*ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਇਹਦਾ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ*

0
18

ਨਵੀਂ ਦਿੱਲੀ 14,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਮੰਗ ਨੂੰ ਲੈ ਕੇ ਕਿਸਾਨ 200 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ।ਕਿਸਾਨਾਂ ਨੂੰ ਲਗਾਤਾਰ ਅੰਦੋਲਨ ਕਰਦੇ ਅੱਜ 200 ਦਿਨ ਹੋ ਗਏ ਹਨ।ਟਿੱਕਰੀ ਬਾਰਡਰ ਤੇ ਅੱਜ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਵਸ ਵੀ ਮਨਾਇਆ ਗਿਆ।ਇਸ ਮੌਕੇ ਪੰਜਾਬ ਤੋਂ ਆਏ ਕਲਾਕਾਰਾਂ ਨੇ ਜੋਸ਼ ਨਾਲ ਭਰੇ ਗੀਤ ਗਾਏ।

ਆਮ ਗੀਤ ਦੇ ਮਾਧਿਅਮ ਤੋਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ। ਕਿਸਾਨ ਆਗੂ ਰਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ। ਪਰ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ ਤੋਂ ਘੱਟ ਕੁਝ ਵੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। 

ਉਧਰ ਕਿਸਾਨਾਂ ਨੇ ਅੰਦੋਲਨ ਵਾਲੀ ਥਾਂ ਤੇ 200ਵੇਂ ਦਿਨ ਹਨੇਰੀ ਤੁਫਾਨ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ।ਪਰ ਕਿਸਾਨਾਂ ਨੇ ਹਰ ਮੁਸ਼ਕਲ ਨੂੰ ਦੂਰ ਕਰਦਿਆਂ ਲੜਾਈ ਜਾਰੀ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਤਾਂ ਗੱਲ ਕਰਨੀ ਚਾਹੀਦੀ ਹੈ, ਪਰ ਕਾਨੂੰਨ ਰੱਦ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। 

ਮਾਨਸਾ ਨੇ ਕਿਹਾ ਕਿ ਕਿਸਾਨ ਆਪਣੀ ਮੰਗ ਤੋਂ ਇਕ ਸੂਤ ਵੀ ਪਛਾਂਹ ਨਹੀਂ ਹੱਟਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ‘ਚ ਅੰਦਰੂਨੀ ਤਕਰਾਰ ਵੱਧ ਗਈ ਹੈ। ਕਿਉਂਕਿ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਦੇ ਕਈ ਨੇਤਾਵਾਂ ਦੇ ਬਿਆਨ ਕਿਸਾਨਾਂ ਦੇ ਹੱਕ ਵਿੱਚ ਆਏ ਹਨ। ਇਸ ਦੇ ਨਾਲ ਹੀ, ਟਿੱਕਰੀ ਸਰਹੱਦ ‘ਤੇ ਮੌਜੂਦ ਸਾਰੇ ਕਿਸਾਨ ਕਹਿ ਰਹੇ ਹਨ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹ ਘਰ ਵਾਪਸ ਨਹੀਂ ਆਉਣਗੇ।

LEAVE A REPLY

Please enter your comment!
Please enter your name here