ਸਰਦੂਲਗੜ/ ਝੁਨੀਰ 11 ਮਈ (ਸਾਰਾ ਯਹਾਂ/ਬਲਜੀਤ ਪਾਲ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੁਨੀਰ ਜ਼ਿਲਾ ਮਾਨਸਾ ਵਿਖੇ ਵਿਦਿਆਰਥੀਆਂ ਨੂੰ ਸਿਕਿਉਰਿਟੀ ਅਤੇ ਹੈਲਥ ਕੇਅਰ ਦੀਆਂ ਕਿੱਟਾਂ ਵੰਡੀਆਂ । ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਸਕੀਮ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ ।ਜੋ ਭਵਿੱਖ ਵਿੱਚ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ । ਇਹ ਸ਼ਬਦ ਪ੍ਰਿੰਸੀਪਲ ਹਰਦੇਵ ਕੁਮਾਰ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੁਨੀਰ ਵਿਖੇ ਵਿਦਿਆਰਥੀਆਂ ਨੂੰ ਸਿਕਿਉਰਿਟੀ ਅਤੇ ਹੈਲਥ ਕੇਅਰ ਦੀਆਂ ਕਿੱਟਾਂ ਵੰਡਣ ਸਮੇਂ ਕਹੇ ।ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਸਰਕਾਰੀ ਸਕੂਲਾਂ ਵਿਚ ਲੰਬੇ ਸਮੇਂ ਤੋਂ ਲਾਗੂ ਹੋਣ ਕਾਰਨ ਵਿਦਿਆਰਥੀਆਂ ਦੀ ਰੁਚੀ ਇਨ੍ਹਾਂ ਨੌਕਰੀ ਪੇਸ਼ਾ ਵਿਸ਼ਿਆਂ ਵਿੱਚ ਵੱਧ ਰਹੀ ਹੈ ।ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਹੱਥ ਵਿਚ ਹੁਨਰ ਹੋਣ ਕਾਰਨ , ਉਹ ਵੱਖ ਵੱਖ ਟਰੇਡਾਂ ਵਿਚ ਨੌਕਰੀ ਹਾਸਲ ਕਰ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਸਕੂਲ ਵਿੱਚ ਚੱਲ ਰਹੀ ਸਕਿਉਰਿਟੀ ਅਤੇ ਹੈਲਥ ਕੇਅਰ ਸਕੀਮ ਵਿਚ ਵਿਦਿਆਰਥੀਆਂ ਨੇ ਰੁਚੀ ਦਿਖਾਈ ਹੈ ।ਇਸ ਮੌਕੇ ਪਿੰਡ ਦੇ ਸਰਪੰਚ ਅਮਨਗੁਰਵੀਰ ਸਿੰਘ, ਲੈਕਚਰ ਰਜਿੰਦਰ ਕੌਰ, ਲੈਕਚਰਾਰ ਅਮਰ ਸਿੰਘ , ਅਮਰਜੀਤ ਸਿੰਘ ਅੰਗਰੇਜ਼ੀ ਮਾਸਟਰ , ਭੰਤਾ ਸਿੰਘ ਵੋਕੇਸ਼ਨਲ ਟ੍ਰੇਨਰ ਸਕਿਉਰਿਟੀ ਅਤੇ ਮੈਡਮ ਮਨਦੀਪ ਕੌਰ ਵੋਕੇਸ਼ਨਲ ਟ੍ਰੇਨਰ ਹੈਲਥਕੇਅਰ ਹਾਜ਼ਰ ਸਨ ।