*ਮੋਫਰ ਵੱਲੋ 24 ਲੱਖ ਦੀ ਲਾਗਤ ਨਾਲ ਨਵੇਂ ਬਣ ਰਹੇ ਮਾਰਕੀਟ ਕਮੇਟੀ ਦਫਤਰ ਦੀ ਰੱਖਿਆ ਨੀਂਹ ਪੱਥਰ*

0
81

ਸਰਦੂਲਗੜ੍ਹ,16 ਜੂਨ (ਸਾਰਾ ਯਹਾਂ/ਬਲਜੀਤ ਪਾਲ) :ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਬਣ ਰਹੇ ਮਾਰਕੀਟ
ਕਮੇਟੀ ਦਫਤਰ ਦਾ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕਹੀ ਨਾਲ
ਟੱਕ ਲਗਾਕੇ ਕੰਮ ਦੀ ਸੁਰੂਆਤ ਕੀਤੀ।ਇਸ ਮੋਕੇ ਤੇ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ
ਸਿੰਘ ਫੱਗੂ ਨੇ ਦੱਸਿਆ ਕਿ ਇਸ ਦਫਤਰ ਉੱਪਰ 24 ਲੱਖ ਰੁਪਏ ਖਰਚ ਆਵੇਗਾ ਜੋ ਕਿ ਤਿੰਨ
ਮਹੀਨੀਆ ਵਿੱਚ ਤਿਆਰ ਹੋ ਜਾਵੇਗਾ।ਉਨ੍ਹਾ ਨੇ ਦੱਸਿਆ ਕਿ ਇਸ ਦਫਤਰ ਵਿੱਚ ਇੱਕ ਮੀਟਿੰਗ
ਹਾਲ,ਇੱਕ ਚੇਅਰਮੈਨ ਦਾ ਦਫਤਰ ਅਤੇ ਇੱਕ ਕਮਰਾ ਹੋਰ ਬਣਾਇਆਂ ਜਾਵੇਗਾ।ਇਸ ਮੋਕੇ ਤੇ ਅਜੀਤ
ਇੰਦਰ ਸਿੰਘ ਮੋਫਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ
ਪੰਜਾਬ ਦਾ ਵਿਕਾਸ ਹੋ ਰਹੇ ਹੈ।ਉਨ੍ਹਾ ਨੇ ਕਿਹਾ ਕਿ ਇਸ ਤੋ ਪਹਿਲਾ ਅਨਾਜ ਮੰਡੀ ਵਿੱਚ 3
ਕਰੋੜ ਤੋ ਵੱਧ ਰਕਮ ਖਰਚ ਕੇ ਮੰਡੀ ਦੀ ਚਾਰਦੀਵਾਰੀ ਕੀਤੀ ਗਈ ਹੈ ਇਸ ਤੋ ਇਲਾਵਾ 1 ਕਰੋੜ
ਰੁਪਏ ਖਰਚ ਕੇ ਕਪਾਹ ਮੰਡੀ ਨਾਲ ਪੱਕਾ ਫੜ ਬਣਾਇਆ ਜਾ ਰਿਹਾ ਹੈ ਉਨ੍ਹਾ ਨੇ ਕਿਹਾ ਕਿ
ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਇਸ ਮੋਕੇ ਤੇ ਮਾਰਕੀਟ
ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ,ਵਾਈਸ ਚੇਅਰਮੈਨ ਸੁਰਜੀਤ ਸਿੰਘ ਝੰਡਾ
ਕਲਾਂ,ਰਾਜੇਸ਼ ਗਰਗ,ਗੋਰਾ ਲਾਲ ਸੋਨੀ,ਭੋਜ ਰਾਜ,ਸੁਖਵਿੰਦਰ ਸਿੰਘ ਨਾਂਹਰਾ,ਵਿਜੈ ਕੁਮਾਰ
ਸਿੰਗਲਾ ਅਤੇ ਅਰਜੁਨ ਸਿੰਘ ਆਦਿ ਮੋਜੂਦ ਸਨ।
ਕੈਂਪਸ਼ਨ:-ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਕਹੀ ਨਾਲ ਟੱਕ ਲਗਾਕੇ ਕੰਮ ਦੀ
ਸੁਰੂਆਤ ਕਰਵਾਉਦੇ ਹੋਏ।

LEAVE A REPLY

Please enter your comment!
Please enter your name here