ਬਰੇਟਾ 30,ਜੂਨ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਅਤੇ ਲਾਗੇ ਦੇ ਪਿੰਡਾਂ ਦੇ ਲੋਕ ਪਿਛਲੇ ਕਈ ਦਿਨਾਂ ਤੋਂ
ਬਿਜਲੀ ਦੇ ਕੱਟਾਂ ਦੀ ਮਾਰ ਝੱਲਣ ਲਈ ਮਜਬ¨ਰ ਹੋਏ ਪਏ ਹਨ । ਇਕ ਪਾਸੇ ਤਾਂ ਪਿਛਲੇ ਦਿਨਾਂ
ਤੋਂ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ ਤੇ ਦ¨ਜੇ ਪਾਸੇ ਬਿਜਲੀ
ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਨੇ ਲੋਕਾਂ ਦੀ ਹੋਰ ਜਾਨ ਕੱਢ ਲਈ ਹੈ । ਲੋਕਾਂ ਨੇ ਦੱਸਿਆ
ਕਿ ਇਲਾਕੇ ਵਿਚ ਬਿਜਲੀ ਸਪਲਾਈ ਦਾ ਬਹੁਤ ਹੀ ਬੁਰਾ ਹਾਲ ਹੈ । ਉਨ੍ਹਾਂ ਕਿਹਾ ਕਿ ਵਿਭਾਗ
ਵਲੋਂ ਹਰ ਰੋਜæ ਕਈ-ਕਈ ਘੰਟੇ ਦੇ ਲੰਮੇ-ਲੰਮੇ ਕੱਟ ਲਗਾਏ ਜਾਂਦੇ ਹਨ । ਜਿਸ ਕਾਰਨ ਲੋਕਾਂ ਨੂੰ
ਆਪਣੇ ਘਰਾਂ ਫ਼#39;ਚ ਬੈਠਣਾ ਬਹੁਤ ਹੀ ਔਖਾ ਹੋਇਆ ਪਿਆ ਹੈ ਅਤੇ ਖæਾਸਕਰ
ਬੱਚਿਆਂ ਅਤੇ ਬਜæੁਰਗਾਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹੈ । ਦੂਜੇ ਪਾਸੇ
ਇਨ੍ਹਾਂ ਕੱਟਾਂ ਨੂੰ ਲੈ ਕੇ ਦੁਕਾਨਦਾਰਾਂ ‘ਚ ਬਿਜਲੀ ਵਿਭਾਗ ਪ੍ਰਤੀ ਭਾਰੀ ਰੋਸ ਹੈ ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਵੱਲੋਂ ਬਿਨਾਂ੍ਹ ਦੱਸੇ ਤੋਂ ਹੀ ਇਹ ਕੱਟ ਲਗਾ
ਦਿੱਤੇ ਜਾਂਦੇ ਹਨ । ਜਿਸ ਕਾਰਨ ਸਾਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ
ਪੈਂਦਾ ਹੈ ਅਤੇ ਦੁਕਾਨਦਾਰਾਂ ਦੇ ਕੰਮ ਠੱਪ ਹੋ ਕੇ ਰਹਿ ਜਾਂਦੇ ਹਨ ।
ਉਹਨਾਂ ਕਿਹਾ ਕਿ
ਬਿਜਲੀ ਸਪਲਾਈ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਜਨਰੇਟਰ ਉਪਰ ਹਜਾਰਾਂ ਰੁਪਏ ਦਾ ਡੀਜਲ ਲੱਗ
ਜਾਂਦਾ ਹੈ ਅਤੇ ਦੁਕਾਨਾਂ ਅਤੇ ਘਰਾਂ ਫ਼#39;ਚ ਲੱਗੇ ਇਨਵਰਟਰ ਵੀ ਜਵਾਬ ਦੇ ਜਾਂਦੇ ਹਨ । ਉਹਨਾਂ
ਕਿਹਾ ਕਿ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਜਦੋਂਂ ਵੀ ਕੱਟ ਲਗਾਉਣਾ ਹੋਵੇ ਤਾਂ ਉਸਦੀ
ਪਹਿਲਾਂ ਸ¨ਚਨਾ ਦਿਤੀ ਜਾਵੇ । ਜਦ ਇਸ ਸਮੱਸਿਆ ਨੂੰ ਲੈ ਕੇ ਬਿਜਲੀ ਵਿਭਾਗ ਦੇ ਐਸ.ਡੀ.ਓ.
ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਖਪਤ ਵੱਧ ਜਾਣ ਕਾਰਨ ਅਤੇ
ਬਿਜਲੀ ਦੇ ਕੁਝ ਯੂਨਿਟ ਬੰਦ ਹੋਣ ਕਾਰਨ ਇਹ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ।