*ਪਿੰਡ ਵਿੱਚ ਲੰਬੇ ਸਮੇਂ ਤੋਂ ਲਟਕੀ ਸੜਕ ਦਾ ਕੰਮ ਵਿਧਾਇਕ ਮਾਨਸ਼ਾਹੀਆ ਦੇ ਯਤਨਾਂ ਸਦਕਾ ਹੋਇਆ ਮੁਕੰਮਲ-ਬਲਦੇਵ ਸਿੰਘ ਰੜ੍ਹ*

0
90

ਜੋਗਾ,  24,ਜੂਨ (ਸਾਰਾ ਯਹਾਂ/ਗੋਪਾਲ ਅਕਲੀਆ)-ਜਿਲ੍ਹੇ ਦੇ ਪਿੰਡ ਰੜ੍ਹ ਵਿਖੇ ਪਿਛਲੇ ਲੰਬੇ ਸਮੇਂ ਪਿੰਡ ਦੀ ਫਿਰਨੀ ਨੂੰ ਜਾਂਦੀ ਸੜਕ ਨਾ ਬਣਨ ਕਰਕੇ ਪਿੰਡ ਵਾਸੀਆ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਪਿੰਡ ਵਾਸੀਆ ਦੀ ਮੰਗ ਨੂੰ ਦੇਖਦਿਆ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸੜਕ ਦਾ ਕੰਮ ਮੁਕੰਮਲ ਕਰਵਾ ਦਿੱਤਾ ਹੈ। ਸਰਪੰਚ ਗੁਰਬਿੰਦਰ ਕੌਰ ਤੇ ਸਮਾਜ ਸੇਵੀ ਬਲਦੇਵ ਸਿੰਘ ਰੜ੍ਹ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਜੋ ਸਰਕਾਰ ਹਾਈ ਸਕੂਲ ਤੋਂ ਹੋਰਨਾਂ ਪਿੰਡਾਂ ਨੂੰ ਜੋੜਦੀ 800 ਮੀਟਰ ਦੀ ਸੜਕ ਦਾ ਕੰਮ ਕਈ ਸਾਲਾਂ ਤੋ ਕੰਮ ਲਟਕਿਆ ਹੋਣ ਕਰਕੇ ਪਿੰਡ ਵਾਸੀਆ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਲੋਕਾਂ ਦੀ ਮੰਗ ਨੂੰ ਦੇਖਦਿਆ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਯਤਨਾ ਸਦਕਾ ਸੜਕ ਦਾ ਕੰਮ ਵਧੀਆ ਤਰੀਕੇ ਨਾਲ ਮੁਕੰਮਲ ਹੋ ਚੁੱਕਾ ਹੈ। ਸਰਪੰਚ ਗੁਰਬਿੰਦਰ ਕੌਰ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆ ਨੇ ਇਸ ਉਪਰਾਲੇ ਲਈ ਵਿਧਾਇਕ ਨਾਜ਼ਰ ਸਿੰਘ ਮਾਨਸ਼ਾੀਆ ਦਾ ਵਿਸੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕੇ ਪਿੰਡ ਦੀਆ ਹੋਰਨਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਪੂਰਾ ਕਰਵਾਉਣਗੇ। ਇਸ ਮੌਕੇ ਬੰਤਾ ਸਿੰਘ ਭੁੱਲਰ, ਮਾਸਟਰ ਗੁਲਜ਼ਾਰ ਸਿੰਘ, ਜਗਦੇਵ ਸਿੰਘ ਫੌਜ਼ੀ, ਬਾਬਾ ਹਰੇ ਰਾਮ ਤੇ ਪੰਚਾਇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here