*ਸੜਕ ਜਾਮ ਕਰਨ ਵਾਲੇ ਕਿਸਾਨ ਆਗੂਆ ‘ਤੇ ਕਰੋਨਾਂ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਦਾ ਪਰਚਾ ਦਰਜ਼*

0
21

ਬੋਹਾ 12 ਜੂਨ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ): ਨੇੜਲੇ ਪਿੰਡ ਹਾਕਮਵਾਲਾ ਤੇ ਭੀਮੜਾ ਦੇ ਲੋਕਾਂ ਵੱਲੋਂ ਇਹਨਾਂ ਪਿੰਡਾਂ ਦੇ ਜਲ ਘਰਾਂ ਨੂੰ ਸਪਲਾਈ ਹੋਣ ਵਾਲੇ ਵਾਲੇ ਦੂਸ਼ਿਤ ਪਾਣੀ
ਨੂੰ ਰੋਕਣ ਲਈ ਬੀਤੇ ਦਿਨੀ ਬੋਹਾ ਬੁਢਲਾਡਾ ਸੜਕ ‘ਤੇ ਧਰਨਾ ਦਿੱਤਾ ਗਿਆ ਸੀ। ਇਸ ਸਮੇ ਧਰਨਾਕਾਰੀਆਂ ਦੀ ਸੁਣਵਾਈ
ਕਰਦਿਆ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲ ਘਰਾਂ ਨੂੰ ਪਾਣੀ ਸਪਲਾਈ ਕਰਦੇ ਸੂਏ ਵਿਚ ਨਾਲੀਆਂ ਦਾ ਗੰਦਾ ਪਾਣੀ ਮਿਲਾਉਣ ਵਾਲੇ
ਬੋਹਾ ਦੇ 19 ਵਿਅਕਤੀਆਂ ‘ਤੇ ਪਰਚੇ ਦਰਜ਼ ਕੀਤੇ ਗਏ ਹਨ, ਉੱਥੇ ਧਰਨੇ ਦੀ ਅਗਵਾਈ ਕਰਨ ਵਾਲੇ ਆਗੂ ਪੰਜਾਬ ਰਾਮਫਲ ਸਿੰਘ
ਚੱਕ ਅਲੀ ਸ਼ੇਰ ਬਲਾਕ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ , ਇਕਾਈ ਪ੍ਰਧਾਨ ਜਗਵੀਰ ਸਿੰਘ ਹਾਕਮਵਾਲਾ, ਮਜਦੂਰ ਮੁਕਤੀ
ਮੋਰਚਾ ਦੇ ਆਗੂ ਜਗਤਾਰ ਸਿੰਘ ਹਾਕਮਵਾਲਾ, ਭਾਰਤੀ ਕਿਸਾਨ ਯੂਨੀਅਨ( ਸਿੱਧੂਪੁਰ )ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਤੇ
ਕਿਸਾਨ ਯੂਨੀਅਨ ਡਕੌਦਾ ਦੇ ਸਤਪਾਲ ਸਿਘ ਬਰ੍ਹੇ ਸਮੇਤ 70 ਦੇ ਕਰੀਬ ਹੋਰ ਅਣਪਛਾਤੇ ਲੋਕਾਂ ‘ਤੇ ਵੀ ਕਰੋਨਾ ਮਹਾਮਾਰੀ ਦੇ
ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਪਰਚੇ ਦਰਜ ਕਰ ਲਏ ਗਏ ਹਨ। ਇਹਨਾਂ ਦੋਹੇ ਪਿੰਡਾਂ ਦੇ ਲੋਕਾਂ ਨੇ ਪਿੰਡ ਹਾਕਮਵਾਲਾ ਦੇ
ਗੁਰੂਦਵਾਰਾ ਸਾਹਿਬ ਵਿਚ ਇਕ ਵੱਡਾ ਇੱਕਠ ਕਰਕੇ ਜਨਤਕ ਆਗੂਆਂ ਤੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾ ਵਿਚ ਨਿਖੇਧੀ
ਕੀਤੀ ਹੈ। ਇਸ ਇੱਕਠ ਨੂੰ ਸੰਬੋਧਿਤ ਕਰਦਿਆਂ ਮਲੂਕ ਸਿੰਘ ਹੀਰਕੇ ,ਰਾਮਫਲ ਸਿੰਘ ਚੱਕ ਅਲੀਸ਼ੇਰ,  ਸੱਤਪਾਲ ਸਿੰਘ ਬਰ੍ਹੇ ,
ਗੁਰਮੇਲ ਸਿੰਘ ਮੇਲਾ  ਜਗਵੀਰ ਸਿੰਘ ਮਾਨ  ਬੱਬੂ ਕੁਲਰੀਆਂ, ਕਾਮਰੇਡ ਜੀਤ ਸਿੰਘ ਬੋਹਾ  , ਜਗਤਾਰ ਸਿੰਘ ਹਾਕਮਵਾਲਾ 
ਸੁਖਪਾਲ ਸਿੰਘ ਹਾਕਮਵਾਲਾਮ  ਸਰਪੰਚ ਜੱਸਾ ਸਿੰਘ ਭੀਮੜਾ , ਸਰਪੰਚ ਪਲਵਿੰਦਰ ਸਿੰਘ ਥਿੰਦ ,ਅਵਤਾਰ ਸਿੰਘ ਗਾਦੜਪੱਤੀ ,
ਸਤਵੰਤ ਸਿੰਘ ਸਾਬਕਾ ਸਰਪੰਚ ਮਲਕਪੁਰ ਭੀਮੜਾ ਆਦਿ ਨੇ ਕਿਹਾ ਕਿ ਪੁਲੀਸ ਪ੍ਰਸਾਸ਼ਨ ਨੇ ਇਹ ਪਰਚੇ ਦਰਜ ਕਰਕੇ ਜਨਤਕ
ਹਿੱਤਾ ਨਾਲ ਵੱਡਾ ਖਿਲੜਾੜ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 25 ਜੂਨ ਤੱਕ ਇਹ ਪਰਚੇ ਰੱਦ ਨਾ ਕੀਤੇ ਗਏ ਅਤੇ
ਸੂਏ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਲੋਕਾਂ ਖਿਲਾਫ ਪ੍ਰਭਾਵੀ ਕਾਰਵਾਈ ਨਾ ਹੋਈ ਤਾਂ ਇਨ੍ਹਾਂ ਪਿੰਡਾ ਦੇ ਲੋਕਾਂ ਵੱਲੋਂ ਤਿੱਖਾ ਸੰਘਰਸ਼
ਸ਼ੁਰੂ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here