ਲਹਿਰਾਗਾਗਾ06 ਜੁਲਾਈ (ਸਾਰਾ ਯਹਾਂ/ਰੀਤਵਾਲ) : ਸ¨ਬੇ ਅੰਦਰ ਚੱਲ ਰਹੀਆਂ ਚੁਣਾਵੀ ਸਰਗਰਮੀਆਂ ਦੇ ਦੌਰਾਨ ਲਹਿਰਾਗਾਗਾ
ਹਲਕੇ ਤੋਂ ਅਕਾਲੀ ਦਲ (ਬਾਦਲ) ਵੱਲੋਂ ਸੰਭਾਵੀ ਉਮੀਦਵਾਰ ਦੇ ਤੌਰ ਤੇ ਉੱਭਰ ਰਹੇ ਪਾਰਟੀ ਦੇ ਜਨਰਲ
ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦ¨ਮਾਜਰਾ ਨੇ ਪਾਰਟੀ ਦੇ ਯ¨ਥ ਆਗ¨ ਆਸ਼¨
ਜਿੰਦਲ ਦੇ ਘਰ ਪੱਤਰਕਾਰਾਂ ਦੇ ਰ¨ਬਰ¨ ਹੁੰਦਿਆਂ ਕਿਹਾ ਕਿ ਹਲਕੇ ਨਾਲ ਉਨ੍ਹਾਂ ਦੀ ਸਿਆਸੀ ਨਹੀਂ, ਜਜ਼ਬਾਤੀ
ਸਾਂਝ ਹੈ। ਜਿਸ ਦੇ ਚੱਲਦੇ ਉਹ ਲਹਿਰਾ ਹਲਕੇ ਦੇ ਲੋਕਾਂ ਦੇ ਪਿਆਰ ਤੇ ਸਤਿਕਾਰ ਨੂੰ ਕਦੇ ਨਹੀਂ ਭੁਲਾ ਸਕਦੇ !
ਪ੍ਰੋ.ਚੰਦ¨ਮਾਜਰਾ ਦੇ ਉਕਤ ਬਿਆਨ ਨੇ ਹਲਕੇ ਅੰਦਰ ਨਵੀਆਂ ਸਿਆਸੀ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ ,
ਪਰ ਜਦੋਂ ਉਨ੍ਹਾਂ ਨੂੰ ਲਹਿਰਾ ਹਲਕੇ ਤੋਂ ਚੋਣ ਲੜਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਮਜ਼ਾਕੀਆ
ਲਹਿਜੇ ਵਿੱਚ ਕਿਹਾ ਕਿ ਮੈਂ ਜਿਹੜੇ ਵੀ ਹਲਕੇ ਵਿੱਚ ਕਿਸੇ ਵੀ ਸਮਾਗਮ ਉੱਤੇ ਜਾਂਦਾ ਹਾਂ ਤਾਂ ਮੀਡੀਆ
ਵੱਲੋਂ ਮੈਨੂੰ ਉਸੇ ਹਲਕੇ ਵਿੱਚੋਂ ਹੀ ਸੰਭਾਵੀ ਉਮੀਦਵਾਰ ਬਣਾ ਦਿੱਤਾ ਜਾਂਦਾ ਹੈ, ਪਰ ਪਾਰਟੀ ਪੱਧਰ
ਤੇ ਅਜਿਹੀ ਕਦੇ ਕੋਈ ਗੱਲ ਨਹੀਂ ਹੋਈ ,ਜਦੋਂ ਉਨ੍ਹਾਂ ਨੂੰ ਲਹਿਰਾ ਹਲਕੇ ਤੋਂ ਕੋਈ ਹਲਕਾ ਇੰਚਾਰਜ ਨਿਯੁਕਤ
ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਸਾਰੇ ਮ¨ਹਰਲੀ ਕਤਾਰ ਦੇ ਆਗ¨
ਹਲਕਾ ਇੰਚਾਰਜ ਹਨ, ਸਰਬਸੰਮਤੀ ਨਾਲ ਜਿਸ ਨੂੰ ਕਹਿਣਗੇ ਉਸ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਜਾਵੇਗਾ,
ਉਨ੍ਹਾਂ ਸੰਕੇਤ ਦਿੱਤਾ ਕਿ ਲਹਿਰਾ ਹਲਕੇ ਨਾਲ ਉਨ੍ਹਾਂ ਦਾ ਨਿੱਜੀ ਲਗਾਵ ਹੈ, ਚੋਣਾਂ ਸਬੰਧੀ ਪਾਰਟੀ ਜੋ ਵੀ
ਹੁਕਮ ਕਰੇਗੀ ਉਹ ਖਿੜੇ ਮੱਥੇ ਕਬ¨ਲ ਕਰਨਗੇ ,ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਵਿਧਾਇਕ ਬੇਟੇ
ਹਰਿੰਦਰਪਾਲ ਸਿੰਘ ਚੰਦ¨ਮਾਜਰਾ, ਯ¨ਥ ਆਗ¨ ਆਸ਼¨ ਜਿੰਦਲ ਤੋਂ ਇਲਾਵਾ ਪੰਜਾਬ ਐਗਰੋ ਦੇ ਸਾਬਕਾ
ਵਾਈਸ ਚੇਅਰਮੈਨ ਸਤਪਾਲ ਸਿੰਗਲਾ,ਸੱਤਪਾਲ ਸਿੰਘ ਤੋਂ ਇਲਾਵਾ ਹੋਰ ਦਰਜਨਾਂ ਆਗ¨ ਤੇ ਵਰਕਰ ਹਾਜæਰ ਸਨ
।