ਮਾਨਸਾ, 18—06—2021 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਉਹਨਾ ਵੱਲੋਂ ਮਿਤੀ 31—07—2020 ਨੂੰ ਐਸ.ਐਸ.ਪੀ. ਮਾਨਸਾ ਦਾ ਕਾਰਜਭਾਰ
ਸੰਭਾਲਿਆ ਗਿਆ। ਜਿਹਨਾਂ ਵੱਲੋਂ ਚਾਰਜ ਸੰਭਾਲਦਿਆ ਹੀ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ
ਰੱਖਣ, ਨਸਿ਼ਆਂ ਦੀ ਮੁਕ ੰਮਲ ਰੋਕਥਾਮ ਕਰਨ, ਪੈਡਿੰਗ ਕੰਮਕਾਜ਼ ਦਾ ਕਾਇਦੇ ਅਨੁਸਾਰ ਨਿਪਟਾਰਾ ਕਰਨ, ਪਬਲਿਕ
ਨੂੰ ਸੁਣ ਕੇ ਬਣਦਾ ਇੰਨਸਾਫ ਜਲਦੀ ਮੁਹੱਈਆ ਕਰਨ ਦੇ ਦਿਸ਼ਾ ਨਿਰਦੇਸ਼ ਲਾਗੂ ਕਰਨ ਤੋਂ ਇਲਾਵਾ ਕੋਰੋਨਾਂ
ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਪਬਲਿਕ ਨੂੰ ਲੋੜੀਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਾਗਰੂਕ
ਕਰਨ ਦੇ ਸਿਰਤੋੜ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ
ਦਿਨ/ਰਾਤ ਸੁਚੱਜੀ ਡਿਊਟੀ ਨਿਭਾ ਕੇ ਕੀਤੇ ਗਏ ਚੰਗੇ ਕਾਰਜ ਅਤ ੇ ਪਬਲਿਕ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਨੂੰ
ਉਹ ਹਮੇਸ਼ਾ ਯਾਦ ਰੱਖਣਗੇ। ਜਿਹਨਾਂ ਦੀ ਸੁਚੱਜੀ ਰਹਿਨੁਮਾਈ ਹੇਠ ਕੀਤੇ ਗਏ ਵਿਸੇਸ਼ ਕਾਰਜਾਂ/ਉਪਰਾਲਿਆਂ/ਯਤਨਾਂ
ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:—
ਨਸਿ਼ਆਂ ਦੀ ਰੋਕਥਾਮ ਸਬੰਧੀ:
Case Registered | 250 |
Arrested Person | 346 |
Sr.No Particular Recovery | Recovery |
1 Heroin | 241 GM |
2 Opium | 8 KG 596 GM |
3 Poppy Husk | 616 KG |
4 Pills (In No.) | 2,36,673 |
5 Ganja | 7 KG 537 GM |
6 Smack | 77 GM |
7 Syrup (In No.) | 232 Vials |
8 Sulfa | 55 GM |
ਵੋਮੈਨ ਹੈਲਪ ਡੈਸਕ/ਮਹਿਲਾ ਮਿੱਤਰ ਦੀ ਸਥਾਪਨਾ:
ਜਿਲਾ ਮਾਨਸਾ ਵਿੱਚ 12 ਥਾਣੇ ਹਨ ਅਤ ੇ ਹਰੇਕ ਥਾਣੇ ਵਿੱਚ ਹੈਲਪ ਡੈਸਕ/ਮਹਿਲਾ ਮਿੱਤਰ
(ਸ਼ਸ਼ਝਝ) ਪਰ 2 ਲੇਡੀ ਫੋਰਸ ਕਰਮਚਾਰਣਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸਤ ੋਂ ਇਲਾਵਾ ਵੋਮੈਨ ਸੈਲ
ਮਾਨਸਾ ਵਿਖੇ ਵੀ ਮਹਿਲਾ ਮਿੱਤਰ ਸਥਾਪਤ ਕੀਤਾ ਗਿਆ ਹੈ। ਇਸ ਤਰਾ ਜਿਲਾ ਅੰਦਰ ਕੁੱਲ 13 ਹੈਲਪ
ਡੈਸਕ/ਮਹਿਲਾ ਮਿੱਤਰ ਸਥਾਪਤ ਹਨ ਅਤ ੇ ਇਹਨਾਂ ਪਰ 26 ਮਹਿਲਾ ਕਰਮਚਾਰੀ ਤਾਇਨਾਤ ਹਨ। ਔਰਤਾਂ ਦੀਆ
ਮੁਸ਼ਕਲਾ ਨੂੰ ਔਰਤ ਕਰਮਚਾਰੀਆਂ ਵੱਲੋਂ ਪਹਿਲ ਦੇ ਆਧਾਰ ਤੇ ਸੁਣੇ ਜਾਣ ਕਰਕੇ ਪ੍ਰਾਰਥਣ ਆਪਣੀ ਸਮੱਸਿਆਂ
ਬੇ—ਝਿਜਕ ਹੋ ਕੇ ਬਿਨਾ ਕਿਸੇ ਡਰ/ਭੈਅ ਦੇ ਖੁੱਲ ਕੇ ਦੱਸ ਸਕਦੀ ਹੈ, ਜਿਸਨੂੰ ਬਣਦਾ ਇੰਨਸਾਫ ਪਹਿਲ ਦੇ ਆਧਾਰ
ਤੇ ਜਲਦੀ ਮੁਹੱਈਆ ਕਰਵਾਇਆ ਜਾਂਦਾ ਹੈ।
ਪੁਲਿਸ ਲਾਈਨ ਮਾਨਸਾ ਵਿੱਚ ਕੀਤੇ ਗਏ ਵਿਸੇਸ਼ ਕੰਮ
- ਜੀ.ਓ. ਮੈਸ, ਓ.ਆਰਜ. ਮੈਸ ਅਤ ੇ ਐਡਮਨ ਬਲਾਕ ਦੀ ਰਿਪੇਅਰ ਅਤ ੇ ਰੰਗ—ਰੋਗਨ ਕੀਤਾ ਗਿਆ।
- ਜਿੰਮ ਦੀ ਬਿਲਡਿੰਗ ਵਿੱਚ ਵਾਧਾ ਕੀਤਾ ਗਿਆ।
- ਗਰਾਂਊਡ ਵਿਖੇ ਓਪਨ ਜਿੰਮ ਸਥਾਪਤ ਕੀਤਾ ਗਿਆ।
- ਫੀਜੀਓਥਰੈਪੀ ਮਸ਼ੀਨਾਂ ਲਗਾਈਆ ਗਈਆ ਹਨ।
- ਐਲ.ਈ.ਡੀ. ਸਟਰੀਟ ਲਾਈਟਾਂ ਲਗਾਈਆ ਗਈਆ ਹਨ।
- ਗਰਾਂਊਡ ਦੇ ਪਾਸੇ ਹਾਈ—ਗਲੋ ਐਲ.ਈ.ਡੀ. ਲਾਈਟਾਂ ਲਗਾਈਆ ਗਈਆ ਹਨ।
- ਕ੍ਰਿਕਟ ਪਿੱਚ ਬਣਾ ਕੇ ਕ੍ਰਿਕਟ ਲਈ ਗਰਾਂਊਡ ਤਿਆਰ ਕੀਤਾ ਗਿਆ।
- ਟੈਨਿਸ ਗਰਾਂਊਡ ਬਣਾਇਆ ਗਿਆ ਹੈ।
- ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਸੁਰੂ ਕੀਤਾ ਗਿਆ ਅਤ ੇ ਯੋਗਾ ਲਈ ਮੈਟ ਮੰਗਵਾਏ ਗਏ। ਬਾਹਰੋ
ਭੰਗੜਾ ਕੋਚ ਮੰਗਵਾਂ ਕੇ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਿਆ ਜਾ ਰਿਹਾ
ਹੈ। - ਵਾਤਾਵਰਨ ਦੀ ਸੁੱਧਤਾਂ ਲਈ ਪੁਲਿਸ ਲਾਈਨ ਮਾਨਸਾ ਵਿਖੇ 4500 ਤੋਂ ਵੱਧ ਫਲਦਾਰ ਅਤ ੇ ਛਾਂਦਾਰ ਪੌਦੇ
ਲਗਾੲ ੇ ਗਏ ਅਤੇ 5000 ਪੌਦੇ ਹੋਰ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਇਸਤ ੋਂ ਇਲਾਵਾ
ਜੀਵ—ਜੰਤੂਆਂ, ਪੰਛੀਆਂ ਦੀ ਮੁੜ ਉਤਪਤੀ ਲਈ ਅਤ ੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਦੇ ਮੱਦੇਨਜ਼ਰ
140 ਸੇਕ ੁਅਰ ਮੀਟਰ ਜਗ੍ਹਾਂ ਵਿੱਚ 38 ਕਿਸਮਾਂ ਦੇ 375 ਬੂਟੇ ਲਗਵਾ ਕੇ ਛੋਟਾ ਮੀਯਾਂਵਾਕੀ ਜੰਗਲ ਸਥਾਪਤ
ਕੀਤਾ ਗਿਆ। - ਪੁਲਿਸ ਲਾਈਨ ਮਾਨਸਾ ਵਿਖੇ 2 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਾਇਆ ਗਿਆ ਹੈ।
ਕੋਵਿਡ—19 ਦੇ ਪਸਾਰੇ ਨੂੰ ਰੋਕਣ ਲਈ ਉਪਰਾਲੇ:
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਨਸਾ ਪੁਲਿਸ ਵੱਲੋਂ ਦਿਨ/ਰਾਤ ਡਿਊਟੀ ਨਿਭਾ ਕੇ ਪਬਲਿਕ
ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਗਈ ਕਿ ਬਿਨਾ ਕੰਮਕਾਰ ਤੋਂ ਘਰਾ ਤੋਂ ਬਾਹਰ ਨਾ ਨਿਕਲਿਆ ਜਾਵੇ, ਹਰ
ਸਮੇਂ ਮਾਸਕ ਪਾ ਕੇ ਰੱਖਿਆ ਜਾਵੇ, ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ
ਜਾਣ, ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਭੀੜ ਭੁੜੱਕੇ ਵਾਲੀਆ ਥਾਵਾਂ ਤੇ ਜਾਂ
ਜਿਆਦਾ ਇਕੱਠਾਂ ਵਿੱਚ ਨਾ ਜਾਇਆ ਜਾਵੇ ਅਤ ੇ ਨਾ ਹੀ ਜਿਆਦਾ ਇਕੱਠ ਕੀਤਾ ਜਾਵੇ। ਮਾਨਸਾ ਪੁਲਿਸ ਵੱਲੋਂ
ਸਬ—ਡਵੀਜ਼ਨ ਪੱਧਰ ਤੇ ਵੀ 3 ਟੀਮਾਂ ਬਣਾ ਕੇ ਪਿੰਡਾਂ/ਸ਼ਹਿਰਾਂ/ਗਲੀ/ਮੁਹੱਲਿਆਂ ਅੰਦਰ ਜਾ ਕੇ ਜਰੂਰੀ ਸਾਵਧਾਨੀਆਂ
ਦੀ ਪਾਲਣਾ ਕਰਾਉਣ ਤੋਂ ਇਲਾਵਾ ਪਿੰਡ/ਸ਼ਹਿਰ ਪੱਧਰ ਤੇ ਮੀਟਿੰਗਾਂ/ਸੈਮੀਨਾਰ ਕਰਕੇ, ਪੈਫਲਿਟ (ਇਸ਼ਤਿਹਾਰ) ਵੰਡ
ਕੇ, ਬੋਰਡ/ਹੋਰਡਿੰਗ ਲਗਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ ਅਤ ੇ ਵਿਸੇਸ਼ ਮੁਹਿੰਮਾਂ ਸੁਰੂ ਕਰਕੇ ਉਹਨਾਂ ਨੂੰ
83124 ਤੋਂ ਵੱਧ ਮਾਸਕ ਫਰੀ ਵੰਡੇ ਗਏ ਹਨ, ਜੋ ਮਾਨਸਾ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ। ਇਸਤੋਂ
ਇਲਾਵਾ ਕੋਰੋਨਾ ਮਹਾਂਮਾਰੀ ਤੋਂ ਅੱਜ ਤੱਕ ਰੋਕੂ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 23207
ਵਿਆਕਤੀਆਂ ਦੇ ਮਾਸਕ ਚਲਾਣ ਕੱਟੇ ਗਏ ਹਨ। ਇਸਤ ੋਂ ਇਲਾਵਾ ਓਕਸੀਮੀਟਰ ਦੀ ਘਾਟ ਹੋਣ ਕਰਕੇ ਠੀਕ ਹ ੋ
ਚੁੱਕੇ ਵਿਅਕਤੀਆਂ ਨੂੰ ਓਕਸੀਮੀਟਰ ਵਾਪਸ ਕਰਨ ਦੀ ਅਪੀਲ ਕੀਤੀ ਗਈ। ਪਿੰਡਾਂ ਦੇ ਸਰਪੰਚਾਂ/ਮੋਹਤਬਰ
ਵਿਅਕਤੀਆਂ ਅਤ ੇ ਸ਼ਹਿਰ ਦੀਆ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਅੱਗੇ ਆਉਣ, ਪ੍ਰਸਾਸ਼ਨ
ਦਾ ਸਾਥ ਦੇਣ ਅਤੇ ਵੱਧ ਤੋਂ ਵੱਧ ਕੋਰੋਨਾਂ ਟੈਸਟ/ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਗਿਆ। ਇੰਡੀਅਨ ਮੈਡੀਕਲ
ਐਸੋਸੀਏਸ਼ਨ ਮਾਨਸਾ ਦੇ ਡਾਕਟਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪ੍ਰਸਾਸ਼ਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ
ਗਿਆ। ਜਿਸਤ ੇ ਮਾਨਸਾ ਦੇ 9 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੇ ਹਸਪਤਾਲਾਂ ਅੰਦਰ ਕੋਵਿਡ ਸੈਂਟਰ
ਸਥਾਪਤ ਕਰਨ ਦੀ ਸਹਿਮਤੀ ਦਿੱਤੀ ਗਈ। ਕੋਰੋਨਾ ਮਰੀਜਾਂ ਦੇ ਇਲਾਜ ਲਈ ਲੋੜੀਂਦੀ ਸੁਵਿਧਾ ਮੁਹੱਈਆ ਕਰਨ
ਦੇ ਮਕਸਦ ਨਾਲ ਸਿਵਲ ਹਸਪਤਾਲ ਮਾਨਸਾ ਵਿਖੇ ਸਮਾਜਸੇਵੀਆ ਦੀ ਨਾਗਰਿਕ ਤਾਲਮੇਲ ਅਤ ੇ ਕੋਵਿਡ ਸਹਾਇਤਾਂ
ਕੇਂਦਰ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਏ।
ਪੁਲਿਸ ਫੋਰਸ ਨੂੰ ਕੋਰੋਨਾ ਤੋਂ ਬਚਾਉਣ ਲਈ ਯਤਨ:
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਪੁਲਿਸ ਫੋਰਸ ਨੂੰ ਬਚਾਉਣ ਲਈ ਉਹਨਾਂ ਨੂੰ ਜਾਗਰੂਕ ਕੀਤਾ
ਗਿਆ ਹੈ ਕਿ ਹਰ ਵਕਤ ਮਾਸਕ ਪਹਿੰਨਿਆ ਜਾਵੇ, ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜਰ ਨਾਲ
ਸਾਫ ਰੱਖੇ ਜਾਣ। ਖਾਣ/ਪੀਣ ਸਾਫ ਸੁਥਰਾ ਵਰਤਿਆ ਜਾਵੇ। ਸਾਰੀ ਪੁਲਿਸ ਫੋਰਸ ਦਾ ਤਰਤੀਬਵਾਰ
ਆਰ.ਟੀ./ਪੀ.ਸੀ.ਆਰ. ਟੈਸਟ ਕਰਾਇਆ ਗਿਆ, ਜੋ ਜਾਰੀ ਹੈ ਅਤੇ ਸਾਰੇ ਕਰਮਚਾਰੀਆਂ ਅਤੇ ਉਹਨਾਂ ਦੇ
ਪਰਿਵਾਰਾਂ ਦਾ ਟੀਕਾਕਰਨ (ਵੈਕਸੀਨੇਸ਼ਨ) ਵਾਰੀ ਸਿਰ ਕਰਵਾਇਆ ਜਾ ਰਿਹਾ ਹੈ। ਕਰਮਚਾਰੀਆਂ ਨੂੰ
ਸਿਹਤਯਾਬ ਰੱਖਣ ਲਈ ਅੱਛੇ ਮਾਸਕ, ਸਾਬਣ, ਹੈਂਡ—ਸੈਨੀਟਾਈਜਰ, ਮੈਡੀਕਲ ਦਵਾਈਆਂ, ਆਡੋਮਾਸ
ਆਦਿ ਉਹਨਾਂ ਦੇ ਡਿਊਟੀ ਪੁਆਇੰਟਾਂ/ਨਾਕਿਆ ਪਰ ਮੁਫਤ ਮੁਹੱਈਆ ਕਰਵਾਈਆ ਗਈਆ ਹਨ। ਸਾਰੇ
ਕਰਮਚਾਰੀਆਂ ਦੀਆ ਮਹਿਕਮਾ ਨਾਲ ਸਬੰਧਤ ਸਮੱਸਿਆਵਾਂ/ਦੁੱਖ ਤਕਲੀਫਾਂ ਨੂੰ ਪਹਿਲ ਦੇ ਆਧਾਰ ਤੇ ਸੁਣ
ਕੇ ਯੋਗ ਹੱਲ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਕਰਮਚਾਰੀਆਂ ਦਾ ਸਲਾਨਾ ਮੈਡੀਕਲ ਸੁਰ ੂ ਕੀਤਾ
ਗਿਆ ਹੈ ਤਾਂ ਕਿਸੇ ਕਰਮਚਾਰੀ ਵਿੱਚ ਕੋਈ ਕਮੀ ਪਾਏ ਜਾਣ ਤੇ ਉਸਨੂੰ ਤੁਰੰਤ ਲੋੜੀਂਦਾ ਇਲਾਜ ਸਮੇਂ ਸਿਰ
ਮੁਹੱਈਆ ਕਰਵਾਇਆ ਜਾ ਸਕੇ। ਕਰਮਚਾਰੀਆਂ ਨੂੰ ਫਿਟ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ
ਯੋਗਾ ਕਲਾਸ ਸੁਰੂ ਕੀਤੀ ਗਈ ਹੈ ਅਤੇ ਸਮੇ ਸਮੇ ਸਿਰ ਭੰਗੜਾ ਕੋਚ ਦਾ ਪ ੍ਰਬੰਧ ਕਰਕੇ ਕਰਮਚਾਰੀਆਂ ਨੂੰ
ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਿਆ ਜਾ ਰਿਹਾ ਹੈ।
- ਵੈਕਸੀਨੇਸ਼ਨ ਲਈ ਰਜਿਸਟਰਡ ਨਫਰੀ &1730
- ਕੋਵਿਡ—19 ਵੈਕਸੀਨੇਸ਼ਨ (ਪਹਿਲੀ ਡੋਜ) ਸੁਰੂ &04—02—2021
—ਵੈਕਸੀਨੇਸ਼ਨ (ਪਹਿਲੀ ਡੋਜ) &1614
—ਰਿਫ ੂਜਲ ਕੇਸ & 116 - ਕੋਵਿਡ—19 ਵੈਕਸੀਨੇਸ਼ਨ (ਦੂਜੀ ਡੋਜ) ਸੁਰੂ &04—03—2021
—ਵੈਕਸੀਨੇਸ਼ਨ (ਦੂਜੀ ਡੋਜ) &1366 (248 ਪੈਡਿੰਗ) - ਆਰ.ਟੀ/ਪੀ.ਸੀ.ਆਰ. ਟੈਸਟ &2909 (ਪੁਲਿਸ)
- ਪੌਜੇਟਿਵ ਐਕਟਿਵ ਕੇਸ (ਪੁਲਿਸ) &03
ਮਾਨਸਾ ਨਿਵਾਸੀਆਂ ਨੂੰ ਸੰਦੇਸ਼:
ਮੌਜੂਦਾ ਸੰਦੇਸ਼ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤ ੇ ਸਮਾਜ ਦਾ
ਬਚਾਅ ਕਰਨਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਲੋੜੀਂਦੀਆ ਸਾਵਧਾਨੀਆਂ ਦੀ ਪਾਲਣਾ
ਕਰਦੇ ਹੋੲ ੇ ਆਪਣੇ ਹੱਥ ਸਾਬਣ ਜਾਂ ਹੈਡ—ਸੈਨੀਟਾਈਜ਼ਰ ਨਾਲ ਸਾਫ ਰੱਖੀਏ, ਨੱਕ/ਮੂੰਹ ਤੇ ਮਾਸਕ ਪਾ ਕੇ ਰੱਖੀਏ,
ਬਿਨਾ ਕੰਮਕਾਜ਼ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ
ਰੱਖੀਏ, ਸਮੇਂ ਸਮੇਂ ਸਿਰ ਆਰ.ਡੀ/ਪੀ.ਸੀ.ਆਰ. (ਕੋਰੋਨਾ ਟੈਸਟਿੰਗ) ਕਰਵਾਇਆ ਜਾਵੇ ਅਤੇ ਬਿਨਾ ਝਿਜਕ
ਆਪਣੇ, ਆਪਣੇ ਪਰਿਵਾਰ ਦੇ ਵੈਕਸੀਨੇਸ਼ਨ ਕਰਵਾਈ ਜਾਵੇ ਅਤ ੇ ਗਲੀ/ਮੁਹੱਲੇ/ਦੋਸਤ/ਮਿੱਤਰ/ਰਿਸ਼ਤੇਦਾਰਾਂ ਨੂੰ
ਵੈਕਸੀਨੇਸ਼ਨ ਕਰਵਾਉਣ ਲਈ ਪੇ੍ਰਰਿਤ ਕੀਤਾ ਜਾਵੇ, ਪ੍ਰਸਾਸ਼ਨ ਦਾ ਸਾਥ ਦਿੱਤਾ ਜਾਵੇ, ਜਾਰੀ ਗਾਈਡਲਾਈਜ਼ ਦੀ
ਪਾਲਣਾ ਕੀਤੀ ਜਾਵੇ, ਅਫਵਾਹਾਂ ਤੋਂ ਬਚਿਆ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਤੇ ਕਾਬ ੂ ਪਾਇਆ ਜਾ ਸਕੇ।
ਹੋਰ ਪ੍ਰਾਪਤੀਆ/ਪ੍ਰਗਤੀਆਂ :
- ਵਹੀਕਲਾਂ (ਟਰੱਕਾਂ) ਦੀਆ ਚਾਂਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟਸ ਦੇ ਆਧਾਰ ਤੇ ਨਵੀਆਂ
ਰਜਿਸਟਰੇਜ਼ਨਾਂ ਤਿਆਰ ਕਰਕੇ ਭੋਲੇ ਭਾਂਲੇ ਲੋਕਾਂ ਨੂੰ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਵਹੀਕਲ ਗਿਰੋਹ ਨੂੰ
ਮੁਕੱਦਮਾ ਨੰਬਰ 134 ਮਿਤੀ 11—08—2020 ਅ/ਧ 420,465,467,468,471,120—ਬੀ. ਹਿੰ:ਦੰ:
ਥਾਣਾ ਸਿਟੀ ਬ ੁਢਲਾਡਾ ਵਿੱਚ ਕਾਬ ੂ ਕਰਕੇ ਕਰੀਬ ਢਾਈ ਕਰੋੜ ਰੁਪਏ ਦੀ ਮਾਲੀਤੀ ਦੇ 12 ਟਰੱਕ ਬਰਾਮਦ
ਕੀਤੇ ਗਏ ਹਨ। - ਵਹੀਕਲ ਚੋਰ ਗਿਰੋਹ ਦਾ ਪਰਦਾਫਾਸ ਕਰਕੇ ਮੁਕੱਦਮਾ ਨੰਬਰ 34 ਮਿਤੀ 21—02—2021 ਅ/ਧ
379—ਬੀ,379,411 ਹਿੰ:ਦੰ:ਥਾਣਾ ਸਿਟੀ—2 ਮਾਨਸਾ ਅਤ ੇ ਮੁਕੱਦਮਾ ਨੰਬਰ 6 ਮਿਤੀ 06—01—2021
ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ 4 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦੀਆ 3
ਗੱਡੀਆ (ਬਲੈਰੋ ਕੈਂਪਰ, ਅਲਟੋ ਕਾਰ, ਜੈਨ ਕਾਰ), 9 ਮੋਟਰਸਾਈਕਲ ਅਤ ੇ 10 ਮੋਬਾਇਲ ਫੋਨਾਂ ਦੀ
ਬਰਾਮਦਗੀ ਕੀਤੀ ਗਈ। ਵਹੀਕਲਾਂ/ਸਮਾਨ ਦੀ ਕੁੱਲ ਮਾਲੀਤੀ ਕਰੀਬ 8,50,000/—ਰੁਪੲ ੇ ਤੋਂ ਵੱਧ
ਬਣਦੀ ਹੈ। - ਮਿਤੀ 30—01—2021 ਦੀ ਰਾਤ ਨੂੰ ਪਿੰਡ ਤਾਲਬਵਾਲਾ ਦੇ ਪਟਰੋਲ ਪੰਪ ਤੇ ਮਾਰੂ ਹਥਿਆਰਾਂ ਨਾਲ
ਲੈਸ ਲੁਟੇਰਿਆ ਵੱਲੋਂ ਪਟਰੋਲ ਪੰਪ ਦੇ ਮੁਲਾਜਮਾਂ ਦੀ ਕੁੱਟਮਾਰ ਕਰਕੇ ਕਮਰੇ ਅੰਦਰ ਬੰਦ ਕਰਕੇ ਨਗਦੀ
ਅਤ ੇ ਹੋਰ ਸਮਾਨ ਦੀ ਲੁੱਟ ਕਰਨ ਸਬੰਧੀ ਦਰਜ਼ ਹੋੲ ੇ ਅਨਟਰੇਸ ਮੁਕੱਦਮਾ ਨੰਬਰ 14 ਮਿਤੀ
31—01—2021 ਅ/ਧ 395 ਹਿੰ:ਦੰ: ਅਤ ੇ 25 ਅਸਲਾ ਐਕਟ ਥਾਣਾ ਬੋਹਾ ਨੂੰ ਟਰੇਸ ਕਰਕੇ 5 ਮੁਲਜਿਮਾਂ
ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3 ਕਿਰਪਾਨਾਂ, 1 ਦਾਹ ਲੋਹਾ, 1 ਖਪਰਾ ਲੋਹਾ, 2 ਮੋਟਰਸਾਈਕਲ ਅਤ ੇ
1 ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। - ਮਿਤੀ 19—01—2021 ਨੂੰ ਸ਼ਹਿਰ ਮਾਨਸਾ ਦੇ ਵਾਟਰ ਵਰਕਸ ਰੋਡ ਪਰ ਮੈਡੀਸਿਟੀ ਹਸਪਤਾਲ ਨੇੜਿਓ
ਮੋਟਰਸਾਈਕਲ ਪਰ ਸਵਾਰ ਦੋ ਨਾਮਲੂਮ ਵਿਅਕਤੀਆ ਵੱਲੋਂ ਮੁਦੱਈ ਸੁਰੇਸ਼ ਕੁਮਾਰ ਪੁੱਤਰ ਬਨਾਰਸੀ
ਦਾਸ ਵਾਸੀ ਮਾਨਸਾ ਪਾਸੋਂ 1,60,000/—ਰੁਪੲ ੇ ਦੀ ਖੋਹ ਕਰਨ ਸਬੰਧੀ ਦਰਜ ਹੋੲ ੇ ਅਨਟਰੇਸ ਮੁਕੱਦਮਾ
ਨੰਬਰ 4 ਮਿਤੀ 19—01—2021 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ ਨੂੰ ਟਰੇਸ ਕਰਕੇ ਦ ੋ
ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਬਰਾਮਦਗੀ ਕੀਤੀ ਗਈ ਹੈ। - ਮਿਤੀ 04—01—2021 ਦੀ ਰਾਤ ਥਾਣਾ ਸਦਰ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਕੁਝ ਅਣਪਛਾਤੇ
ਵਿਆਕਤੀਆਂ ਵੱਲੋਂ ਮਾਰੂ ਹਥਿਆਰਾਂ ਦੇ ਜੋਰ ਨਾਲ ਸ਼ਰਾਬ ਦਾ ਠੇਕਾ ਭੰਨ ਕੇ ਸ਼ਰਾਬ ਅਤ ੇ ਨਗਦੀ ਦੀ
ਲੁੱਟ/ਖੋਹ ਕਰਕੇ ਲੈ ਜਾਣ ਸਬੰਧੀ ਦਰਜ਼ ਹੋੲ ੇ ਅਨਟਰੇਸ ਮੁਕੱਦਮਾ ਨੰਬਰ 3 ਮਿਤੀ 05—01—2021 ਅ/ਧ
395,382,379—ਬੀ.(2) ਹਿੰ:ਦੰ: ਥਾਣਾ ਸਦਰ ਮਾਨਸਾ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 5
ਮੁਲਜਿਮਾਂ ਕਾਬ ੂ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤੀ ਜੈਨ ਕਾਰ, 2 ਮੋਟਰਸਾਈਕਲ ਸਮੇਤ 9
ਪੇਟੀਆ ਸ਼ਰਾਬ, ਨਗਦੀ 15,000 ਰੁਪੲ ੇ ਅਤ ੇ ਇੱਕ ਰਾਡ ਲੋਹਾ ਬਰਾਮਦ ਕੀਤੇ ਗਏ ਹਨ। - ਹਥਿਆਰ ਦਿਖਾਂ ਕੇ ਗੱਡੀ ਖੋਹਣ ਅਤ ੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ
ਗਿਰੋਹ ਦੇ 7 ਲੁਟੇਰਿਆਂ ਨੂੰ ਮੁਕੱਦਮਾਂ ਨੰਬਰ 237 ਮਿਤੀ 18—09—2020 ਅ/ਧ 25/54/59 ਅਸਲਾ
ਐਕਟ ਥਾਣਾ ਸਰਦੂਲਗੜ ਵਿੱਚ ਕਾਬ ੂ ਕਰਕੇ 5 ਪਿਸਟਲ 32 ਬੋਰ ਦੇਸੀ ਸਮੇਤ 33 ਰੌਂਦ ਜਿੰਦਾ ਅਤ ੇ ਖੋਹ
ਕੀਤੀ ਸਵਿੱਫਟ ਡਿਜਾਇਰ ਕਾਰ ਨੰ:ਪੀਬੀ.01ਸੀ—0865 ਨੂੰ ਬਰਾਮਦ ਕੀਤਾ ਗਿਆ ਹੈ। ਜਿਹਨਾਂ ਵਿਰ ੁੱਧ
ਪੰਜਾਬ, ਹਰਿਆਣਾ ਪ੍ਰਾਂਤਾਂ ਦੇ ਵੱਖ ਵੱਖ ਥਾਣਿਆਂ ਅੰਦਰ ਲੁੱਟ/ਖੋਹ, ਨਸਿ਼ਆਂ ਅਤ ੇ ਅਸਲਾ ਐਮੋਨੀਸ਼ਨ ਦੇ
ਮੁਕੱਦਮੇ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚ ਇਹ ਸਜਾ—ਜਾਬਤਾ ਹਨ। - ਸ਼ਹਿਰ ਮਾਨਸਾ ਅਤੇ ਇਸਦੇ ਆਸ/ਪਾਸ ਦੇ ਇਲਾਕਾ ਅੰਦਰ ਸੱਟਾਂ ਮਾਰ ਕੇ ਲੁੱਟ/ਖੋਹ/ਚੋਰੀ ਦੀਆ 15 ਤੋਂ
ਵੱਧ ਵਾਰਦਾਤਾਂ ਨੂੰ ਅੰਜਾਂਮ ਦੇਣ ਵਾਲੇ ਗਿਰੋਹ ਦੇ 5 ਮੁਲਜਿਮਾਂ ਮੌਂਟੀ ਪੁੱਤਰ ਜਰਨੈਲ ਸਿੰਘ ਉਰਫ
ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ ਰੋਡ ਮਾਨਸਾ, ਗੁਰਬਖਸ਼ ਸਿੰਘ ਉਰਫ ਲਾਡੀ
ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋਖਰ ਖੁਰਦ ਮਾਨਸਾ, ਮਨਪਰੀਤ ਸਿੰਘ ਉਰਫ ਮਨੀ
ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖਿਆਲਾ ਕਲਾਂ, ਗੁਰਵਿੰਦਰ ਸਿੰਘ ਉਰਫ
ਟਿੱਡਾ ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ ਅਤ ੇ ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੱਪੂ ਸਿੰਘ
ਵਾਸੀ ਬਿਜਲੀ ਗਰਿੱਡ ਦੀ ਬੈਂਕਸਾਈਡ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਦੀ ਗ੍ਰਿਫਤਾਰੀ ਨਾਲ
ਜਿਲਾ ਮਾਨਸਾ ਦੇ ਵੱਖ ਵੱਖ ਥਾਣਿਆਂ ਅੰਦਰ ਦਰਜ਼ ਹੋਏ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰ ਲਿਆ
ਗਿਆ ਹੈ। ਜਿਹਨਾਂ ਪਾਸੋਂ ਵੱਖ ਵੱਖ ਥਾਵਾਂ ਤੋਂ ਲੁੱਟ/ਖੋਹ/ਚੋਰੀ ਕੀਤੀ ਇੱਕ ਜੈਨ ਕਾਰ, 2
ਮੋਟਰਸਾਈਕਲ, 1 ਐਕਟਿਵਾ ਸਕੂਟਰੀ, 5 ਮੋਬਾਇਲ ਫੋਨਾਂ ਨ ੂੰ ਬਰਾਮਦ ਕੀਤਾ ਗਿਆ ਹੈ।
- ਮਾਂਹ ਮਾਰਚ—2020 ਦੌਰਾਨ ਪਿੰਡ ਬਣਾਂਵਾਲੀ ਵਿਖੇ ਰਾਤ ਸਮੇਂ ਘਰ ਅੰਦਰ ਦਾਖਲ ਹੋ ਕੇ ਬਜੁਰਗ
ਜੋੜੇ ਦੇ ਸੱਟਾਂ ਮਾਰ ਕੇ ਉਹਨਾਂ ਦੇ ਹੱਥ—ਪੈਰ ਬੰਨ ਕੇ ਘਰ ਅੰਦਰੋ ਨਗਦੀ 7 ਲੱਖ ਰੁਪੲ ੇ ਦੀ ਲੁੱਟ ਕਰਨ
ਸਬੰਧੀ ਦਰਜ਼ ਮੁਕੱਦਮਾ ਨੰਬਰ 92 ਮਿਤੀ 29—03—2020 ਅ/ਧ 458,380,392,395 ਹਿੰ:ਦੰ: ਥਾਣਾ
ਸਦਰ ਮਾਨਸਾ ਨੂੰ ਟਰੇਸ ਕਰਕੇ ਲੁਟੇਰਿਆਂ ਦਾ ਸੁਰਾਗ ਲਗਾ ਕੇ ਅੰਮ੍ਰਿਤਪਾਲ ਸਿੰਘ ਉਰਫ ਅਮਰਤੀ ਪੁੱਤਰ
ਮੱਖਣ ਸਿੰਘ, ਅਮਰੀਕ ਸਿੰਘ ਉਰਫ ਨੀਟਾ ਪੁੱਤਰ ਹਾਕਮ ਸਿੰਘ, ਸੁਖਦੀਪ ਸਿੰਘ ਉਰਫ ਕਾਲੂ ਅਤੇ
ਗੁਰਤ ੇਜ ਸਿੰਘ ਉਰਫ ਮੱਦੀ ਪੁੱਤਰਾਨ ਬਾਬੂ ਸਿੰਘ ਵਾਸੀਆਨ ਰਾਏਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ,
ਜਿਹਨਾਂ ਪਾਸੋਂ 1,21,900/—ਰੁਪੲ ੇ ਦੀ ਨਗਦੀ ਬਰਾਮਦ ਕਰਵਾਈ ਗਈ ਹੈ। - ਅੰਤਰਰਾਜੀ ਵਹੀਕਲ ਚੋਰ ਗਿਰੋਹ ਦੇ 3 ਮੁਲਜਿਮਾਂ ਸਤਨਾਮ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ
ਸਿੰਘ, ਬਲਕਰਨ ਸਿੰਘ ਉਰਫ ਲੱਖੀ ਪੁੱਤਰ ਹਰਭਜਨ ਸਿੰਘ ਵਾਸੀਆਨ ਖਿਆਲਾ ਕਲਾਂ ਅਤ ੇ ਅਮਨਦੀਪ
ਕੁਮਾਰ ਉਰਫ ਮੰਗੂ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਕਲਾਂ ਨੂੰ ਮੁਕੱਦਮਾ ਨੰਬਰ 34 ਮਿਤੀ
01—02—2021 ਅ/ਧ 379,473,411,120—ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਕਾਬ ੂ ਕਰਕੇ ਚੋਰੀ
ਦੇ 6 ਬੁੱਲਟ ਮੋਟਰਸਾਈਕਲ ਜਿਹਨਾਂ ਦੀ ਕ ੁੱਲ ਮਾਲੀਤੀ 8 ਲੱਖ ਰੁਪਏ ਬਣਦੀ ਹੈ, ਬਰਾਮਦ ਕੀਤੇ। - ਅੰਤਰਰਾਜੀ ਵਹੀਕਲ ਚੋਰ ਗਿਰੋਹ ਵਿਰੁੱਧ ਦਰਜ਼ 2 ਮੁਕੱਦਮਿਆਂ (ਮੁ:ਨੰ:29 ਮਿਤੀ
01—04—2021ਅ/ਧ 420,379,473,34 ਹਿੰ:ਦੰ: ਥਾਣਾ ਜੋਗਾ ਅਤ ੇ ਮੁਕ:ਨੰ:50 ਮਿਤੀ
03—04—2021 ਅ/ਧ 379,411 ਹਿੰ:ਦੰ: ਥਾਣਾ ਭੀਖੀ ਵਿੱਚ 3 ਮੁਲਜਿਮਾਂ ਬੇਅੰਤ ਸਿੰਘ ਉਰਫ ਹੈਪੀ
ਪੁੱਤਰ ਤੇਜਾ ਸਿੰਘ ਵਾਸੀ ਜੋਗਾ, ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ
(ਹਰਿਆਣਾ) ਅਤ ੇ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬੋ (ਬਠਿੰਡਾ) ਨੂੰ
ਕਾਬ ੂ ਕੀਤਾ ਗਿਆ ਹੈ। ਇਹਨਾਂ ਪਾਸੋਂ ਚੋਰੀ ਦੇ ਕੁੱਲ 10 ਮੋਟਰਸਾਈਕਲ (3 ਬੁਲਟ O 4 ਸਪਲੈਂਡਰ O 2
ਹੀਰੋ ਡੀਲਕਸ O 1 ਪਲਟੀਨਾ) ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਟਰਸਾਈਕਲਾਂ ਦੀ ਕੁੱਲ
ਮਾਲੀਤੀ ਕਰੀਬ 6 ਲੱਖ ਰੁਪਏ ਬਣਦੀ ਹੈ। - ਅੰਤਰਰਾਜੀ ਮੋਟਰਸਾਈਕਲ ਚੋਰ ਗਿਰੋਹ ਦੇ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ
ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ
ਸਿੰਘ ਵਾਸੀਅਨ ਮਾਨਸਾ ਅਤੇ ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ
ਆਬਾਦ ਪਿੰਡ ਕੋਰਵਾਲਾ ਨੂੰ ਕਾਬ ੂ ਕਰਕੇ ਕੁੱਲ 8 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ
ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜਾਰ ਰੁਪੲ ੇ ਬਣਦੀ ਹੈ। - ਮਾਨਸਾ ਪੁਲਿਸ ਵੱਲੋਂ ਕਾਊਟਰ ਇੰਟੈਲੀਜੈਂਸ ਬਠਿੰਡਾ ਨਾਲ ਸਾਂਝੀ ਕਾਰਵਾਈ ਕਰਦੇ ਹੋੲ ੇ ਜਾਅਲੀ ਕਰੰਸੀ
ਦਾ ਧੰਦਾ ਕਰਨ ਵਾਲੇ 2 ਮੁਲਜਿਮਾਂ ਪ੍ਰਗਟ ਸਿੰਘ ਉਰਫ ਜੀਤੀ ਪੁੱਤਰ ਮਿੱਠੂ ਸਿੰਘ ਵਾਸੀ ਬੀਰ ਕਲਾਂ
(ਸੰਗਰੂਰ) ਅਤ ੇ ਰਾਜ ਰਾਣੀ ਪਤਨੀ ਕਰਮਜੀਤ ਸਿੰਘ ਵਾਸੀ ਮਾਨਸਾ ਨੂੰ ਮੁਕੱਦਮਾ ਨੰਬਰ 21 ਮਿਤੀ
05—02—2021 ਅ/ਧ 489, 489—ਏ. ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ ਕਾਬ ੂ ਕਰਕੇ ਉਹਨਾਂ
ਪਾਸੋਂ 4 ਲੱਖ 75 ਹਜ਼ਾਰ ਰੁਪੲ ੇ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। - ਮਿਤੀ 06—03—2021 ਨੂੰ ਪਿੰਡ ਖਿੱਲਣ ਵਿਖੇ ਜਸਦੇਵ ਸਿੰਘ ਉਰਫ ਦੇਬੀ (ਉਮਰ ਕਰੀਬ 60
ਸਾਲ)ਪੁੱਤਰ ਮੱਘਰ ਸਿੰਘ ਵਾਸੀ ਖਿੱਲਣ ਦੇ ਕਤਲ ਸਬੰਧੀ ਦਰਜ਼ ਹੋੲ ੇ ਅਨਟਰੇਸ ਮੁਕੱਦਮਾ ਨੰ: 78
ਮਿਤੀ 07—03—2021 ਅ/ਧ 302 ਹਿੰ:ਦੰ: ਥਾਣਾ ਸਦਰ ਮਾਨਸਾ ਨੂੰ ਕੁਝ ਹੀ ਘੰਟਿਆਂ ਅੰਦਰ ਟਰੇਸ ਕਰਕੇ
ਮੁਲਜਿਮ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਖਿੱਲਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। - ਮਾਨਸਾ ਪੁਲਿਸ ਵੱਲੋਂ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦੇ ਹੋੲ ੇ ਪਬਲਿਕ ਦੇ ਗੁੰਮ ਹੋੲ ੇ ਜਾਂ ਚੋਰੀ
ਹੋਏ ਮੋਬਾਇਲ ਫੋਨ ਰਿਕਵਰ ਕਰਕੇ ਕੁੱਲ 913 ਮੋਬਾਇਲ ਫੋਨ ਬਰਾਮਦ ਕਰਕੇ ਸਬੰਧਤ ਮਾਲਕਾਂ ਦੇ ਹੋਏ
ਵਿ¤ਤੀ ਨੁਕਸਾਨ ਦੀ ਭਰਪਾਈ ਕਰਨ ਵਿ¤ਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵ¤ਲੋਂ ਬਹੁਤ ਮਹ¤ਤਵਪੂਰਣ ਰੋਲ
ਅਦਾ ਕੀਤਾ ਗਿਆ ਹੈ। - ਮਾਨਸਾ ਪੁਲਿਸ ਵੱਲੋਂ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌਰ ਤੇ ਮਾਇਨਿੰਗ ਕਰਦੇ ਮੌਕਾ ਪਰ 2
ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ) ਅਤ ੇ ਸੁਖਦੇਵ
ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਮੌਕਾ ਪਰ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ
ਮੁਕੱਦਮਾ ਨੰਬਰ 120 ਮਿਤੀ 22—04—2021 ਅ/ਧ 379 ਹਿੰ:ਦੰ: ਅਤ ੇ 21 ਮਾਈਨਜ ਐਂਡ ਮਿਨਰਲਜ
(ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ—1957 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਜਿਹਨਾਂ ਪਾਸੋਂ ਇੱਕ ਬਲੈਰੋ ਕੈਪਰ, ਦੋ ਟਰੈਕਟਰ ਸੋਨਾਲੀਕਾ ਸਮੇਤ ਫਰਸ਼ੀ ਟੇਲਰ, ਪੋਕਲੇਨ ਮਸ਼ੀਨ ਮਾਰਕਾ
ਅਵੇਸ ਪੀਸੀ.200 ਅਤੇ ਦੋ ਟਰੱਕ ਟਿੱਪਰਾਂ ਦੀ ਬਰਾਮਦਗੀ ਕੀਤੀ ਗਈ ਹੈ।
- ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਮਿਤੀ 18—05—2021 ਤੱਕ ਜਿਲਾ ਮਾਨਸਾ ਦੇ ਕਰੀਬ 200 ਪਿੰਡਾਂ ਨੇ
ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਠੀਕਰੀ ਪਹਿਰੇ ਲਗਾ ਕੇ ਸੈਲਫ ਲਾਕਡਾਊਨ ਲਾਗੂ ਕੀਤਾ। - ਮਾਨਸਾ ਪੁਲਿਸ ਨੇ ਚੋਰੀ ਦੀਆ ਵਾਰਦਾਤਾਂ ਦੇ ਮਿਤੀ 01—08—2020 ਤੋਂ ਅੱਜ ਤੱਕ 107 ਅਨਟਰੇਸ
ਮੁਕੱਦਮਿਆਂ ਨੂੰ ਟਰੇਸ ਕਰਕੇ 176 ਮੁਲਜਿਮਾਂ ਨੂੰ ਕਾਬ ੂ ਕੀਤਾ ਗਿਆ। ਜਿਹਨਾਂ ਪਾਸੋਂ
37,40,770/—ਰੁਪੲ ੇ ਦੇ ਮਾਲ ਦੀ ਬਰਾਮਦਗੀ ਕਰਵਾਈ ਗਈ ਹੈ। - ਮਾਨਸਾ ਪੁਲਿਸ ਵੱਲੋਂ ਮਿਤੀ 01—08—2020 ਤੋਂ ਅੱਜ ਤੱਕ ਕੁੱਲ 33 ਪੀ.ਓਜ਼ (ਅ/ਧ 82—83
ਜਾ:ਫੌ:&14 O ਅ/ਧ 299 ਜਾ:ਫੌ&19) ਨੂੰ ਗ੍ਰਿਫਤਾਰ ਕੀਤਾ ਗਿਆ ਹੈ। - ਵਾਤਾਵਰਨ ਦੀ ਸੁੱਧਤਾਂ ਲਈ ਮਾਨਸਾ ਪੁਲਿਸ ਵੱਲੋਂ ਪੁਲਿਸ ਲਾਈਨ ਮਾਨਸਾ, ਥਾਣਿਆਂ/ਚੌਕੀਆਂ ਅਤੇ
ਪੁਲਿਸ ਦਫਤਰਾਂ ਦੀ ਖਾਲੀ ਪਈ ਜਗ੍ਹਾਂ ਵਿਖੇ 4,500 ਤੋਂ ਵੱਧ ਫਲਦਾਰ ਅਤ ੇ ਛਾਂਦਾਰ ਪੌਦੇ ਲਗਾੲ ੇ ਗਏ
ਅਤ ੇ ਮਿਤੀ 05—06—2021 ਨੂੰ ਵਾਤਾਵਰਣ ਦਿਵਸ ਮੌਕੇ ਜਿਲਾ ਅੰਦਰ 5000 ਪੌਦੇ ਹੋਰ ਲਗਾਉਣ ਦੀ
ਮੁਹਿੰਮ ਆਰੰਭੀ ਗਈ ਹੈ। ਇਸਤ ੋਂ ਇਲਾਵਾ ਜੀਵ—ਜੰਤੂਆਂ, ਪੰਛੀਆਂ ਦੀ ਮੁੜ ਉਤਪਤੀ ਲਈ ਅਤ ੇ ਪਹਿਲਾਂ
ਵਾਲੇ ਪੰਜਾਬ ਦੀ ਸਿਰਜਣਾ ਦੇ ਮੱਦੇਨਜ਼ਰ ਪੁਲਿਸ ਲਾਈਨ ਮਾਨਸਾ ਵਿਖੇ 140 ਸੇਕ ੁਅਰ ਮੀਟਰ ਜਗ੍ਹਾਂ ਵਿੱਚ
38 ਕਿਸਮਾਂ ਦੇ 375 ਬੂਟੇ ਲਗਵਾ ਕੇ ਛੋਟਾ ਮੀਯਾਂਵਾਕੀ ਜੰਗਲ ਸਥਾਪਤ ਕਰਕੇ ਸੁਰੂਆਤ ਕੀਤੀ ਗਈ ਅਤੇ
7 ਹੋਰ ਜੰਗਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। - ਮਿਤੀ 26—05—2021 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ 45 ਸੁਕ ੇਅਰ ਮੀਟਰ
ਜਗ੍ਹਾਂ ਵਿੱਚ 53 ਕਿਸਮਾਂ ਦੇ 160 ਬੂਟੇ ਲਗਵਾ ਕੇ ਛੋਟੀ ਮੀਆਂਵਾਕੀ ਬਗੀਚੀ ਬਣਾਈ ਗਈ। ਇਸਤੋਂ
ਪਹਿਲਾਂ ਵੀ ਡੀ.ਐਸ.ਪੀ. ਦਫਤਰ ਸਰਦੂਲਗੜ ਅਤੇ ਥਾਣਾ ਜੌੜਕੀਆਂ ਵਿਖੇ ਛੋਟੀਆਂ ਮੀਆਂਵਾਕੀ
ਬਗੀਚੀਆਂ ਤੋਂ ਇਲਾਵਾ ਪੁਲਿਸ ਲਾਈਨ ਮਾਨਸਾ ਵਿਖੇ 2 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ
ਲਗਵਾਇਆ ਗਿਆ ਹੈ। - ਸੜਕੀਂ ਦੁਰਘਟਨਾਵਾਂ ਰੋਕਣ ਸਬੰਧੀ ਮਾਨਯੋਗ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ੋਸੜਕ
ਸੁਰੱਖਿਆ—ਜੀਵਨ ਰੱਖਿਆੋ ਦੇ ਨਾਹਰੇ ਤਹਿਤ ਜਿਲਾ ਅੰਦਰ ਮਿਤੀ 18—01—2021 ਤੋਂ 17—02—2021
ਤੱਕ ਮਨਾਏ ਗਏ ੋਨੈਸ਼ਨਲ ਰੋਡ ਸੇਫਟੀ ਮਹੀਨਾੋ ਦੌਰਾਨ ਵਿਲੇਜ ਪੁਲਿਸ ਅਫਸਰਾਨ (ਵੀ.ਪੀ.ਓਜ਼.) ਰਾਹੀ
25,000 ਤੋਂ ਵੱਧ ਰਿਫਲੈਕਟਰ ਵਹੀਕਲਾਂ ਤੇ ਲਗਾਏ ਗਏ। - ਮਾਨਸਾ ਪੁਲਿਸ ਵੱਲੋਂ ਕੀਤੇ ਸਖਤ, ਨਿਰਪੱਖ ਅਤ ੇ ਪਾਰਦਰਸ਼ੀ ਸੁਰੱਖਿਆਂ ਪ੍ਰਬੰਧਾਂ ਦੇ ਮੱਦੇਨਜ਼ਰ ਜਿਲਾ
ਅੰਦਰ ਹੋਈਆ ਨਗਰ ਕੌਸ਼ਲ ਅਤ ੇ ਨਗਰ ਪੰਚਾਇਤ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ
ਚੜਿਆ।ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜਿਲਾ ਅੰਦਰ ਕੋਈ ਵੀ ਅਣਸੁਖਾਂਵੀ ਘਟਨਾਂ ਨਹੀ
ਵਾਪਰੀ, ਜਿਸ ਸਬੰਧੀ ਪਬਲਿਕ ਵੱਲੋਂ ਮਾਨਸਾ ਪੁਲਿਸ ਦੀ ਪ੍ਰਸੰਸਾਂ ਕੀਤੀ ਗਈ। - ਕਰਮਚਾਰੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਸਬੰਧੀ ਪੁਲਿਸ ਲਾਈਨ ਮਾਨਸਾ ਵਿਖੇ
ਹਫਤਾਵਰੀ ਯੋਗਾ ਕੋਰਸ ਸੁਰੂ ਕੀਤਾ ਗਿਆ ਹੈ।