈ ਲੜ ਰਿਹਾ ਹੈ।”

ਸਿੱਧੂ ਦੇ ਇਸ ਟਵੀਟ ਮਗਰੋਂ ਇਹ ਵੀ ਚਰਚਾ ਛਿੱੜ ਗਈ ਸੀ ਕਿ ਸ਼ਾਇਦ ਸਿੱਧੂ ‘ਆਪ’ ਵਿੱਚ ਚਲੇ ਜਾਣਗੇ। ਦੱਸ ਦੇਈਏ ਕਿ ਭਗਵੰਤ ਮਾਨ ਨੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਦਿਆਂ ਕਿਹਾ ਸੀ ਕੀ ‘ਸਿੱਧੂ ਸਾਬ ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਠੋਕੋ।’

LEAVE A REPLY

Please enter your comment!
Please enter your name here