*ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਨੋਜਵਾਨਾਂ ਵਿੱਚ ਪਾਇਆ ਜਾ ਰਿਹਾ ਹੈ ਬਹੁਤ ਉਤਸ਼ਾਹ-ਸਰਬਜੀਤ ਸਿੰਘ*

0
32

ਮਾਨਸਾ 18,ਜੂਨ (ਸਾਰਾ ਯਹਾਂ/ਜੋਨੀ ਜਿੰਦਲ): ਹਰ ਸਾਲ ਦੀ ਤਰਾਂ ਇਸ ਸਾਲ ਵੀ ਨੋਜਵਾਨਾਂ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਸਮੂਹ ਨਹਿਰੂ ਯੁਵਾ ਕੇਂਦਰਾਂ ਦੇ ਸਹਿਯੋਗ ਨਾਲ ਪਿਛਲੇ ਇੱਕ ਹਫਤੇ ਤੋ ਇਸ ਸਬੰਧੀ ਤਿਆਰੀਆਂ ਚਲ ਰਹੀਆਂ ਹਨ ।ਇਸ ਸਾਲ ਕੋਰੋਨਾ ਪ੍ਰਤੀ ਸਾਵਧਾਨੀਆ ਨੂੰ ਵਰਤਦੇ ਹੋਏ ਕਿਸੇ ਕਿਸਮ ਦਾ ਵੱਡਾ ਇੱਕਠ ਨਹੀ ਕੀਤਾ ਜਾ ਰਿਹਾ ਅਤੇ ਸਮੂਹ ਗਤੀਵਿਧੀਆਂ ਆਨਲਾਈਨ ਜਾਂ ਘਰਾਂ ਵਿੱਚ ਰਹਿ ਕਿ ਹੀ ਕੀਤੀਆਂ ਜਾ ਰਹੀਆਂ ਹਨ।
ਇਸ ਬਾਰੇ ਜਾਣਕਾਰੀ ਸਾਝੀ ਕਰਦਿਆਂ  ਜਿਲਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱੱਸਿਆ ਸਮੂਹ ਯੂਥ ਕਲੱਬਾਂ ਦੀ ਆਨਲਾਈਨ ਮੀਟਿੰਗ ਕਰਕੇ ਕਲੱਬਾਂ ਨੂੰ ਘਰ ਵਿੱਚ ਹੀ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਯੋਗ ਕਰਨ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ  ਕਿ ਜਿਲ੍ਹੇ ਵਿੱਚ 10-10 ਕਲੱਬਾਂ ਦੇ ਕੱਲਸਟਰ ਬਣਾਏ ਗਏ ਹਨ ਅਤੇ ਉਹਨਾਂ ਉਪਰ ਇੱਕ ਇੱਕ ਟਰੇਨਿਰ ਲਾਇਆ ਗਿਆ ਹੈ ਜੋ ਹਰ ਰੋਜ ਯੋਗ ਕਰਵਾਕੇ ਲੋਕਾਂ ਨੂੰ ਸਰੀਰਕ ਅਤੇ ਮਾਨਿਸਕ ਤੰਦਰੁਸਤ ਕਰ ਰਹੇ ਹਨ।ਜਿਲ੍ਹਾ ਯੂਥ ਅਫਸਰ ਨੇ ਕਿਹਾ ਕਿ ਮਿੱਤੀ 21 ਜੂਨ ਨੂੰ ਯੋਗ ਵਿੱਚ ਯੋਗਦਾਨ ਪਾਉਣ ਵਾਲੇ ਯੋਗ ਗੁਰੂਆਂ ਅਤੇ ਯੋਗ ਟਰੇਨਿਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮਨਾਏ ਜਾ ਰਹੇ ਅੰਤਰ-ਰਾਸ਼ਟਰੀ ਯੋਗ ਦਿਵਸ ਬਾਰੇ ਹੋਰ ਜਾਣਕਾਰੀ ਸਾਝੀ ਕਰਦਿਆਂ ਲੇਖਾ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਯੋਗ ਸਬੰਧੀ ਲੋਕਾਂ ਵਿੱਚ ਜਾਗੂਰਕਤਾ ਪੈਦਾ ਕਰਨ ਲਈ ਜਿਥੇ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਉਥੇ ਹੀ ਜਾਗਰੂਕਤਾ ਲਿਆਉਣ ਵਾਲੇ ਵੱਖ ਵੱਖ ਵਿਸ਼ੇ ਜਿਵੇ ਕੁਇੱਜ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਡਾ.ਘੰਡ ਨੇ ਕਿਹਾ ਕਿ ਯੋਗ ਨਾਲ ਨਾ ਕੇਵਲ ਸਰੀਰਕ ਤੰਦਰੁਸਤੀ ਰਹਿੰਦੀ ਹੈ ਬਲਕਿ ਇਸ ਨਾਲ ਮਾਨਿਸਕ ਪ੍ਰੇਸ਼ਾਨੀਆਂ ਤੋ ਵੀ ਦੂਰ ਰਹਿੰਦਾ ਹੈ।ਉਹਨਾਂ ਸਮੂਹ ਨੋਜਵਾਨਾਂ ਨੂੰ ਵੱਧ ਚੜ ਕਿ ਇਸ ਯੋਗ ਦਿਵਸ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਐਡਵੋਕੇਟ ਬਲਵੰਤ ਭਾਟੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੋਗ ਅਤੇ ਉਸ ਦੇ ਇਤਹਾਸ ਬਾਰੇ ਚਾਨਣਾ ਪਾਇਆ ਇਸ ਤੋ ਇਲਾਵਾ ਉਹਨਾਂ ਮੁੱਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਭਾਗੀਦਾਰਾਂ ਨਾਲ ਸਾਝੀ ਕੀਤੀ।
ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਵੱਖ ਵੱਖ ਕਲੱਸਟਰਾਂ ਲਈ ਜਿੰਨਾਂ ਵਿੱਚ ਲਵਪ੍ਰੀਤ ਸਿੰਘ ਨਰਿੰਦਰਪੁਰਾ, ਜੋਨੀ ਮਾਨਸਾ,  ਬੇਅੰਤ ਕੌਰ ਕ੍ਰਿਸਨਗੜ੍ਹ ਫਰਵਾਹੀ, ਗੁਰਪ੍ਰੀਤ ਕੌਰ ਅਕਲੀਆਂ, ਮੰਜੂ ਸਰਦੂਲਗੜ੍ਹ, ਮਨਪ੍ਰੀਤ ਕੌਰ ਆਹਲੂਪੁਰ,ਕਰਮਜੀਤ ਕੌਰ ਬਰੇਟਾ, ਪਰਮਜੀਤ ਕੌਰ ਬੁਡਲਾਡਾ, ਗੁਰਪ੍ਰੀਤ ਸਿੰਘ ਨੰਦਗੜ੍ਹ, ਗੁਰਪ੍ਰੀਤ ਸਿੰਘ ਅੱਕਾਵਾਲੀ, ਜਗਤਾਰ ਸਿੰਘ ਅਤਲਾ ਕਲਾਂ ਮਨੋਜ ਕੁਮਾਰ ਛਾਪਿਆਂ ਵਾਲੀ  ਹਰਪ੍ਰੀਤ ਸਿੰਘ ਬਰੁਜ ਝੱਬਰ,ਗੁਰਪ੍ਰੀਤ ਸਿੰਘ ਹੀਰਕੇ,ਜਸਬੀਰ ਸਿੰਘ ਨੰਦਗੜ,ਜਰਨੈਲ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਹੈ।ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਗੁਰਫਤਿਹ ਸਿੰਘ ਵੜੈਚ,ਯਾਦਵਿੰਦਰ ਸਿੰਘ,ਰਵੇਲ ਸਿੰਘ ਕੋਟੜਾਕਲਾਂ,ਰਾਜਦੀਪ ਕੌਰ ਰੜ੍ਹ,ਸਰਪ੍ਰੀਤ ਅੋਲ਼ਖ,ਕੇਵਲ ਭਾਈਦੇਸਾ ਆਦਿ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here