ਸਰਦੂਲਗੜ੍ਹ,16 ਜੂਨ (ਸਾਰਾ ਯਹਾਂ/ਬਲਜੀਤ ਪਾਲ ) :13 ਮਈ ਤੋ ਪੰਜਾਬ ਭਰ ਵਿੱਚ ਸਫਾਈ ਕਰਮਚਾਰੀਆ ਦੀ
ਹੜਤਾਲ ਹੋਣ ਕਾਰਨ ਸ਼ਹਿਰ ਸਰਦੂਲਗੜ੍ਹ ਵਿੱਚ ਸਫਾਈ ਦਾ ਬੁਰਾ ਹਾਲ ਹੈ।ਜਿਸ ਕਾਰਨ ਲੋਕਾ
ਦਾ ਜਿਉਣਾ ਦੁਭਰ ਹੋ ਗਿਆ ਹੈ।ਸਫਾਈ ਨਾ ਹੋਣ ਕਾਰਨ ਸ਼ਹਿਰ ਦੀ ਜਿਆਦਾਤਰ ਨਾਲੀਆ ਉਵਰ ਫਲੋ
ਹੋ ਕਿ ਨਾਲੀਆ ਦਾ ਗੰਦਾ ਪਾਣੀ ਗਲੀਆ ਵਿੱਚ ਆ ਗਿਆ ਹੈ ਜਿਸ ਕਾਰਨ ਗਲੀਆ ਵਿੱਚ ਗੰਦੇ
ਪਾਣੀ ਦੀ ਬਦਬੂ ਆਉਣ ਕਾਰਨ ਲੋਕਾ ਦਾ ਘਰਾਂ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਹੈ ਸ਼ਹਿਰ ਦੀ
ਸੈਂਟ ਮੀਰਾ ਵਾਲੀ ਗਲੀ ਵਿੱਚ ਨਾਲੀ ਉਵਰ ਫਲੋ ਹੋਣ ਕਾਰਨ ਪਾਣੀ ਗਲੀਆ ਵਿੱਚ ਖਿਲਰ ਰਿਹਾ
ਹੈ ਇਸ ਤੋ ਇਲਾਵਾ ਸ਼ਹਿਰ ਦੀ ਮੇਨ ਰੋਡ ਸਿਰਸਾ ਮਾਨਸਾ ਉੱਪਰ ਬਣੇ ਗੰਦੇ ਨਾਲਾ ਵੀ ਉਵਰ
ਫਲੋ ਹੋਣ ਕਾਰਨ ਉਸ ਦਾ ਪਾਣੀ ਸੀਹਰ ਦੇ ਮੁਨ ਬਾਜਾਰ ਚੋੜਾ ਬਾਜਾਰ ਵਿੱਚ ਫੈਲ ਗਿਆ ਹੈ
ਅਤੇ ਲੋਕਾ ਨੂੰ ਬਦਬੂ ਮਾਰਨ ਕਾਰਨ ਦੁਕਾਨ ਉੱਪਰ ਬੈਠਣਾ ਮੁਸ਼ਕਿਲ ਹੋ ਰਿਹਾ ਅਤੇ ਭਿਆਨਕ
ਬੀਮਾਰੀਆ ਫੈਲਣ ਦਾ ਡਰ ਬਣਿਆ ਹੋਇਆ ਹੈ।
ਸ਼ਹਿਰ ਦੇ ਬੱਸ ਸਟੈਂਡ ਦੇ ਕੋਲ ਪਟਵਾਰ ਖਾਨੇ
ਵਿੱਚ ਗੰਦਗੀ ਦੇ ਢੇਰ ਲੱਗਣ ਕਾਰਨ ਗੰਦਗੀ ਵਿੱਚ ਬਦਬੂ ਮਾਰਨ ਕਾਰਨ ਸਥਾਨਿਕ ਪਟਵਾਰੀ
ਨੂੰ ਆਪਣੀ ਜੇਬ ਵਿੱਚੋ ਖਰਚ ਕਰਕੇ ਪਟਵਾਰ ਖਾਨਾ ਪ੍ਰਾਈਵੇਟ ਸਥਾਨ ਤੇ ਲਿਜਾਣਾ
ਪਿਆ।ਬਨੀਸ਼ ਬਾਸ਼ਲ,ਵਿਜੈ ਕੁਮਾਰ ਤਾਇਲ,ਸੁਨੀਲ ਸ਼ਰਮਾ ਅਤੇ ਰਾਜ ਕੁਮਾਰ ਸ਼ਰਮਾ ਨੇ ਸਰਕਾਰ
ਤੋ ਮੰਗ ਕੀਤੀ ਹੈ ਕਿ ਸ਼ਹਿਰ ਦੀ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਥਾ ਕਿ ਲੋਕ ਭਿਆਨਕ
ਬੀਮਾਰੀਆ ਤੋ ਬੱਚ ਸਕਣ।