ਮਾਨਸਾ, 21—06—2021 (ਸਾਰਾ ਯਹਾਂ/ਬੀਰਬਲ ਧਾਲੀਵਾਲ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਜੀ ਨੇ ਜਿਲਾ ਮਾਨਸਾ ਦਾ ਕਾਰਜਭਾਰ
ਸੰਭਾਲਦਿਆ ਹੀ ਨਸ਼ੇ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਵਿਰੁੱਧ ਨਕੇਲ ਕਸਣੀ ਸੁਰੂ ਕਰ ਦਿੱਤੀ ਹੈ। ਉਨ੍ਹਾਂ ਨੇ
ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ
ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤ ੇ
ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੀਆਂ ਗਾਈਡਲਾਈਨਜ਼ ਅਨੁਸਾਰ ਜਿਲਾ ਅੰਦਰ ਨਸਿ ਼ਆ ਦੀ
ਮੁਕ ੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਮਾਨਸਾ
ਪੁਲਿਸ ਵੱਲੋ ਚੱਪੇ ਚੱਪੇ ਤੇ ਸੁਰੱਖਿਆਂ ਪ੍ਰਬੰਧ ਮੁਕ ੰਮਲ ਕਰਕੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਜਾਰੀ
ਰੱਖੀਆ ਹੋਈਆ ਹਨ। ਇਸੇ ਮੁਹਿੰਮ ਦੀ ਲੜੀ ਵਿੱਚ ਜਿਲਾ ਦੇ ਵੱਖ ਵੱਖ ਥਾਣਿਆਂ ਵੱਲੋਂ ਕੀਤੀ ਗਈ ਬਰਾਮਦਗੀ ਦਾ
ਵੇਰਵਾ ਹੇਠ ਲਿਖੇ ਅਨ ੁਸਾਰ ਹੈ।
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਰਾਜਪਾਲ ਪੁੱਤਰ ਗੋਰਖਾ ਰਾਮ ਵਾਸੀ ਬਹਿਬਲਪੁਰ (ਹਰਿਆਣਾ)
ਨੂੰ ਕਾਬੂ ਕਰਕੇ 200 ਨਸ਼ੀਲੀਆਂ ਗੋਲੀਆ ਮਾਰਕਾ ਟਰਾਮਾਡੋਲ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ
ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾਵੇਗੀ।
ਮਾਨਸਾ ਪੁਲਿਸ ਵੱਲੋਂ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਕਰਨ ਵਿਰੁੱਧ ਕਾਰਵਾਈ ਕਰਦੇ ਹੋਏ
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਗੁਰਵਿੰਦਰ ਸਿੰਘ ਪੁੱਤਰ ਬੀਰਬਲ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਨੈਬ ਸਿੰਘ
ਵਾਸੀਅਨ ਖੋਖਰ ਕਲਾਂ (ਸੰਗਰੂਰ) ਨੂੰ ਮੋਟਰਸਾਈਕਲ ਪਲਟੀਨਾ ਨੰ:ਪੀਬੀ.75ਏ—0739 ਸਮੇਤ ਕਾਬ ੂ ਕਰਕੇ 60 ਬੋਤਲਾਂ
ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ। ਥਾਣਾ ਬਰੇਟਾ ਦੀ ਹੀ ਪੁਲਿਸ ਪਾਰਟੀ ਨੇ ਗੁਰਸੇਵਕ
ਸਿੰਘ ਪੁੱਤਰ ਛੱਜੂ ਸਿੰਘ ਵਾਸੀ ਨੰਗਲਾ ਨੂੰ ਸਕ ੂਟਰੀ ਐਕਟਿਵਾ ਹੌਡਾ ਨੰ:ਪੀਬੀ.13ਏਐਮ—9509 ਸਮੇਤ ਕਾਬ ੂ ਕਰਕੇ 60
ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਜਗਸੀਰ
ਸਿੰਘ ਉਰਫ ਜੱਗੀ ਪੁੱਤਰ ਕਾਲਾ ਸਿੰਘ ਵਾਸੀ ਮਾਨਸਾ ਨੂੰ ਮੋਟਰਸਾਈਕਲ ਹੀਰੋ ਐਚ.ਐਫ. ਡੀਲਕਸ
ਨੰ:ਪੀਬੀ.31ਯੂ—4612 ਸਮੇਤ ਕਾਬ ੂ ਕਰਕੇ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ।
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਪ੍ਰੀਤਮ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਗੋਬਿੰਦਰਪੁਰਾ ਨੂੰ ਕਾਬੂ ਕਰਕੇ 12
ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਹਰਿਆਣਾ) ਬਰਾਮਦ ਕੀਤੀ। ਥਾਣਾ ਸਿਟੀ ਬੁਢਲਾਡਾ ਦੀ ਹੀ ਪੁਲਿਸ
ਪਾਰਟੀ ਨੇ ਅਜੇ ਪੁੱਤਰ ਓਮ ਪ੍ਰਕਾਸ਼ ਵਾਸੀ ਬੁਢਲਾਡਾ ਨੂੰ ਕਾਬ ੂ ਕਰਕੇ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ
(ਹਰਿਆਣਾ) ਬਰਾਮਦ ਕੀਤੀ। ਇਸੇ ਤਰਾ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਸਪਾਲ
ਕੁਮਾਰ ਉਰਫ ਰਾਮ ਪੁੱਤਰ ਬਿਰਜ ਲਾਲ ਵਾਸੀ ਬੱਛੋਆਣਾ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ
ਕਰਕੇ 70 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਜੌੜਕੀਆਂ ਦੀ
ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਗਮੇਲ ਸਿੰਘ ਪੁੱਤਰ ਯੋਧਾ ਸਿੰਘ ਵਾਸੀ ਭੰਮੇ ਕਲਾਂ ਵਿਰੁੱਧ ਮੁਕੱਦਮਾ ਦਰਜ਼
ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬ ੂ ਕਰਕੇ 55 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਜੌੜਕੀਆਂ
ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬੋਘਾ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਭੰਮੇ ਕਲਾਂ ਵਿਰੁੱਧ ਮੁਕੱਦਮਾ
ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬ ੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈਪੀਐਸ. ਨੇ ਦੱਸਿਆ ਕਿ ਨਸਿ਼ਆਂ ਅਤ ੇ ਮਾੜੇ
ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।