ਬੁਢਲਾਡਾ 30 ਜੂਨ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਗਏ ਇੱਕ ਹੁਕਮ ਰਾਹੀਂ ਸਬ ਡਵੀਜਨਲ ਮੈਜੀਸਟਰੇਟ ਦੇ ਕੀਤੇ ਤਬਾਦਲਿਆਂ ਤਹਿਤ 2019 ਬੈਚ ਦੇ ਆਈ ਏ ਐਸ ਹਰਪ੍ਰੀਤ ਸਿੰਘ ਨੂੰ ਸਥਾਨਕ ਐਸ ਡੀ ਐਮ ਨਿਯੂਕਤ ਕੀਤਾ ਹੈ। ਜਾਣਕਾਰੀ ਅਨੁਸਾਰ ਐਸ ਡੀ ਐਮ ਸਾਗਰ ਸੇਤੀਆਂ ਦੀ ਹੋਈ ਪ੍ਰਮੋਸ਼ਨ ਤੋਂ ਬਾਅਦ ਸਥਾਨਕ ਐਸ ਡੀ ਐਮ ਦੀ ਕੁਰਸੀ ਪੱਕੇ ਤੌਰ ਤੇ ਖਾਲੀ ਪਈ ਸੀ ਚਾਹੇ ਐਸ ਡੀ ਐਮ ਸਰਦੂਲਗੜ੍ਹ ਸਰਬਜੀਤ ਕੋਰ ਨੂੰ ਵਾਧੂ ਚਾਰਜ ਦਿੱਤਾ ਹੋਇਆ ਸੀ।