*ਚੰਡੀਗੜ੍ਹ PGI ਦੀ ਸਟੱਡੀ ‘ਚ ਖੁਲਾਸਾ! 70 ਫ਼ੀਸਦੀ ਬੱਚਿਆਂ ਨੂੰ ਹੋਇਆ ਸੀ ਕੋਰੋਨਾ, ਮਿਲੇ ਐਂਟੀਬਾਡੀ*

0
58

ਚੰਡੀਗੜ੍ਹ 08,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੀਜੀਆਈ ਚੰਡੀਗੜ੍ਹ (PGI Chandigarh) ਨੇ ਬੱਚਿਆਂ ‘ਚ ਐਂਟੀਬਾਡੀਜ਼ ਦਾ ਪਤਾ ਲਗਾਉਣ ਲਈ ਸੀਰੋ ਸਰਵੇ ਸ਼ੁਰੂ ਕੀਤਾ ਸੀ। ਇਸ ਦੇ ਸ਼ੁਰੂਆਤੀ ਨਤੀਜੇ ਹੈਰਾਨ ਕਰਨ ਵਾਲੇ ਹਨ। 6 ਤੋਂ 18 ਸਾਲ ਤਕ ਦੇ ਬੱਚਿਆਂ ਦੇ ਹੁਣ ਤਕ 756 ਸੈਂਪਲਾਂ ਦੇ ਨਤੀਜਿਆਂ ‘ਚ 519 ਬੱਚਿਆਂ ‘ਚ ਐਂਟੀਬਾਡੀਜ਼ ਪਾਏ ਗਏ ਹਨ।

ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪਹਿਲੀ ਤੇ ਦੂਜੀ ਲਹਿਰ ‘ਚ ਇਹ ਬੱਚੇ ਸੰਕਰਮਿਤ ਹੋਏ ਸਨ। ਪੀਜੀਆਈ ਅਨੁਸਾਰ ਚੰਡੀਗੜ੍ਹ ਦੇ ਧਨਾਸ, ਮਲੋਆ ਤੇ ਕਜਹੇੜੀ ਦੀਆਂ ਕਾਲੋਨੀਆਂ ‘ਚ 73 ਫ਼ੀਸਦੀ ਤੋਂ ਵੱਧ ਬੱਚਿਆਂ ‘ਚ ਐਂਟੀਬਾਡੀਜ਼ ਪਾਈਆਂ ਗਈਆਂ ਹਨ।

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-22, 36, 11 ਤੇ 24 ਜਿਹੇ ਸੈਕਟਰਾਂ ‘ਚ ਬੱਚਿਆਂ ਵਿੱਚ 65 ਫ਼ੀਸਦੀ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਪੀਜੀਆਈ ਨੇ ਇਸ ਸਰਵੇ ‘ਚ CLIA ਮਸ਼ੀਨ ਦੀ ਵਰਤੋਂ ਕੀਤੀ ਹੈ। ਇਸ ਨਾਲ ਨਤੀਜੇ ਛੇਤੀ ਆ ਜਾਂਦੇ ਹਨ। ਪੀਜੀਆਈ ਦੇ ਵਾਇਰੋਲਾਜੀ ਡਿਪਾਰਟਮੈਂਟ ‘ਚ ਇਹ ਮਸ਼ੀਨ ਮੌਜੂਦ ਹਨ। ਪੀਜੀਆਈ ਨੇ ਸਰਵੇ ਲਈ ਟੀਮਾਂ ਨੂੰ 4 ਗਰੁੱਪਾਂ ‘ਚ ਵੰਡਿਆ ਹੋਇਆ ਹੈ। ਖੇਤਰੀ ਜਾਂਚਕਰਤਾ ਸੈਂਪਲਾਂ ਲਈ ਘਰਾਂ ‘ਚ ਜਾਂਦੇ ਹਨ, ਜਦਕਿ ਲੈਬ ਟੈਕਨੀਸ਼ੀਅਨ ਵਿਭਾਗ ‘ਚ ਆਪਣਾ ਕੰਮ ਸੰਭਾਲਦੇ ਹਨ।

ਪੀਜੀਆਈ ਨੇ ਕਰਨਾ ਹੈ ਕੁਲ 2700 ਸੈਂਪਲਾਂ ਦਾ ਡਾਟਾ ਜਮਾਂ
ਹਾਲਾਂਕਿ ਇਹ ਹਾਲੇ ਸ਼ੁਰੂਆਤੀ ਨਤੀਜੇ ਹਨ, ਕਿਉਂਕਿ ਪੀਜੀਆਈ ਨੂੰ ਕੁਲ 2700 ਸੈਂਪਲਾਂ ਦਾ ਡਾਟਾ ਜਮਾਂ ਕਰਨਾ ਹੈ। ਸੰਭਾਵਿਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਦਾ ਇਹ ਸਰੋ ਸਰਵੇ ਬੱਚਿਆਂ ਲਈ ਰਾਹਤ ਭਰਿਆ ਹੈ। ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਅਨੁਸਾਰ ਤੀਜੀ ਲਹਿਰ ਨਾ ਸਿਰਫ਼ ਬੱਚਿਆਂ ਸਗੋਂ ਬਾਕੀ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗੀ।

ਅਗਸਤ ‘ਚ ਤੀਜੀ ਲਹਿਰ ਆਉਣ ਦਾ ਦਾਅਵਾ
ਦੱਸ ਦੇਈਏ ਕਿ ਐਸਬੀਆਈ ਰਿਸਰਚ ਦੀ ਰਿਪੋਰਟ ‘ਚ ਅਗਸਤ ਵਿੱਚ ਤੀਜੀ ਲਹਿਰ ਦਾ ਦਾਅਵਾ ਕੀਤਾ ਗਿਆ ਹੈ। ‘ਕੋਵਿਡ-19 : ਦਿ ਰੇਸ ਟੂ ਫਿਨਿਸ਼ਿੰਗ ਲਾਈਨ’ ਦੇ ਨਾਂ ਹੇਠ ਪ੍ਰਕਾਸ਼ਤ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਪੀਕ ਸਤੰਬਰ ‘ਚ ਆ ਜਾਵੇਗਾ।

ਕੋਰੋਨਾ ਦੀ ਸਥਿਤੀ ਬਾਰੇ ਐਸਬੀਆਈ ਖੋਜ ਰਿਪੋਰਟ ‘ਚ ਇਹ ਕਿਹਾ ਗਿਆ ਸੀ ਕਿ ਦੂਜੀ ਲਹਿਰ ਦਾ ਪੀਕ ਮਈ ਦੇ ਤੀਜੇ ਹਫ਼ਤੇ ‘ਚ ਆ ਜਾਵੇਗਾ। 6 ਮਈ ਨੂੰ ਭਾਰਤ ‘ਚ ਲਾਗ ਦੇ ਲਗਪਗ 4,14,000 ਨਵੇਂ ਕੇਸ ਦਰਜ ਹੋਏ ਸਨ। ਇਹ ਇਕ ਦਿਨ ‘ਚ ਮਹਾਂਮਾਰੀ ਦੌਰਾਨ ਸੰਕਰਮਿਤ ਹੋਣ ਦੀ ਸਭ ਤੋਂ ਵੱਧ ਗਿਣਤੀ ਸੀ। ਇਸ ਦੌਰਾਨ ਦਿੱਲੀ, ਮਹਾਰਾਸ਼ਟਰ ਅਤੇ ਕੇਰਲ ਵਰਗੇ ਵੱਡੇ ਸੂਬਿਆਂ ‘ਚ ਸਥਿਤੀ ਬਹੁਤ ਖਰਾਬ ਹੋ ਗਈ ਸੀ।

LEAVE A REPLY

Please enter your comment!
Please enter your name here