ਮਾਨਸਾ, 17 ਜੂਨ (ਸਾਰਾ ਯਹਾਂ/ਜੋਨੀ ਜਿੰਦਲ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਜੋਗਾ ਨੂੰ ਕੋਵਿਡ-19 ਦੀ ਵਧਦੀ ਮਹਾਂਮਾਰੀ ਨੂੰ ਰੋਕਣ ਲਈ 15 ਮਈ 2021 ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ।ਕੋਵਿਡ-19 ਦੇ 15 ਤੋਂ ਵੱਧ ਮਰੀਜ਼ ਪਾਏ ਜਾਣ ਕਾਰਨ ਉਕਤ ਏਰੀਏ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਪੰਜ ਦਿਨਾਂ ਵਿਚ ਕੋਈ ਨਵਾਂ ਮਰੀਜ਼ ਨਾ ਆਉਣ ਕਰਕੇ ਸਿਵਲ ਸਰਜਨ ਦੀ ਸਿਫਾਰਿਸ਼ ਦੇ ਆਧਾਰ ਤੇ ਪਿੰਡ ਮੋਜੋ ਨੂੰ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਕੀਤੀ ਗਈ ਲਗਾਤਾਰ ਕੋਵਿਡ ਸੈਂਪÇਲੰਗ ਦੌਰਾਨ ਹੋਰ ਪਾਜ਼ਿਟਿਵ ਕੇਸ ਮਿਲਣ ਕਾਰਨ ਇਸ ਇਲਾਕੇ ਦੇ ਕੰਨਟੇਨਮੈਂਟ ਜ਼ੋਨ ਨੂੰ 25 ਮਈ, 2 ਜੂਨ ਅਤੇ 9 ਜੂਨ 2021 ਨੂੰ 7-7 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਸੀ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸਿੱਧੂ ਨੇ ਦੱਸਿਆ ਕਿ ਹੁਣ ਤਾਜਾ ਸਰਵੇਅ ਦੌਰਾਨ ਪਾਇਆ ਗਿਆ ਕਿ ਉਕਤ ਕੰਨਟੇਨਮੈਂਟ ਜ਼ੋਨ ਦੇ ਆਖ਼ਰੀ ਪੰਜ ਦਿਨਾਂ ਦੌਰਾਨ ਕੋਵਿਡ-19 ਦੇ 03 ਹੋਰ ਕੇਸ ਸਾਹਮਣੇ ਆਏ ਹਨ ਅਤੇ ਸਿਹਤ ਦੀ ਰਿਪੋਰਟ ਦੀ ਅਧਾਰ ’ਤੇ ਪਿੰਡ ਜੋਗਾ ਦੇ ਕੰਨਟੇਨਮੈਂਟ ਜ਼ੋਨ ਵਿੱਚ 7 ਹੋਰ ਦਿਨਾਂ ਦਾ ਵਾਧਾ ਕੀਤਾ ਜਾਂਦਾ ਹੈ।