ਬੁਢਲਾਡਾ 27 ਜੂਨ(ਸਾਰਾ ਯਹਾਂ/ਅਮਨ ਮਹਿਤਾ, ਅਮਿਤ ਜਿੰਦਲ਼): ਸਥਾਨਕ ਸ੍ਰੀ ਪੰਚਾਇਤੀ ਗਊਸ਼ਾਲਾ ਕਮੇਟੀ ਦੀ ਸਾਲਾਨਾ ਚੋਣ ਗਊਸ਼ਾਲਾ ਭਵਨ ਵਿਖੇ ਹੋਈ। ਜਿਸ ਵਿਚ ਸੁਭਾਸ਼ ਚੰਦ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕ੍ਰਿਸ਼ਨ ਕੁਮਾਰ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਪੁਰਾਣੀ ਕਮੇਟੀ ਵੱਲੋਂ ਅਸਤੀਫ਼ਾ ਦਿੱਤਾ ਗਿਆ। ਰਾਜ ਕੁਮਾਰ ਨੂੰ ਅਗਲੀ ਚੋਣ ਲਈ ਨਿਗਰਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਨੋਦ ਕੁਮਾਰ ਗਰਗ ਵੱਲੋਂ ਸਾਲਾਨਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਇਸ ਮੋਕੇ ਸੁਭਾਸ ਚੰਦ ਪ੍ਰਧਾਨ ਦੀ ਚੋਣ ਮੁਕੰਮਲ ਕੀਤੀ ਗਈ। ਇਸ ਮੌਕੇ ਉਹਨਾ ਕਿਹਾ ਕਿ ਗਉਸ਼ਾਲਾ ਦੇ ਅਧੂਰੇ ਪਏ ਕੰਮ ਜਲਦ ਹੀ ਪੂਰੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਗਊਸ਼ਾਲਾ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਵਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਖਿੱਪਲ, ਓਮ ਪ੍ਰਕਾਸ਼ ਨੇਵਟੀਆ, ਤਰਸੇਮ ਚੰਦ ਗੋਇਲ, ਸ਼ਾਮ ਲਾਲ ਧਲੇਵਾਂ, ਚਿਮਨ ਲਾਲ, ਮਹਿੰਦਰਪਾਲ, ਕੇਵਲ ਕ੍ਰਿਸ਼ਨ ਗੋਇਲ, ਰਾਜ ਕੁਮਾਰ, ਕਾਲੂ ਰਾਮ ਬੋੜਾਵਾਲਿਆ, ਸੁਖਵਿੰਦਰ ਪਟਵਾਰੀ, ਲਲਿਤ ਕੁਮਾਰ ਲੱਕੀ, ਐਡਵੋਕੇਟ ਗੁਰਚਰਨ ਸਿੰਘ, ਸੋਨੂੰ ਭੱਠਲ, ਬਾਬੂ ਦਰਸ਼ਨ ਆਦਿ ਹਾਜ਼ਰ ਸਨ।