ਬੋਹਾ 16ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਦੁਨੀਆਂ ਵਿੱਚ ਇਨਸਾਨੀਅਤ ਦੀ ਕੋਈ ਕਮੀ ਨਹੀਂ ਹੈ ਅਤੇ ਇਮਾਨਦਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ।ਜਿਸ ਦੀ ਮਿਸਾਲ ਨੇੜਲੇ ਪਿੰਡ ਸੈਦੇਵਾਲਾ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਬੀਤੇ ਦਿਨੀਂ ਪਿੰਡ ਸੈਦੇ ਵਾਲੇ ਨੂੰ ਜਾਂਦੇ ਰਸਤੇ ਵਿੱਚੋਂ ਇੱਕ ਝੋਲੇ ਵਿੱਚ ਪਿਆ ਇੱਕ ਲੱਖ ਅੱਠ ਹਜ਼ਾਰ ਪਿਆ ਲੱਭਿਆ ਸੀ ਅਤੇ ਇਨ੍ਹਾਂ ਇਸ ਉਪਰੰਤ ਵ੍ਹਟਸਐਪ ਗਰੁੱਪਾਂ ਅਤੇ ਰੇਡੀਓ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਨਿਸ਼ਾਨੀ ਦੱਸ ਕੇ ਆਪਣੇ ਪੈਸੇ ਵਾਪਸ ਲਏ ਜਾਣ ਦਾ ਸੱਦਾ ਦਿੱਤਾ ਸੀ।ਇਸ ਸੰਬੰਧੀ ਪਤਾ ਚਲਦਿਆਂ ਰੁਪਈਆਂ ਦੇ ਅਸਲੀ ਮਾਲਕ ਮੁਖਤਿਆਰ ਸਿੰਘ ਵਾਸੀ ਮਹਿਮੜਾ ਹਰਿਆਣਾ ਆਪਣੇ ਪੈਸੇ ਲੈਣ ਲਈ ਪਿੰਡ ਸੈਦੇਵਾਲਾ ਪਹੁੰਚ ਗਏ ਜਿੱਥੇ ਉਨ੍ਹਾਂ ਨੋਟਾਂ ਦੀ ਗਿਣਤੀ ਆਦਿ ਸਮੇਤ ਪੂਰੀਆਂ ਨਿਸ਼ਾਨੀਆਂ ਦੱਸ ਕੇ ਆਪਣੇ ਪੈਸੇ ਪ੍ਰਾਪਤ ਕੀਤੇ ।ਇਸ ਮੌਕੇ ਗੁਰਦੁਆਰਾ ਸਾਹਿਬ ਸੈਦੇਵਾਲਾ ਕਮੇਟੀ ਦੇ ਪ੍ਰਮੁੱਖ ਬਾਬਾ ਜਰਨੈਲ ਸਿੰਘ ਸਮੂਹ ਕਮੇਟੀ ਮੈਂਬਰ ਆਦਿ ਮੌਜੂਦ ਸਨ ।ਸਾਬਕਾ ਸਰਪੰਚ ਮਹਿੰਦਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਵੀ ਹਨ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਹੋ ਰਹੀ ਹੈ ।