*ਮੌਨਸੂਨੀ ਬਾਰਸ਼ ਨੇ ਮਚਾਈ ਤਬਾਹੀ, ਕਈ ਸੂਬਿਆਂ ‘ਚ ਹੜ੍ਹ ਵਰਗੇ ਹਾਲਾਤ, ਜਾਣੋ ਪੰਜਾਬ ਤੇ ਹਰਿਆਣਾ ਦਾ ਮੌਸਮ*

0
218

ਨਵੀਂ ਦਿੱਲੀ  23,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਦੇ ਕੁਝ ਹਿੱਸਿਆਂ ‘ਚ ਮੌਨਸੂਨੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜਦਕਿ ਕਈ ਸੂਬਿਆਂ ਨੂੰ ਹੁਣ ਵੀ ਮੀਂਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪੂਰਬੀ ਭਾਰਤ ਦੇ ਬਿਹਾਰ, ਪੱਛਮੀ ਬੰਗਾਲ, ਉੜੀਸ਼ਾ, ਝਾਰਖੰਡ ਸਮੇਤ ਕਈ ਹਿੱਸਿਆਂ ‘ਚ ਮਾਨਸੂਨੀ ਮੀਂਹ ਪੈ ਰਿਹਾ ਹੈ, ਉੱਥੇ ਹੀ ਬਾਕੀ ਹਿੱਸਿਆਂ ‘ਚ ਮਾਨਸੂਨ ਕਮਜ਼ੋਰ ਪੈ ਰਿਹਾ ਹੈ।

ਦੱਖਣੀ-ਪੱਛਮੀ ਮਾਨਸੂਨ ਦੀ ਰਫ਼ਤਾਰ ਹੌਲੀ ਪੈਣ ਕਾਰਨ ਰਾਜਸਥਾਨ ‘ਚ ਅਗਲਾ ਇਕ ਹਫ਼ਤਾ ਆਮ ਤੌਰ ‘ਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ ਤੇ ਤਾਪਮਾਨ ‘ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਦੱਖਣ-ਪੱਛਮੀ ਮਾਨਸੂਨ ਰਾਜਸਥਾਨ ਦੇ ਉੱਤਰੀ ਖੇਤਰ ਬਾੜਮੇਰ, ਭੀਲਵਾੜਾ ਤੇ ਧੌਲਪੁਰ ‘ਚੋਂ ਲੰਘ ਰਿਹਾ ਹੈ। ਮੌਜੂਦਾ ਸਥਿਤੀ ਦੇ ਅਨੁਸਾਰ ਅਗਲੇ ਇੱਕ ਹਫ਼ਤੇ ਤੋਂ 10 ਦਿਨਾਂ ‘ਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਨਹੀਂ ਹਨ। ਹਾਲਾਂਕਿ ਅਗਲੇ 48 ਘੰਟੇ ਦੌਰਾਨ ਕੁਝ ਖੇਤਰਾਂ ‘ਚ ਕਿਣ-ਮਿਣ ਦੀ ਸੰਭਾਵਨਾ ਹੈ।

ਕੇਰਲ ‘ਚ ਦੋ ਦਿਨ ਦੀ ਦੇਰੀ ਨਾਲ ਪਹੁੰਚਣ ਤੋਂ ਬਾਅਦ ਮਾਨਸੂਨ ਪੂਰੇ ਦੇਸ਼ ‘ਚ ਤੇਜ਼ੀ ਨਾਲ ਅੱਗੇ ਵਧਿਆ ਤੇ ਪੂਰਬ, ਮੱਧ ਤੇ ਉਸ ਦੇ ਨਾਲ ਲੱਗਦੇ ਉੱਤਰ-ਪੱਛਮੀ ਭਾਰਤ ਵਿੱਚ ਆਮ ਸਮੇਂ ਤੋਂ 7 ਤੋਂ 10 ਦਿਨ ਪਹਿਲਾਂ ਪਹੁੰਚ ਗਿਆ। ਹਾਲਾਂਕਿ ਦਿੱਲੀ ਸਮੇਤ ਦੇਸ਼ ਦੇ ਬਾਕੀ ਇਲਾਕਿਆਂ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਅਗਲੇ 7 ਦਿਨਾਂ ‘ਚ ਇਸ ਦੇ ਅੱਗੇ ਵਧਣ ਦੀ ਬਹੁਤ ਘੱਟ ਸੰਭਾਵਨਾ ਹੈ।

ਮੌਸਮ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ 25 ਜੂਨ ਤੋਂ ਅਗਲੇ ਇਕ ਹਫ਼ਤੇ ਦੌਰਾਨ ਸੂਬੇ ਦੇ ਬਹੁਤੇ ਇਲਾਕਿਆਂ ‘ਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧੇਗਾ। ਦੱਖਣ-ਪੱਛਮੀ ਮਾਨਸੂਨ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੀ ਸਰਹੱਦ ‘ਤੇ ਪਹੁੰਚ ਗਿਆ ਸੀ।

ਦਿੱਲੀ ‘ਚ ਮਾਨਸੂਨ ਲਈ ਇਕ ਹਫ਼ਤਾ ਹੋਰ ਉਡੀਕ ਕਰਨੀ ਪਵੇਗੀ

ਮਾਨਸੂਨ ਦੇ ਅਗਲੇ 7 ਦਿਨਾਂ ‘ਚ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਪਹੁੰਚ ਜਾਣ ਦੀ ਸੰਭਾਵਨਾ ਨਹੀਂ ਹੈ। ਆਈਐਮਡੀ ਨੇ ਇਕ ਬਿਆਨ ‘ਚ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਹੁਣ ਤਕ ਰਾਜਸਥਾਨ, ਦਿੱਲੀ, ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਬਹੁਤੇ ਹਿੱਸਿਆਂ ‘ਚ ਫੈਲ ਚੁੱਕਾ ਹੈ। ਇਸ ਸਾਲ ਮਾਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ, ਮੱਧ ਅਤੇ ਉੱਤਰ-ਪੱਛਮੀ ਭਾਰਤ ‘ਚ ਆਮ ਨਾਲੋਂ ਅੱਗੇ ਵਧਣਾ ਹੈ। ਹਾਲਾਂਕਿ ਅਗਲੇ 7 ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਨਹੀਂ।

ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 26 ਜੂਨ ਦੇ ਆਸਪਾਸ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਸ਼ ਪੈਣ ਦੀ ਸੰਭਾਵਨਾ ਹੈ, ਪਰ ਖੇਤਰ ਨੂੰ ਮਾਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਮਾਨਸੂਨ 12 ਦਿਨ ਪਹਿਲਾਂ ਮਤਲਬ 15 ਜੂਨ ਤਕ ਦਿੱਲੀ ਪਹੁੰਚ ਸਕਦਾ ਹੈ। ਆਮ ਤੌਰ ‘ਤੇ ਮੌਨਸੂਨ 27 ਜੂਨ ਤਕ ਦਿੱਲੀ ਪਹੁੰਚ ਜਾਂਦਾ ਹੈ ਅਤੇ 8 ਜੁਲਾਈ ਤਕ ਪੂਰੇ ਦੇਸ਼ ਨੂੰ ਕਵਰ ਕਰਦਾ ਹੈ।

LEAVE A REPLY

Please enter your comment!
Please enter your name here