ਮਾਨਸਾ 09 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਦੇ ਪਿੰਡ ਬਰਨਾਲਾ ਤੋਂ ਨੰਗਲ ਕਲਾਂ ਨੂੰ ਜਾਂਦੀ ਸੜਕ ਦਾ ਕੰਮ ਪਿਛਲੇ ਇਕ ਸਾਲ ਤੋਂ ਲਟਕਿਆ ਹੋਇਆ ਸੀ। ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਇਸ ਸੜਕ ਤੇ ਸਕੂਲ ਗੈਸ ਏਜੰਸੀ ਭੱਠਾ ਅਤੇ ਹੋਰ ਕਾਫ਼ੀ ਥਾਂਵਾਂ ਨਾਲ ਇਹ ਸੜਕ ਜੋੜਦੀ ਸੀ। ਜਿਸ ਸਬੰਧੀ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੇ ਕਾਫ਼ੀ ਵਾਰੀ ਰੋਸ ਜ਼ਾਹਰ ਕੀਤਾ ਸੀ ।ਜਿਸਦਾ ਕੰਮ ਐਕਸੀਅਨ ਵਿਪਨ ਖੰਨਾ, ਐੱਸ ਡੀ ਓ ਜਸਦੀਪ ਸਿੰਘ ਅਤੇ ਜੇ ਈ ਬਲਵਿੰਦਰ ਸਿੰਘ ਨੇ ਸ਼ੁਰੂ ਕਰਵਾ ਦਿੱਤਾ ਹੈ ਜਿਸ ਨਾਲ ਪਿੰਡ ਵਾਸੀ ਭੋਲਾ ਸਿੰਘ ,ਦਰਸ਼ਨ ਸਿੰਘ ‘ਅਮਰੀਕ ਸਿੰਘ ,ਸੁਲੱਖਣ ਸਿੰਘ, ਆਦਿ ਪਿੰਡ ਵਾਸੀਆਂ ਨੇ ਇਨ੍ਹਾਂ ਅਫਸਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੜਕ ਦਾ ਕੰਮ ਸ਼ੁਰੂ ਕੀਤਾ ਜਿਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ ।ਕਿਉਂਕਿ ਇਸ ਸੜਕ ਕਾਰਨ ਬਾਰਸ਼ਾਂ ਦੇ ਦਿਨਾਂ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਪੂਰੀ ਈਮਾਨਦਾਰੀ ਨਾਲ ਅਤੇ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਇਹ ਲੰਬਾ ਸਮਾਂ ਪਿੰਡ ਵਾਸੀਆਂ ਲਈ ਵਰਦਾਨ ਬਣੀ ਰਹੇ । Attachments area