*ਰਾਣਾ ਸੋਢੀ ਨੇ ਪੀਜੀਆਈ ਦੇ ਡਾਕਟਰਾਂ ਨਾਲ ਕੀਤੀ ਗੱਲਬਾਤ, ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਲਈ ਖ਼ਬਰਸਾਰ*

0
6

ਚੰਡੀਗੜ੍ਹ, ਜੂਨ 7 (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੌਮੀ ਮਾਣ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਖ਼ਬਰਸਾਰ ਲੈਣ ਲਈ ਪੀਜੀਆਈ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਰਾਣਾ ਸੋਢੀ ਨੇ ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਮੈਨੂੰ ਪੀਜੀਆਈ ਦੇ ਡਾਕਟਰਾਂ ਤੋਂ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਮਿਲਖਾ ਸਿੰਘ ਜੀ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਦਾ ਅਸਰ ਹੋ ਰਿਹਾ ਹੈ।” ਫਲਾਇੰਗ ਸਿੱਖ ਦੇ ਪਰਿਵਾਰ ਨੂੰ ਉਨ੍ਹਾਂ ਦੇ ਬਿਹਤਰ ਇਲਾਜ ਅਤੇ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਂਦਿਆਂ ਰਾਣਾ ਸੋਢੀ ਨੇ ਕਿਹਾ ਕਿ “ਮੈਂ ਉਨ੍ਹਾਂ ਦੀ ਜਲਦ ਤੋਂ ਜਲਦ ਅਤੇ ਮੁਕੰਮਲ ਸਿਹਤਯਾਬੀ ਲਈ ਕਾਮਨਾ ਅਤੇ ਅਰਦਾਸ ਕਰਦਾ ਹਾਂ।”
1960 ਦੇ ਰੋਮ ਓਲੰਪੀਅਨ ਅਤੇ ਸਾਬਕਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੂੰ 3 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਸਬੰਧੀ ਸ਼ਿਕਾਇਤ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਵਿਖੇ ਦਾਖਲ ਕਰਵਾਇਆ ਗਿਆ ਸੀ।

LEAVE A REPLY

Please enter your comment!
Please enter your name here