*ਪੰਜਾਬ ‘ਚ ਕੋਰੋਨਾ ਵੈਕਸੀਨ ਦਾ ਸੰਕਟ! ਕੋਵੀਸ਼ੀਲਡ ਖਤਮ, ਕੋਵੈਕਸੀਨ ਦੀਆਂ 11,2821 ਖੁਰਾਕਾਂ ਬਚੀਆਂ*

0
27

ਚੰਡੀਗੜ੍ਹ 30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕੋਵੀਸ਼ੀਲਡ ਟੀਕੇ ਦੀ ਕਮੀ ਹੋ ਗਈ ਹੈ। ਉੱਥੇ ਹੀ ਕੋਵੈਕਸੀਨ ਦੀਆਂ ਸਿਰਫ਼ 11,2821 ਖੁਰਾਕਾਂ ਬਚੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਹੋਰ ਟੀਕੇ ਉਪਲੱਬਧ ਕਰਵਾਉਣ ਦੀ ਮੰਗ ਦੁਹਰਾਈ ਹੈ ਤਾਂ ਜੋ ਅਗਲੇ ਦੋ ਮਹੀਨਿਆਂ ‘ਚ 18 ਤੋਂ 45 ਸਾਲ ਦੀ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਕੋਸ਼ਿਸ਼ ਪ੍ਰਾਇਮਰੀ ਵਰਗ ਨੂੰ ਕਵਰ ਕਰਨ ਦੀ ਕੀਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਨੇ ਦੋ ਮਹੀਨਿਆਂ ‘ਚ ਸਾਰੇ ਲੋਕਾਂ ਨੂੰ ਟੀਕਾਕਰਣ ਦਾ ਟੀਚਾ ਮਿੱਥਿਆ ਹੈ। ਇਸ ਤੋਂ ਬਾਅਦ ਟੀਕੇ ਦੀ ਦੂਜੀ ਖੁਰਾਕ ਤੈਅ ਸਮੇਂ ਅਨੁਸਾਰ ਦਿੱਤੀ ਜਾਵੇਗੀ। ਇਸ ਸਮੇਂ ਟੀਕਾਕਰਨ ਲਈ ਪੰਜਾਬ ਦੀ ਯੋਗ ਆਬਾਦੀ ਦਾ 4.8% ਹਿੱਸੇ ਦਾ ਪੂਰਾ ਟੀਕਾਕਰਨ ਹੋਇਆ ਹੈ ਤੇ ਜ਼ਿਲ੍ਹਾ ਮੋਹਾਲੀ ਪਹਿਲੀ ਤੇ ਦੂਜੀ ਖੁਰਾਕ ਲਗਵਾਉਣ ‘ਚ ਮੋਹਰੀ ਰਿਹਾ ਹੈ।

ਮੰਗਲਵਾਰ ਨੂੰ ਕੋਵਿਡ ਵਿਖੇ ਵਰਚੁਅਲ ਰਿਵਿਊ ਮੀਟਿੰਗ ਦੌਰਾਨ ਪੰਜਾਬ ‘ਚ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ 62 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲਗਾ ਚੁੱਕੀ ਹੈ। ਹਾਲਾਂਕਿ ਇਸ ਸਮੇਂ ਕੋਵਿਸ਼ੀਲਡ ਦਾ ਸਟਾਕ ਖ਼ਤਮ ਹੋ ਗਿਆ ਹੈ ਅਤੇ ਕੋਵੈਕਸੀਨ ਟੀਕੇ ਦਾ ਬਹੁਤ ਘੱਟ ਸਟਾਕ ਉਪਲੱਬਧ ਹੈ। ਉਹ ਇਸ ਮੁੱਦੇ ਨੂੰ ਕੇਂਦਰੀ ਸਿਹਤ ਮੰਤਰੀ ਕੋਲ ਚੁੱਕਣਗੇ ਤੇ ਜੇ ਲੋੜ ਪਈ ਤਾਂ ਇਹ ਮੁੱਦਾ ਪ੍ਰਧਾਨ ਮੰਤਰੀ ਕੋਲ ਵੀ ਚੁੱਕਿਆ ਜਾਵੇਗਾ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਹਰਿਆਣਾ ਤੇ ਗੁਜਰਾਤ ਨੂੰ ਵੱਡੀ ਮਾਤਰਾ ‘ਚ ਖੁਰਾਕ ਮੁਹੱਈਆ ਕਰਵਾਉਣ ‘ਤੇ ਸਵਾਲ ਚੁੱਕਿਆ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤਕ ਪੰਜਾਬ ਪੁਲਿਸ ਦੇ ਲਗਭਗ 79,000 ਜਵਾਨਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, ਜਿਸ ‘ਚੋਂ 57 ਫ਼ੀਸਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਡਾ. ਰਾਜੇਸ਼ ਕੁਮਾਰ ਵੱਲੋਂ 3 ਫਰਵਰੀ ਤੋਂ 28 ਜੂਨ ਦਰਮਿਆਨ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ ਇਸ ਸਮੇਂ ਦੌਰਾਨ ਹੋਈਆਂ ਕੁੱਲ ਮੌਤਾਂ ਵਿਚੋਂ 15 ਮੌਤਾਂ ਟੀਕਾ ਨਾ ਲਗਾਉਣ ਵਾਲਿਆਂ ਦੀਆਂ ਹੋਈਆਂ ਹਨ ਜਿਨ੍ਹਾਂ ਨੇ ਕੋਈ ਵੀ ਖੁਰਾਕ ਨਹੀਂ ਲਈ ਸੀ, ਜਦਕਿ ਦੋਵੇਂ ਖੁਰਾਕਾਂ ਲੈਣ ਵਾਲੇ ਸਿਰਫ਼ ਇੱਕ ਵਿਅਕਤੀ ਦੀ ਮੌਤ ਹੋਈ।

LEAVE A REPLY

Please enter your comment!
Please enter your name here