*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਮਿੱਤੀ 21 ਜੂਨ ਨੂੰ ਪਿੰਡ ਪੱਧਰ ਤੇ ਮਾਨਇਆ ਜਾਵੇਗਾ*

0
23

ਮਾਨਸਾ 14,ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਕੋਰੋਨਾ ਪ੍ਰਤੀ ਸਾਵਧਾਨੀਆਂ ਨੂੰ ਵਰਤਦੇ ਹੋਏ ਅੰਤਰ-ਰਾਸ਼ਟਰੀ ਯੋਗ ਦਿਵਸ ਘਰ ਵਿੱਚ ਹੀ ਰਹਿ ਕੇ ਮਨਾਇਆ ਜਾ ਰਿਹਾ ਹੈ ਅਤੇ ਇਸ ਾਲ ਅੰਤਰ-ਰਾਸ਼ਟਰੀ ਯੋਗ ਦਿਵਸ ਦਾ ਮੁੱਖ ਥੀਮ ਵੀ ਹਮੇਸ਼ਾ ਯੋਗ-ਘਰ ਵਿੱਚ ਹੀ ਯੋਗ ਰੱਖਿਆ ਗਿਆ ਹੈ (ਬੀ ਵਿੱਦ ਯੋਗ ਬੀ ਐਟ ਹੋਮ)।ਇਸ ਸਬੰਧੀ ਜਿਲ੍ਹਾ ਮਾਨਸਾ ਦੇ ਯੂਥ ਕਲੱਬਾਂ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਮਾਨਉਣ ਸਬੰਧੀ ਇੱਕ ਮੀਟਿੰਗ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਸਟਾਫ ਤੋ ਇਲਾਵਾ ਸਾਰੇ ਬਲਾਕਾਂ ਦੇ ਨੈਸਨਲ ਯੁਵਾ ਵਲੰਟੀਅਰਜ ਨੇ ਭਾਗ ਲਿਆ।ਜਿਲ੍ਹਾ ਯੁਵਾ ਅਫਸਰ ਸ਼੍ਰੀ ਸਰਬਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਮਿੱਤੀ 21 ਜੂਨ ਨੂੰ ਆਨਲਾਈਨ ਜਿਲ੍ਹਾ ਪੱਧਰ ਦਾ ਯੋਗ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਕਾਮਨ ਯੌਗਾ ਪ੍ਰਰੋਕੋਲ ਅੁਨਸਾਰ ਸਵੇਰੇ ਸਤ ਵਜੇ ਤੋਂ 45 ਮਿੰਟ ਲਈ ਯੋਗ ਆਸਣ ਕਰਵਾਏ ਜਾਣਗੇ ਇਸ ਤੋ ਇਲਾਵਾ ਯੋਗ ਦੀ ਮਹਤੱਤਾ ਬਾਰੇ ਵੀ ਯੋਗ ਮਾਹਰ ਵਿਚਾਰ ਵਟਾਦਰਾਂ ਕਰਨਗੇ।ਸਰਬਜੀਤ ਸਿੰਘ ਨੇ ਕਿਹਾ ਕਿ ਯੋਗ ਨੂੰ ਸਾਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਸ਼ਾਮਲ ਕਰਕੇ ਇਸ ਨੂੰ ਰੋਜਾਨਾ ਦੀ ਗਤੀਵਿਧੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਯੋਗ ਨਾਲ ਜਿਥੇ ਵਿਅਕਤੀ ਸਰੀਰਕ ਤੋਰ ਤੇ ਤੰਦਰੁਸਤ ਰਹਿੰਦਾ ਹੈ ਉਥੇ ਯੋਗ ਨਾਲ ਮਾਨਸਿਕ ਪ੍ਰਸ਼ਾਨੀਆਂ ਵੀ ਦੂਰ ਹੁੰਦੀਆਂ ਹਨ ਅਤੇ ਯੋਗ ਕਰਨ ਵਾਲਾ ਵਿਅਕਤੀ ਨਸ਼ਿਆਂ ਤੋ ਵੀ ਦੂਰ ਰਹਿੰਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਪੱਧਰ ਤੋ ਇਲਾਵਾ ਬਲਾਕ ਅਤੇ ਪਿੰਡ ਪੱਧਰ ਤੇ ਵੀ ਕਲੱਬਾਂ ਵੱਲੋਂ ਘਰਾਂ ਵਿੱਚ ਰਹਿ ਕੇ ਯੋਗ ਦਿਵਸ ਮਨਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਵਲੰਟੀਅਰਜ ਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਦੀ ਸਖਤ ਹਦiਾੲਤ ਕੀਤੀ ਉਹਨਾਂ ਕਿਹਾ ਕਿ ਕੋੋਰੋਨਾ ਸਮੇ ਵਿੱਚ ਵੀ ਲੋਕਾਂ ਨੇ ਯੋਗ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ।ਸ਼੍ਰੀ ਘੰਡ ਨੇ ਕਿਹਾ ਕਿ ਇਸ ਤੋ ਇਲਾਵਾ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਪੈਟਿੰਗ,ਭਾਸਣ ਮੁਾਕਬਲੇ ਵੀ ਕਰਵਾਏ ਜਾਣਗੇ ਇਸ ਤੋ ਇਲਾਵਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਸਾਈਕਲ ਰੈਲੀ ਵੀ ਕੱਢੀ ਜਾਵੇਗੀ।
ਮੀਟਿੰਗ ਵਿੱਚ ਮਨੋਜ ਕੁਮਾਰ,ਜੋਨੀ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ,ਕਰਮਜੀਤ ਕੌਰ,ਪਰਮਜੀਤ ਕੌਰ,ਗੁਰਪ੍ਰੀਤ ਕੌਰ ਅਕਲੀਆ,ਮੰਜੂ ਰਾਣੀ ਸਰਦੂਲਗੜ,ਲਵਪ੍ਰੀਤ ਮਾਨਸਾ ਅਤੇ ਮਨਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here