*ਸ਼ਹਿਰ ਅਤੇ ਰੇਲਵੇ ਲਾਈਨ ਪਾਰ ਇਲਾਕੇ ਨੂੰ ਜੋੜਨ ਲਈ ਬਣਾਇਆ ਜਾਵੇ ਅੰਡਰਬ੍ਰਿਜ – ਰਾਜਿੰਦਰ ਵਰਮਾ*

0
277

ਬੁਢਲਾਡਾ 17 ਜੂਨ (ਸਾਰਾ ਯਹਾਂ/ ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੇਲਵੇ ਲਾਈਨਾਂ ਪਾਰ ਇਲਾਕੇ ਨੂੰ ਸ਼ਹਿਰ ਨਾਲ ਜੋੜਨ ਲਈ ਪਿੰਗਲਵਾੜੇ ਦੇ ਸਾਹਮਣੇ ਰੇਲਵੇ ਲਾਇਨਾ ਉਪਰ ਅੰਡਰਬ੍ਰਿਜ  ਬਣਾਇਆ ਜਾਵੇ। ਇਸ ਸਬੰਧੀ  ਰਾਜਿੰਦਰ ਕੁਮਾਰ ਵਰਮਾ ਨੇ ਕਿਹਾ ਕਿ ਰੇਲਵੇ ਲਾਈਨ ਪਾਰ ਵਾਰਡ ਨੰਬਰ  7 ਸ਼ਿਵਪੁਰੀ  ਸ਼ਮਸ਼ਾਨਘਾਟ ਹੈ ਜਿੱਥੇ ਸ਼ਹਿਰ ਦੇ ਵੱਡੀ ਗਿਣਤੀ ਲੋਕ ਦਾਹ ਸਸਕਾਰ ਕਰਨ ਜਾਂਦੇ ਹਨ  ਤਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰੇਲ ਲਾਈਨਾਂ ਉੱਪਰ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਤਾਂ ਉਸ ਸਮੇਂ ਲੋਕਾਂ ਨੂੰ ਉਪਰ ਦੀ ਘੁੰਮ ਕੇ ਫਾਟਕ ਵਾਲੀ ਸਾਈਡ ਤੋਂ ਕੱਚੇ ਰਸਤੇ ਰਾਹੀਂ ਜਾਣਾ ਪੈਂਦਾ ਹੈ  ਜਿੱਥੇ ਬਰਸਾਤ ਦੇ ਮੌਸਮ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਵੀ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਪਿੰਗਲਵਾੜੇ ਦੇ ਸਾਹਮਣੇ ਅਤੇ ਸ਼ਿਵਪੁਰੀ ਸ਼ਮਸ਼ਾਨਘਾਟ ਵਾਲੀ ਸੜਕ ਨੂੰ ਜੋੜਨ ਲਈ ਅੰਡਰਬ੍ਰਿਜ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਇਹ ਰਸਤਾ ਬੂਹਾ ਵਾਲੀ ਸੜਕ ਨਾਲ ਮਿਲਣ ਕਰਕੇ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਾ ਵੀ ਹੱਲ ਹੋ ਸਕੇਗਾ।

LEAVE A REPLY

Please enter your comment!
Please enter your name here